ਜਿੰਦਗੀ ‘ਚ ਸਫਲਤਾ ਹਾਸਿਲ ਕਰਨ ਲਈ ਸਖ਼ਤ ਮੇਹਨਤ ਸਮੇਂ ਦੀ ਲੋੜ-ਸੰਤ ਸੀਚੇਵਾਲ
ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਰਿਹਾ 100 ਫੀਸਦੀ
ਸੁਲਤਾਨਪੁਰ ਲੋਧੀ। ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ, ਸੀਚੇਵਾਲ ਦਾ 10+2 ਆਰਟਸ ਅਤੇ ਕਾਮਰਸ ਦਾ ਨਤੀਜਾ 100% ਰਿਹਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਨੇ ਦੱਸਿਆ ਕਿ 10+2 ਆਰਟਸ ਅਤੇ ਕਾਮਰਸ ਦੇ ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਏ ਹਨ। ਜਿਸ ਦੇ ਵਿੱਚ ਆਰਟਸ ਦੇ ਵਿੱਚੋ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਪੁੱਤਰੀ ਨਿਰਮਲ ਸਿੰਘ ਨੇ 91.6% , ਦੂਸਰਾ ਸਥਾਨ ਸੁਖਮੀਤ ਕੌਰ ਪੁੱਤਰੀ ਹਰਪਿੰਦਰ ਸਿੰਘ ਨੇ 89.6 % ਅਤੇ ਤੀਸਰਾ ਸਥਾਨ ਸਤਿੰਦਰ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ 88.9 % ਅੰਕਾਂ ਨਾਲ ਹਾਸਿਲ ਕੀਤਾ। ਇਸੇ ਤਰਾਂ ਕਾਮਰਸ ਵਿੱਚੋ ਪਹਿਲਾ ਸਥਾਨ ਹਰਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਨੇ 86% , ਦੂਸਰਾ ਸਥਾਨ ਮਨਪ੍ਰੀਤ ਕੌਰ ਪੁੱਤਰੀ ਸਾਹਿਬ ਸਿੰਘ ਨੇ 82% ਅਤੇ ਤੀਸਰਾ ਸਥਾਨ ਕੰਚਨ ਪੁਰੀ ਪੁੱਤਰੀ ਰਜਿੰਦਰ ਕੁਮਾਰ ਪੁਰੀ ਨੇ 81.3 % ਅੰਕਾਂ ਨਾਲ ਹਾਸਿਲ ਕੀਤਾ। ਸਕੂਲ ਦੇ ਚੈਅਰਮੈਨ ਤੇ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੇ ਸਾਰੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿੰਦਗੀ ਦੇ ਵਿੱਚ ਸਫਲਤਾ ਹਾਸਿਲ ਕਰਨ ਲਈ ਸਖ਼ਤ ਮਿਹਨਤ ਸਮੇਂ ਦੀ ਲੋੜ ਹੈ। ਸਖ਼ਤ ਮਿਹਨਤ ਤੋਂ ਬਿਨਾਂ ਸਫਲਤਾ ਕਦੇ ਨਹੀਂ ਮਿਲਦੀ। ਇਸ ਤੋਂ ਇਲਾਵਾ ਪੰਜਾਬੀ ਇਲੈਕਟਿਵ ਦੇ ਵਿੱਚੋ 97% ਅੰਕ ਪਵਨਪ੍ਰੀਤ ਕੌਰ ਪੁੱਤਰੀ ਹਰਬੰਸ ਸਿੰਘ ਨੇ ਹਾਸਿਲ ਕਰ ਕੇ ਇਕ ਮਿਸਾਲ ਕਾਇਮ ਕੀਤੀ ਹੈ। ਸਕੂਲ ਦੇ ਪ੍ਰਿੰਸੀਪਲ ਸਤਪਾਲ ਸਿੰਘ ਨੇ ਸਾਰੇ ਬੱਚਿਆਂ ਅਤੇ ਸਕੂਲ ਦੇ ਸਮੂਹ ਸਟਾਫ ਨੂੰ ਵਧਾਈ ਦਿੰਦੇ ਹੋਏ ਸਭ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਪਾਸ ਹੋਏ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ।ਇਸ ਸਮੇਂ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰਟੀ , ਡਾ. ਤਜਿੰਦਰ ਸਿੰਘ (ਸਰਪੰਚ) , ਕੁਲਵਿੰਦਰ ਸਿੰਘ, ਪੰਜਾਬੀ ਲੈਕ. ਕੁਲਵਿੰਦਰ ਕੌਰ ਅਤੇ ਕਾਮਰਸ ਲੈਕ. ਪੂਨਮਜੀਤ ਕੌਰ ਹਾਜ਼ਿਰ ਸਨ।