ਕ੍ਰਿਸ਼ਨ ਕੁਮਾਰ ਨੂੰ ਆਸ਼ਿਕੀ ਪਈ ਮਹਿੰਗੀ, ਸਰਕਾਰ ਨੇ ਕੀਤਾ ਜਬਰੀ ਸੇਵਾ ਮੁਕਤ
ਪੰਜਾਬ ਸਿਵਲ ਸਕੱਤਰੇਤ ਵਿਚ ਬਤੌਰ ਉੱਪ ਸਕੱਤਰ ਸੀ ਤੈਨਾਤ
ਮਹਿਲਾ ਸੀਨੀਅਰ ਸਹਾਇਕ ਵਲੋਂ ਸੈਕਸੁਅਲ ਹਰਾਸਮੈਂਟ ਦੀ ਕੀਤੀ ਗਈ ਸੀ ਸ਼ਿਕਾਇਤ
ਦਾ ਐਡੀਟਰ ਬਿਊਰੋ, ਚੰਡੀਗੜ-ਪੰਜਾਬ ਸਰਕਾਰ ਵਲੋਂ ਸੈਕਸੁਅਲ ਹਰਾਸਮੈਂਟ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਨੂੰ ਸਰਕਾਰੀ ਸੇਵਾ ਤੋਂ ਜ਼ਬਰੀ ਸੇਵਾ ਮੁਕਤ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਅਧਿਕਾਰੀ ਪੰਜਾਬ ਸਿਵਲ ਸਕੱਤਰੇਤ ਵਿਚ ਬਤੌਰ ਉੱਪ ਸਕੱਤਰ (ਪਰਖਕਾਲ ਅਧੀਨ) ਤੈਨਾਤ ਸੀ ਅਤੇ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਿਤੀ 01.09.2019 ਤੋਂ ਪਹਿਲੇ ਸਾਲ ਦੇ ਸੇਵਾਕਾਲ ਦੇ ਵਾਧੇ ‘ਤੇ ਚਲ ਰਿਹਾ ਸੀ। ਇਸ ਅਧਿਕਾਰੀ ਵਿਰੁੱਧ ਇਸਦੇ ਅਧੀਨ ਤੈਨਾਤ ਮਹਿਲਾ ਸੀਨੀਅਰ ਸਹਾਇਕ ਵਲੋਂ ਸੈਕਸੁਅਲ ਹਰਾਸਮੈਂਟ ਦੀ ਸ਼ਿਕਾਇਤ ਕੀਤੀ ਗਈ ਸੀ। ਜਿਸ ਉਪਰੰਤ ਕਰਮਚਾਰਨ ਵਲੋਂ ਅਧਿਕਾਰੀ ਵਿਰੁੱਧ ਸ਼ਿਕਾਇਤ ਵਿਚ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਕੱਤਰੇਤ ਪ੍ਰਸ਼ਾਸ਼ਨ ਵਲੋਂ ਸ਼ਿਕਾਇਤ ਦੇ ਮਾਮਲੇ ਨੂੰ ਇਨਟਰਨਲ ਕੰਪਲੇਂਟ ਕਮੇਟੀ ਅਗੇਨਸਟ ਸੈਕਸੁਅਲ ਹਰਾਸਮੈਂਟ ਆਫ ਵੂਮੈਨ ਨੂੰ ਪੜਤਾਲ ਕਰਨ ਲਈ ਮਾਮਲਾ ਸੋਪਿਆ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਕਮੇਟੀ ਵਲੋਂ ਮਿਤੀ 3 ਮਾਰਚ 2020 ਨੂੰ ਸਕੱਤਰੇਤ ਪ੍ਰਸ਼ਾਸ਼ਨ ਨੂੰ ਆਪਣੀ ਜਾਂਚ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਸਬੰਧਤ ਮਹਿਲਾ ਸੀਨੀਅਰ ਸਹਾਇਕ ਵਲੋਂ ਕ੍ਰਿਸ਼ਨ ਕੁਮਾਰ ਸਿੰਗਲਾ ਉੱਪ ਸਕੱਤਰ (ਪਰਖਕਾਲ ਅਧੀਨ) ਵਿਰੁੱਧ ਸ਼ਿਕਾਇਤ ਵਿੱਚ ਲਗਾਏ ਦੋਸ਼ ਸਾਬਿਤ ਹੋਏ। ਕਮੇਟੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ‘ਤੇ ਗੰਭੀਰ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਹੁਕਮ ਕੀਤੇ ਕਿ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਨੋਕਰੀ ਤੋ ਜ਼ਬਰੀ ਸੇਵਾ ਮੁਕਤ ਕੀਤਾ ਜਾਵੇ। ਇਨਾਂ ਹੁਕਮਾਂ ਅਨੁਸਾਰ ਕਾਰਵਾਈ ਕਰਦਿਆਂ ਸਕੱਤਰੇਤ ਪ੍ਰਸ਼ਾਸ਼ਨ ਵਲੋਂ ਉੱਪ ਸਕੱਤਰ ਕ੍ਰਿਸ਼ਨ ਕੁਮਾਰ ਸਿੰਗਲਾ ਨੂੰ ਜ਼ਬਰੀ ਸੇਵਾ ਮੁਕਤ ਕੀਤਾ ਗਿਆ ਹੈ।