ਦਾ ਐਡੀਟਰ ਨਿਊਜ਼, ਲਾਹੌਰ। ਖਾਲਿਸਤਾਨ ਕਮਾਂਡੋ ਫੋਰਸ ਦੇ ਮੁੱਖੀ ਪਰਮਜੀਤ ਸਿੰਘ ਪੰਜਵੜ ਦੀ ਲਾਹੌਰ ਵਿੱਚ ਹੱਤਿਆ ਕਰ ਦਿੱਤੀ ਗਈ, ਇਹ ਹੱਤਿਆ ਲਾਹੌਰ ਦੇ ਨਵਾਬ ਟਾਊਨ ਵਿੱਚ ਕੀਤੀ ਗਈ ਹੈ। ਪਰਮਜੀਤ ਸਿੰਘ ਪੰਜਵੜ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਰਹਿ ਰਿਹਾ ਸੀ ਅਤੇ ਅੱਤਵਾਦ ਦੌਰਾਨ ਪੰਜਵੜ ਕਈ ਹਤਿਆਵਾਂ ਵਿੱਚ ਸ਼ਾਮਲ ਸੀ ਅਤੇ 1990 ਦੇ ਦੌਰ ਵਿਚ ਪਹਿਲੇ ਪਾਕਿਸਤਾਨ ਚਲਾ ਗਿਆ ਸੀ ਅਤੇ ਉਥੇ ਹੀ ਆਈ ਐਸ ਆਈ ਦੀ ਸ਼ਰਨ ਵਿੱਚ ਰਹਿ ਰਿਹਾ ਸੀ ਇਸ ਤੋ ਪਹਿਲਾਂ ਖਾਲਿਸਤਾਨ ਜ਼ਿਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਦੀ ਹੱਤਿਆ ਵੀ ਪਾਕਿਸਤਾਨ ਵਿੱਚ ਕਰ ਦਿੱਤੀ ਗਈ ਸੀ, ਭਾਰਤ ਸਰਕਾਰ ਵੱਲੋਂ ਜਿਹੜੀ ਸੂਚੀ 20 ਮੋਸਟ ਵਾਂਟਡ ਲੋਕਾਂ ਦੀ ਪਾਕਿਸਤਾਨ ਨੂੰ ਸੌਂਪੀ ਗਈ ਸੀ, ਉਸ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਨਾਂ ਵੀ ਪ੍ਰਮੁੱਖ ਤੌਰ ਤੇ ਸ਼ਾਮਲ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੱਬਰ ਖਾਲਸਾ ਦਾ ਮੁਖੀ ਵਧਾਵਾ ਸਿੰਘ ਜੀ ਪਾਕਿਸਤਾਨ ਰਹਿ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਵੜ ਦੀ ਹੱਤਿਆ 2 ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕੀਤੀ ਗਈ ਹੈ
ਪੰਜਵੜ ਦੀ ਪਾਕਿਸਤਾਨ ਵਿਚ ਹੱਤਿਆ, ਫੋਟੋ ਸਿਰਫ ‘ਦਾ ਐਡੀਟਰ ਨਿਊਜ਼’ ਤੇ