ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਜਲੰਧਰ ਹੁਸ਼ਿਆਰਪੁਰ ਰੋਡ ਤੇ ਪਿੰਡ ਪਿੱਪਲਾਂਵਾਲਾ ਵਿਖੇ ਹੋਈ ਗੈਂਗਵਾਰ ਵਿੱਚ ਸਾਜਨ ਨਾਮ ਦੇ ਨੌਜਵਾਨ ਦੀ ਮੌਤ ਹੋ ਗਈ, ਇਸ ਗੈਂਗਵਾਰ ਵਿਚ ਸਾਜਨ ਦੇ ਸਿਰ ਵਿਚ ਦੋ ਗੋਲੀਆਂ ਲੱਗੀਆਂ ਸਨ, ਜਿਸ ਨੂੰ ਹੁਸ਼ਿਆਰਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ । ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੱਪਲਾਂਵਾਲਾ ਵਿਖੇ ਬੱਬਲੂ ਜੋਸ਼ ਨੇ ਜਿੰਮ ਵਿੱਚ ਸਵੇਰੇ ਦੋ ਵਿਅਕਤੀਆਂ ਦੀ ਜਿਸ ਵਿੱਚ ਥਿਆੜਾ ਅਤੇ ਸਤਿਆ ਨਾਮ ਦੇ ਵਿਅਕਤੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਕਿਹਾ-ਸੁਣੀ ਹੋ ਗਈ ਬਾਅਦ ਵਿਚ ਦੋਹਾਂ ਵਿਅਕਤੀਆਂ ਨੇ ਆਪਣੇ ਹਮਾਇਤੀਆਂ ਨੂੰ ਬੁਲਾ ਲਿਆ। ਇਸੇ ਦੌਰਾਨ ਹੀ ਸਾਜਨ ਨੂੰ ਵੀ ਉਥੇ ਰਾਜ਼ੀਨਾਮੇ ਲਈ ਬੁਲਾਇਆ ਗਿਆ ਸੀ,ਜਦ ਉਹ ਜਿਮ ਦੇ ਬਾਹਰ ਸੜਕ ਤੇ ਖੜਾ ਸੀ ਤਾਂ ਚੰਨਾ ਗੋਕਲ ਨਗਰ ਆਪਣੇ ਸਾਥੀਆਂ ਨਾਲ ਦੋ -ਤਿੰਨ ਗੱਡੀਆਂ ਤੇ ਆਉਂਦਾ ਹੈ, ਤਾਂ ਆਉਂਦਿਆਂ ਹੀ ਉਹਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ,ਜਿਸ ਦੌਰਾਨ ਦੋ ਗੋਲੀਆਂ ਸਾਜਨ ਦੇ ਸਿਰ ਵਿਚ ਲੱਗੀਆਂ,ਜਿਸ ਨੂੰ ਗੰਭੀਰ ਹਾਲਤ ਵਿੱਚ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਰਾਸ ਫਾਇਰਿੰਗ ਵਿਚ ਚੰਨੇ ਦੇ ਸਿਰ ਵਿੱਚ ਵੀ ਦੋ ਗੋਲੀਆਂ ਲੱਗੀਆਂ ਹਨ,ਉਸ ਨੂੰ ਵੀ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਇਸ ਸਾਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।
ਹੁਸ਼ਿਆਰਪੁਰ ਗੈਂਗਵਾਰ ਵਿੱਚ ਸਾਜਨ ਦੀ ਹੋਈ ਮੌਤ, ਚੰਨਾ ਵੀ ਗੰਭੀਰ।