ਪਰਮਿੰਦਰ ਸਿੰਘ ਬਰਿਆਣਾ
ਦਾ ਐਡੀਟਰ ਨਿਊਜ.ਚੰਡੀਗੜ੍ਹ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਇੱਕ ਚਿੱਠੀ ਵਾਇਰਲ ਹੋਈ ਹੈ ਜਿਸ ਵਿੱਚ ਪਾਕਿਸਤਾਨ ਦੀ ਇੰਡੀਆ ਨੂੰ ਵੱਡੇ ਪੱਧਰ ’ਤੇ ਬਦਨਾਮ ਕਰਨ ਦੀ ਸਾਜਿਸ਼ ਬੇਨਕਾਬ ਹੋਈ ਹੈ, ਇਹ ਚਿੱਠੀ ਜੋ ਕਿ ਮੁਹੰਮਦ ਉਮੇਰ ਸ਼ਾਕੂਰ ਜੋ ਕਿ ਕਸ਼ਮੀਰ ਅਫੇਅਰ ਦੇ ਅਸਿਸਟੈਂਟ ਡਾਇਰੈਕਟਰ ਹਨ ਦੇ ਦਸਤਖਤਾਂ ਹੇਠ 15 ਮਈ ਨੂੰ ਦਿੱਲੀ ਨੂੰ ਛੱਡ ਕੇ ਪੂਰੀ ਦਨੀਆ ਵਿੱਚ ਪਾਕਿਸਤਾਨ ਅਬਰੌਡ ਮਿਸ਼ਨ ਤਹਿਤ ਭੇਜੀ ਗਈ, ਇਸ ਚਿੱਠੀ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਹਿੰਦੋਸਤਾਨ ਨੂੰ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਨਾਲ ਬਦਨਾਮ ਕੀਤਾ ਜਾਵੇ ਉਹ ਸਾਰੀ ਪਲੈਨਿੰਗ ਪਾਕਿਸਤਾਨ ਦੀ ਸਾਹਮਣੇ ਆ ਗਈ ਹੈ, ਇੰਡੀਅਨ ਆਕੂਪਾਈਡ ਕਸ਼ਮੀਰ ਵਿੱਚ ਹੋ ਰਹੇ ਜੀ-20 ਨੂੰ ਫੇਲ ਕਰਨ ਦੀ ਸਾਜਿਸ਼ ਵੀ ਸਾਹਮਣੇ ਆਈ ਹੈ । ਇਸ ਚਿੱਠੀ ਵਿੱਚ ਜਿੱਥੇ ਭਾਰਤ ਸਰਕਾਰ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਹੈ, ਉੱਥੇ ਖਾਲਿਸਤਾਨ ਦੇ ਮੁੱਦੇ ਨੂੰ ਕਿਸ ਤਰ੍ਹਾਂ ਪੂਰੀ ਦੁਨੀਆ ਵਿੱਚ ਉਭਾਰਿਆ ਜਾਣਾ ਹੈ ਉਸ ਦਾ ਵੀ ਰੋਡ ਮੈਪ ਦੱਸਿਆ ਗਿਆ ਹੈ। ਇਸ ਵਿੱਚ ਇਸ ਗੱਲ ਤੇ ਜੋਰ ਦਿੱਤਾ ਗਿਆ ਹੈ ਕਿ ਭਾਰਤ ਸਰਕਾਰ ਕਿਸ ਤਰੀਕੇ ਨਾਲ ਮੁਸਲਮਾਨਾਂ ਨੂੰ ਮਾਰ ਰਹੀ ਹੈ ਤੇ ਕਿਹਾ ਗਿਆ ਹੈ ਕਿ ਹਿੰਦੋਸਤਾਨ ਦੇ ਵਿੱਚ ਗਲਤ ਕਾਨੂੰਨ ਪਾਸ ਕੀਤੇ ਗਏ ਹਨ, ਜਿਨ੍ਹਾਂ ਵਿੱਚ ਐੱਨ.ਆਰ.ਸੀ., ਸੀ.ਏ.ਏ., ਐੱਨ.ਐੱਸ.ਏ. ਵਰਗੇ ਕਾਨੂੰਨ ਗਲਤ ਕਾਨੂੰਨ ਪਾਸ ਕੀਤੇ ਗਏ ਹਨ। ਇਹ ਚਿੱਠੀ ਜੋ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਵੱਲੋਂ ਪੂਰੀ ਦੁਨੀਆ ਨੂੰ ਭੇਜੀ ਗਈ ਹੈ ਵਿੱਚ ਕਿਹਾ ਗਿਆ ਹੈ ਕਿ ਪੂਰੀ ਦੁਨੀਆ ਵਿੱਚ ਸੋਸ਼ਲ ਮੀਡੀਆ ਰਾਹੀਂ ਇਸ ਗੱਲ ਲਈ ਭਾਰਤ ਨੂੰ ਬਦਨਾਮ ਕੀਤਾ ਜਾਵੇ ਕਿ ਪੂਰੇ ਹਿੰਦੋਸਤਾਨ ਦੀ ਸਟੇਟ ਮਸ਼ੀਨਰੀ ਤੇ ਜਿਊਡੀਸ਼ਰੀ ਐਟੀ ਮੁਸਲਿਮ ਹੋ ਚੁੱਕੀ ਹੈ ਤੇ ਪੂਰਾ ਜੰਮੂ ਕਸ਼ਮੀਰ ਜੇਲ ਬਣ ਚੁੱਕਾ ਹੈ, ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ ਆਪਣੀ ਗਲਤ ਡਿਪਲੋਮੈਸੀ ਨਾਲ ਦਸੂਰੇ ਦੇਸ਼ਾਂ ਨਾਲ ਸਬੰਧ ਬਣਾ ਰਿਹਾ ਹੈ, ਧਾਰਾ-370 ਤੋੜਨ ਤੋਂ ਬਾਅਦ ਇਸ ਗੱਲ ਨੂੰ ਵੀ ਪ੍ਰਚਾਰਨ ਲਈ ਕਿਹਾ ਗਿਆ ਹੈ ਕਿ ਜੰਮੂ ਕਸ਼ਮੀਰ ਦੀ ਸਾਰੀ ਜੌਗਰਫੀ ਬਦਲ ਦਿੱਤੀ ਗਈ ਹੈ ਇੱਥੇ ਤੱਕ ਕੇ ਟਵਿੱਟਰ ’ਤੇ ਚਲਾਉਣ ਵਾਲੇ ਹੈਸ਼ ਟੈਗ ਵੀ ਦੱਸੇ ਗਏ ਹਨ, ਕਿ ਕਿਹੜੇ ਹੈਸ਼ ਟੈਗ ਦੱਸੇ ਗਏ ਹਨ, ਹੈਸ਼ ਟੈਗ ਬਾਈਕਾਟ ਇਨ ਕਸ਼ਮੀਰ, ਹੈਸ਼ ਟੈਗ ਕਸ਼ਮੀਰ ਡਿਸਰਵ ਜਸਟਿਸ,ਇਸ ਗੱਲ ’ਤੇ ਵੀ ਜੋਰ ਦਿੱਤਾ ਗਿਆ ਹੈ ਕਿ ਦਿੱਲੀ ਨੂੰ ਇੱਕ ਰੇਪ ਕੈਪੀਟਲ ਦੇ ਤੌਰ ’ਤੇ ਪ੍ਰਚਾਰਿਆ ਜਾਵੇ।
ਸਿੱਖਾਂ ਲਈ ਬਣਾਏ 6 ਪੁਆਇੰਟ
ਖਾਲਿਸਤਾਨ ਮੁੱਦੇ ਨੂੰ ਵੀ ਵੱਡੇ ਪੱਧਰ ’ਤੇ ਪ੍ਰਚਾਰਿਆ ਜਾਵੇ, ਇੱਥੋ ਤੱਕ ਕਿ ਕਿਸਾਨ ਅੰਦੋਲਨ ਤੋਂ ਬਾਅਦ ਉੱਠੇ ਖਾਲਿਸਤਾਨ ਮੁੱਦੇ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾਵੇ, ਯੂ.ਕੇ. , ਕੈਨੇਡਾ, ਸਵਿਟਜਰਲੈਂਡ, ਇਟਲੀ ਵਿੱਚ ਹੋਈ ਸਿੱਖ ਰੈਂਫਰੈਂਡਮ ’ਤੇ ਫੈਕਸ ਕੀਤਾ ਜਾਵੇ ਤੇ ਇਹ ਵੀ ਕਿਹਾ ਗਿਆ ਹੈ ਕਿ ਮੋਦੀ ਸਰਕਾਰ ਵੱਲੋਂ ਰੋਕੇ ਜਾਣ ਦੇ ਬਾਵਜੂਦ ਵੀ ਇਨ੍ਹਾਂ ਮੁਲਕਾਂ ਨੇ ਰੈਫਰੈਂਡਮ ਨੂੰ ਨਹੀਂ ਰੋਕਿਆ ਹੈ। ਅਮਿ੍ਰਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਸਿੱਖਾਂ ਵੱਲੋਂ ਖਾਲਿਸਤਾਨ ਫਰੀਡਮ ਸਟਰਗਲ ਦੇ ਬੈਨਰ ਹੇਠ ਭਾਰਤੀ ਹਾਈ ਕਮਿਸ਼ਨ ਲੰਡਨ ਤੋਂ ਉਤਾਰੇ ਗਏ ਭਾਰਤੀ ਫਲੈਗ ਦੇ ਮਾਮਲੇ ਨੂੰ ਵੀ ਤੂਲ ਦਿੱਤੀ ਜਾਵੇ ਤੇ ਅਮਿ੍ਰਤਪਾਲ ਦੇ ਮਾਮਲੇ ਤੋਂ ਬਾਅਦ ਜੋ ਪੰਜਾਬ ਦੇ ਹਾਲਤ ਬਣੇ ਤੋਂ ਇਲਾਵਾ ਪੰਜਾਬ ਵਿੱਚ ਹੋਏ ਪੁਲਿਸ ਥਾਣਿਆਂ ’ਤੇ ਅਟੈਕ ਤੇ ਅਮਿ੍ਰਤਪਾਲ ਦੀ ਚੜ੍ਹਾਈ ਨੂੰ ਵੀ ਵੱਡੇ ਪੱਧਰ ’ਤੇ ਪ੍ਰਚਾਰਿਆ ਜਾਵੇ, ਹਾਲਾਂਕਿ ਇਸ ਚਿੱਠੇ ਦੇ ਬਾਹਰ ਆਉਣ ਤੋਂ ਬਾਅਦ ਪਾਕਿਸਤਾਨ ਦਾ ਅਸਲੀ ਚੇਹਰਾ ਸਾਹਮਣੇ ਆ ਗਿਆ ਹੈ ਤੇ ਭਾਰਤ ਵਿੱਚ ਵੱਡੇ ਪੱਧਰ ’ਤੇ ਹੋਈ ਜੀ-20 ਦੀ ਸਫਲਤਾ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈੈ, ਹਾਲਾਂਕਿ ਦਾ ਐਡੀਟਰ ਇਸ ਚਿੱਠੀ ਦੀ ਪੁਸ਼ਟੀ ਨਹੀਂ ਕਰਦਾ ਇਨ੍ਹਾਂ ਮੁੱਦਿਆਂ ਤੋਂ ਇਲਾਵਾ ਕਈ ਹੋਰ ਸਨਸਨੀਖੇਜ ਮੁੱਦਿਆਂ ਨੂੰ ਪੂਰੀ ਦੁਨੀਆ ਵਿੱਚ ਦੱਸਣ ਬਾਰੇ ਪਾਕਿਸਤਾਨ ਤਿਲਮਿਲਾਇਆ ਹੋਇਆ ਹੈ।