ਚੰਡੀਗੜ੍ਹ 30 ਅਗਸਤ 2023 – ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ ਪਾਰਟੀ ਦੇ 15 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਿਯਕਤੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਹੈ ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਬਾਬਾ ਟੇਕ ਸਿੰਘ ਧਨੌਲਾ ਨੂੰ ਜ਼ਿਲ੍ਹਾ ਬਰਨਾਲਾ, ਤਜਿੰਦਰ ਸਿੰਘ ਸੰਘਰੇੜੀ ਨੂੰ ਜ਼ਿਲ੍ਹਾ ਸੰਗਰੂਰ, ਤਰਲੋਚਨ ਸਿੰਘ ਧਲੇਰ ਨੂੰ ਜ਼ਿਲ੍ਹਾ ਮਲੇਰਕੋਟਲਾ, ਬਲਕਾਰ ਸਿੰਘ ਗੋਨਿਆਣਾ ਨੂੂੰ ਜ਼ਿਲ੍ਹਾਬਠਿੰਡਾ, ਗੁਰਮੇਲ ਸਿੰਘ ਫਫੜੇ ਭਾਈਕੇ ਨੂੰ ਜ਼ਿਲ੍ਹਾ ਮਾਨਸਾ, ਪ੍ਰੀਤਇੰਦਰ ਸਿੰਘ ਸੰਮੇਵਾਲੀ ਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸ਼ਰਨਜੀਤ ਸਿੰਘ ਚਨਾਰਥਲ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਲੱਖੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ, ਜਸਮੇਲ ਸਿੰਘ ਬੌਂਦਲੀ ਨੂੂੰ ਪੁਲਿਸ ਜ਼ਿਲ੍ਹਾ ਖੰਨਾ, ਸੁਖਦੀਪ ਸਿੰਘ ਸੁਕਾਰ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਅਮਰਜੀਤ ਸਿੰਘ ਲੰਢੇਕੇ ਨੂੰ ਜਿਲਾ ਮੋਗਾ, ਭੁਪਿੰਦਰ ਸਿੰਘ ਭਿੰਦਾ ਨੂੂੰ ਜ਼ਿਲ੍ਹਾ ਲੁਧਿਆਣਾ (ਸ਼ਹਿਰੀ), ਸਰਵਣ ਸਿੰਘ ਕੁਲਾਰ ਨੂੰ ਜਿਲਾ ਕਪੂਰਥਲਾ, ਚਮਕੌਰ ਸਿੰਘ ਟਿੱਬੀ ਜ਼ਿਲ੍ਹਾ ਫਿਰੋਜਪੁਰ ਅਤੇ ਸ਼ਤੀਸ਼ ਕੁਮਾਰ ਗਰੋਵਰ ਨੂੂੰ ਜ਼ਿਲ੍ਹਾ ਪ੍ਰਧਾਨ ਫਰੀਦਕੋਟ (ਸ਼ਹਿਰੀ) ਨੂੰ ਮੁਬਾਰਕਬਾਦ ਦਿੰਦਿਆ ਕਿਹਾ ਹੈ ਕਿ ਇਹਨਾਂ ਨਿਯਕਤੀਆ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਮਜਬੂਤ ਹੋਵੇਗਾ।