ਦਾ ਐਡੀਟਰ ਨਿਊਜ਼, ਚੰਡੀਗੜ੍ਹ। ਆਖਰਕਾਰ ਉਹ ਨਾਮ ਸਾਹਮਣੇ ਆ ਗਿਆ ਹੈ,ਜਿਸ ਨੂੰ ਲੈ ਕੇ ਸਵੇਰ ਤੋਂ ਹੀ ਅਟਕਲਾਂ ਲੱਗੀਆਂ ਹੋਈਆਂ ਸਨ । ਲਾਲ ਚੰਦ ਕਟਾਰੂਚੱਕ ਉਸ ਮੰਤਰੀ ਦਾ ਨਾਮ ਹੈ ਜਿਸ ਦੀਆਂ ਦੋ ਅਸ਼ਲੀਲ ਵੀਡੀਓ ਕਾਂਗਰਸ ਦੇ ਐਮ ਐਲ ਏ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਫੋਰੈਂਸਿਕ ਜਾਂਚ ਅਤੇ ਮੰਤਰੀ ਦੇ ਖਿਲਾਫ ਕਾਰਵਾਈ ਕਰਨ ਲਈ ਸੌਂਪੀਆ ਸਨ । ਇਸ ਨਾਮ ਦਾ ਖੁਲਾਸਾ ਹੁਣ ਭਾਜਪਾ ਨੇਤਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਇਕ ਟਵੀਟ ਰਾਹੀਂ ਕੀਤਾ ਹੈ, ਸਿਰਸਾ ਨੇ ਆਪਣੇ ਟਵੀਟ ਵਿੱਚ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਜਿਹੜੀਆਂ ਵੀਡੀਓ ਪੰਜਾਬ ਦੇ ਗਵਰਨਰ ਨੂੰ ਸੌਂਪੀਆਂ ਗਈਆਂ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਹਨ ਅਤੇ ਸਿਰਸਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਕੈਬਨਿਟ ਮੰਤਰੀ ਨੇ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਨੂੰ ਸੌਂਪ ਦਿੱਤਾ ਹੈ ਅਤੇ ਉਹ ਸਵੇਰੇ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਸਵੇਰੇ ਪ੍ਰੈੱਸ ਕਾਨਫਰੰਸ ਕਰ ਸਕਦੇ ਹਨ । ਸਿਰਸਾ ਨੇ ਇਹ ਵੀ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਇਸ ਸਕੈਂਡਲ ਨੂੰ ਦਬਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ‘’ਦਾ ਐਡੀਟਰ ਨਿਊਜ਼”ਨੇ ਇਹ ਖ਼ੁਲਾਸਾ ਕੀਤਾ ਸੀ ਕਿ ਮੰਤਰੀ ਗੇਅ ਹੈ ਅਤੇ ਉਸ ਅਸ਼ਲੀਲ ਵੀਡੀਓ ਵਿੱਚ ਮੰਤਰੀ ਅਤੇ ਇਕ ਲੜਕੇ ਦੇ ਵਿੱਚਕਾਰ ਸੈਕਸ ਕਰਨ ਦੀ ਕਹਾਣੀ ਸਾਹਮਣੇ ਆ ਰਹੀ ਹੈ ਅਤੇ ਇਹ ਗੱਲ ਵੀ ਸਾਹਮਣੇ ਆ ਰਹੀ ਸੀ ਕਿ ਮੰਤਰੀ ਅਤੇ ਲੜਕੇ ਦੇ ਵਿਚਕਾਰ ਲੰਬੀ ਵਟਸਐਪ ਚੈਟ ਵੀ ਹੁੰਦੀ ਰਹੀ ਹੈ । ਹਾਲਾਕਿ ‘ਦਾ ਐਡੀਟਰ ਨਿਊਜ਼’ ਨੂੰ ਇਸ ਗੱਲ ਦੀ ਜਾਣਕਾਰੀ ਪਹਿਲਾਂ ਹੀ ਮਿਲ ਗਈ ਸੀ ਕਿ ਵੀਡੀਓ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਸ਼ਾਮਲ ਹੈ ਅਤੇ ਇਸ ਸਬੰਧੀ ਉਹਨਾਂ ਦਾ ਪੱਖ ਜਾਨਣ ਲਈ ਬਾਕਾਇਦਾ ਤੌਰ ਤੇ,ਉਹਨਾਂ ਦੇ ਨਿੱਜੀ ਫੋਨ ਤੇ ਸੰਪਰਕ ਵੀ ਕੀਤਾ ਗਿਆ ਪਰ ਉਹਨਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ
ਕੀ ਲਾਲ ਚੰਦ ਕਟਾਰੂਚੱਕ ਦਿੱਤਾ ਅਸਤੀਫਾ ?
ਸਿਰਸਾ ਨੇ ਆਪਣੇ ਟਵੀਟ ਵਿਚ ਇਹ ਦਾਅਵਾ ਕੀਤਾ ਹੈ ਕਿ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਆਪਣਾ ਅਸਤੀਫਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸੌਂਪ ਦਿੱਤਾ ਹੈ ਅਤੇ ਹੁਣ ਨਾਮ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਪਾਸ ਮੰਤਰੀ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਿਨਾਂ ਕੋਈ ਵਿਕਲਪ ਨਹੀਂ ਬਚਿਆ ਹੈ ।
ਸਰਕਾਰ ਨੂੰ ਛੇੜੀ ਕੰਬਣੀ
ਇਹ ਪਤਾ ਲੱਗਾ ਹੈ ਕਿ ਹੈ ‘ਦਾ ਐਡੀਟਰ ਨਿਊਜ਼’ ਦੇ ਖੁਲਾਸੇ ਤੋਂ ਬਾਅਦ ਦੇਰ ਸ਼ਾਮ ਤੋਂ ਸਰਕਾਰ ਅੰਦਰ ਖਲਬਲੀ ਮਚੀ ਹੋਈ ਹੈ ਅਤੇ ਇਹ ਚਰਚਾ ਚੱਲ ਰਹੀ ਕਿ ਇਸ ਮਾਮਲੇ ਵਿੱਚੋਂ ਕਿਸ ਤਰੀਕੇ ਨਾਲ ਨਿਕਲਿਆ ਜਾ ਸਕਦਾ ਹੈ, ਹਾਲਾਂ ਕਿ ਇਸ ਸੰਬੰਧੀ ਸਰਕਾਰ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਅਤੇ ਆਮ ਆਦਮੀ ਪਾਰਟੀ ਨੂੰ ਇਸ ਕਾਂਡ ਵਿੱਚੋਂ ਨਿਕਲਣ ਲਈ ਕੋਈ ਰਸਤਾ
ਨਜ਼ਰ ਨਹੀਂ ਆ ਰਿਹਾ