ਦਾ ਐਡੀਟਰ ਨਿਊਜ਼,ਦਿੱਲੀ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਮਾਮਲੇ ਵਿੱਚ ਐਸ.ਸੀ ਕਮਿਸ਼ਨ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸ ਮਾਮਲੇ ਵਿਚ 24 ਘੰਟਿਆਂ ਵਿੱਚ ਜਵਾਬ ਤਲਬ ਕਰ ਲਿਆ ਹੈ । ਇਸ ਤੋ ਪਹਿਲਾਂ ਕੇਸ਼ਵ ਕੁਮਾਰ ਜੋ ਕਿ ਪਠਾਨਕੋਟ ਦਾ ਰਹਿਣ ਵਾਲਾ ਹੈ, ਨੇ ਐਸ ਸੀ ਕਮਿਸ਼ਨ ਦੇ ਕੋਲ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ, ਜਿਸ ਵਿੱਚ ਉਸਨੇ ਕਟਾਰੂਚੱਕ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਉਹ, ਪਿਛਲੇ ਕਈ ਸਾਲਾਂ ਤੋਂ ਉਸ ਨਾਲ ਸਰੀਰਕ ਸ਼ੋਸ਼ਣ ਕਰਦਾ ਆਇਆ ਹੈ, ਇਸ ਸ਼ਿਕਾਇਤ ਦੇ ਫੌਰੀ ਕਾਰਵਾਈ ਕਰਦਿਆਂ ਐਸ ਸੀ ਕਮਿਸ਼ਨ ਨੇ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਇਹ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਵਿਚ ਪੀੜਤ ਵਿਅਕਤੀ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ ਅਤੇ ਇਹ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਕੀ ਕੀ ਕਾਰਵਾਈ ਕੀਤੀ ਹੈ ।
ਕਟਾਰੂਚੱਕ ਮਾਮਲਾ, ਐਸਸੀ ਕਮਿਸ਼ਨ ਦਾ ਪੰਜਾਬ ਸਰਕਾਰ ਨੂੰ ਨੋਟਿਸ, 24 ਘੰਟਿਆ ‘ਚ ਮੰਗਿਆ ਜਵਾਬ