ਨਵੀਂ ਦਿੱਲੀ, 6 ਸਤੰਬਰ 2023 – ਜੀ-20 ਦੀ ਬੈਠਕ 9 ਤੋਂ 10 ਸਤੰਬਰ ਦਰਮਿਆਨ ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹੋਣ ਜਾ ਰਹੀ ਹੈ। ਇਸ ਮੀਟਿੰਗ ਦੇ ਡਿਨਰ ਵਿੱਚ ਸ਼ਾਮਲ ਹੋਣ ਲਈ ਰਾਸ਼ਟਰਪਤੀ ਭਵਨ ਤੋਂ ਸੱਦਾ ਪੱਤਰ ਭੇਜਿਆ ਗਿਆ ਹੈ। ਸੱਦਾ ਪੱਤਰ ‘ਤੇ President Of India ਦੀ ਥਾਂ President Of Bharat ਲਿਖਿਆ ਹੋਇਆ ਹੈ।
We might consider changing the name of our alliance to BHARAT in the next meeting.
Meanwhile the BJP should now start thinking of a new name for the country.
— Raghav Chadha (@raghav_chadha) September 5, 2023
ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਐਕਸ (ਟਵਿੱਟਰ) ‘ਤੇ ਲਿਖਿਆ ਕਿ ਅਸੀਂ ਅਗਲੀ ਬੈਠਕ ‘ਚ ਆਪਣੇ ਗਠਜੋੜ ਦਾ ਨਾਂ I.N.D.I.A ਤੋਂ ਬਦਲ ਕੇ ‘ਭਾਰਤ’ ਕਰਨ ‘ਤੇ ਵਿਚਾਰ ਕਰ ਸਕਦੇ ਹਾਂ। ਭਾਜਪਾ ਨੂੰ ਹੁਣ ਦੇਸ਼ ਲਈ ਨਵੇਂ ਨਾਂ ਬਾਰੇ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਰਾਘਵ ਚੱਢਾ ਨੇ ਇੱਕ ਪੋਸਟ ਵਿੱਚ ਲਿਖਿਆ ਸੀ- ਭਾਜਪਾ ਨੇ ਜੀ-20 ਕਾਨਫਰੰਸ ਦੇ ਸੱਦਾ ਪੱਤਰ ‘ਤੇ President Of India ਦੀ ਬਜਾਏ President Of Bharat ਲਿਖ ਕੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ। ਭਾਜਪਾ ਭਾਰਤ ਨੂੰ ਕਿਵੇਂ ਤਬਾਹ ਕਰ ਸਕਦੀ ਹੈ ? ਦੇਸ਼ ਕਿਸੇ ਸਿਆਸੀ ਪਾਰਟੀ ਦਾ ਨਹੀਂ ਹੈ; ਇਹ 135 ਕਰੋੜ ਭਾਰਤੀਆਂ ਦਾ ਹੈ। ਸਾਡੀ ਰਾਸ਼ਟਰੀ ਪਛਾਣ ਭਾਜਪਾ ਦੀ ਨਿੱਜੀ ਜਾਇਦਾਦ ਨਹੀਂ ਹੈ ਜਿਸ ਨੂੰ ਉਹ ਆਪਣੀ ਇੱਛਾ ਅਨੁਸਾਰ ਬਦਲ ਸਕਦੀ ਹੈ।