ਸੁਖਬੀਰ ਬਾਦਲ ਬੀਤੀ ਰਾਤ ਅਕਾਲੀ ਦਲ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਘਰ ਪੁੱਜੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਸਿਰਫ ਇੱਕ ਨਿੱਜੀ ਫੇਰੀ ‘ਤੇ ਸਨ ਸਿਰਫ ਆਪਣੇ ਪੁਰਾਣੇ ਸਾਥੀ ਦੇ ਕੋਲ ਆਏ ਸਨ। ਉਨ੍ਹਾਂ ਕਿਹਾ ਕਿ ਲਾਲੀ ਬਾਜਾਵ ਸ਼ੁਰੂ ਤੋਂ ਪਾਰਟੀ ਨਾਲ ਜੁੜੇ ਹੋਏ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫੇਰ ਬੀਜੇਪੀ ਨੂੰ ਨਿਸ਼ਾਨੇ ‘ਤੇ ਲਿਆ ਹੈ। ‘ਇੰਡੀਆ’ ਦਾ ਨਾਂਅ ਬਦਲ ਕੇ ‘ਭਾਰਤ’ ਰੱਖੇ ਜਾਣ ‘ਤੇ ਸੁਖਬੀਰ ਨੇ ਕਿਹਾ ਕਿ ਬੀਜੇਪੀ ਗੈਰ ਸੰਵਿਧਾਨਿਕ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਇੰਡੀਆ ਦਾ ਨਾਂਅ ਬਦਲ ਕੇ ‘ਭਾਰਤ’ ਨਾਂਅ ਨੂੰ ਪ੍ਰਮੋਟ ਕਰਨ ‘ਤੇ ਬੀਜੇਪੀ ਬਾਰੇ ਕਿਹਾ ਕਿ ਬੀਜੇਪੀ ਗੈਰ ਸੰਵਿਧਾਨਿਕ ਕੰਮ ਕਰ ਰਹੀ ਹੈ। ਜਦੋਂ ਦੁਨੀਆਂ ਦੇ ਮੁਲਕ ਜੀ-20 ‘ਚ ਸ਼ਾਮਿਲ ਹੋਣ ਲਈ ਦੇਸ਼ ‘ਚ ਆ ਰਹੇ ਹਨ ਤਾਂ ਅਚਾਨਕ ਹੀ ਦੇਸ਼ ਦਾ ਨਾਂਅ ਬਦਲਣਾ ਕਿ ਹੁਣ ਦੇਸ਼ ਨੂੰ ਇਸ ਨਾਂਅ ਨਾਲ ਜਾਣਿਆ ਜਾਵੇ ਗਲਤ ਹੈ। ਕਿਉਂਕਿ ਨਾਂਅ ਬਦਲ ਦਾ ਇੱਕ ਤਰੀਕਾ ਹੁੰਦਾ ਹੈ, ਇਹ ਇਸ ਤਰ੍ਹਾਂ ਨਹੀਂ ਹੈ ਕਿ ਮੈਂ ਅੱਜ ਇਸ ਦਾ ਨਾਂਅ ਇਹ ਲਿਖ ਰਿਹਾ ਹਾਂ।
ਜਿਵੇਂ ਕਿਸੇ ਪਿੰਡ ਦਾ ਨਾਂਅ ਬਦਲਣਾ ਹੋਣੇ ਤਾਂ ਪਹਿਲਾਂ ਪਿੰਡ ਦੀ ਪੰਚਾਇਤ ਹੁੰਦੀ ਹੈ ਅਤੇ ਫੇਰ ਡੀ ਸੀ ਅਪਰੂਵ ਕਰਦਾ ਹੈ, ਫੇਰ ਕੈਬਟਿਨ ਅਪਰੂਵ ਕਰਦੀ ਹੈ, ਫੇਰ ਸਟੇਟ ਅਸੈਂਬਲੀ ਅਪਰੂਵ ਕਰਦੀ ਹੈ, ਫੇਰ ਹੋਮ ਮਨਿਸਟਰੀ ਕੋਲ ਸਾਰਾ ਖਰੜਾ ਜਾਂਦਾ ਹੈ, ਜਿਸ ਤੋਂ ਬਾਅਦ ਫੈਸਲਾ ਲਿਆ ਜਾਂਦਾ ਹੈ। ਐਵੇਂ ਨਹੀਂ ਕਿ ਅੱਜ ਮੈਂ ਕਿਹਾ ਇਹ ਇੰਡੀਆ ਨਹੀਂ ਭਾਰਤ ਹੈ ਅਤੇ ਅਤੇ ਕੱਲ੍ਹ ਕੋਈ ਹੋਰ ਨਾਂਅ ਹੈ। ਇਹ ਬੀਜੇਪੀ ਸਿਰਫ ਇੱਕ ਪੋਲਟਿੀਕਲ ਸਟੰਟ ਕਰ ਰਹੀ ਹੈ। ਅਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਜਦੋਂ ਸਾਰੀਆਂ ਦੁਨੀਆਂ ਦੇ ਲੀਡਰ ਇੱਥੇ ਆਏ ਹੋਏ ਹਨ। ਇਸ ਵੇਲੇ ਤੁਸੀਂ ਇੱਕ ਨਵਾਂ ਵਿਵਾਦ ਪੈਦਾ ਕਰ ਰਹੇ ਹੋ। ਇਸ ਦੇ ਨਾਲ ਹੀ ਸੁਖਬੀਰ ਨੇ ਬੀਜੇਪੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦਾ ਧਿਆਨ ਵਿਕਾਸ ‘ਤੇ ਹੋਣਾ ਚਾਹੀਦਾ ਹੈ।
ਇਸ ਮੌਕੇ ਸੁਖਬੀਰ ਬਾਦਲ ਨੇ ਬੀਜੇਪੀ ਨੂੰ ਕਿਹਾ ਕਿ ਦੇਸ਼ (ਹਿੰਦੁਸਤਾਨ, ਇੰਡੀਆ, ਭਾਰਤ) ਤਾਂ ਤਕੜਾ ਹੋਊ ਜੇ ਸਾਰੇ ਧਰਮਾਂ ਦਾ ਸਤਿਕਾਰ ਹੋਵੇ। ਸਾਰੇ ਧਰਮਾਂ ਦੇ ਲੋਕ ਪਿਆਰ ਨਾਲ ਰਹਿਣ, ਸਾਰੇ ਧਰਮਾਂ ਦੇ ਲੋਕ ਸਮਝਣ ਕਿ ਇਹ ਸਾਡਾ ਦੇਸ਼ ਹੈ। ਇਹ ਅਚੀਵਮੈਂਟ ਟਾਂ ਸਰਕਾਰ ਦੀ ਹੋ ਸਕਦੀ ਹੈ, ਸਰਕਾਰ ਦਾ ਨਿਸ਼ਾਨਾ ਵੀ ਇਹੀ ਹੋਣਾ ਚਾਹੀਦਾ ਹੈ, ਸਾਰੇ ਧਰਮਾਂ ਨੂੰ ਇਕੱਠੇ ਰੱਖਣ ਅਤੇ ਸਾਰਿਆਂ ਦਾ ਪਿਆਰ ਅਤੇ ਖੁਸ਼ੀਆਂ ਪ੍ਰਾਪਤ ਕਰਨ। ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਸਟੇਟਾਂ ਨੂੰ ਪੂਰੀ ਪਾਵਰ ਦਿੱਤੀ ਜਾਵੇ ਖੋਹੀ ਨਾ ਜਾਵੇ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਲਾਇਕਾਂ ਦਾ ਸਰਕਾਰ ਹੈ, ਉਨ੍ਹਾਂ ਪਤਾ ਹੀ ਨਹੀਂ ਹੈ ਕਿ ਸਰਕਾਰ ਕੰਮ ਕਿਵੇਂ ਕਰਦੀ ਹੈ। ਪਹਿਲਾਂ ਉਹ ਫੈਸਲਾ ਲੈ ਲੈਂਦੇ ਹਨ ਅਤੇ ਫੇਰ ਉਹ ਉਸ ਨੂੰ ਵਾਪਿਸ ਲੈ ਲੈਂਦੇ ਹਨ। ਸਰਕਾਰ ਨੇ ਡੇਢ ਸਾਲ ਬਰਬਾਦ ਕਰ ਦਿੱਤਾ ਹੈ।