ਦਾ ਐਡੀਟਰ ਨਿਊਜ਼, ਬਿਹਾਰ ——- ਬਿਹਾਰ ‘ਚ ਕਟਿਹਾਰ ਜ਼ਿਲ੍ਹੇ ਦੇ ਅਹਿਮਦਾਬਾਦ ਥਾਣਾ ਖੇਤਰ ‘ਚ ਐਤਵਾਰ ਸਵੇਰੇ ਗੰਗਾ ਨਦੀ ‘ਚ ਇਕ ਕਿਸ਼ਤੀ ਪਲਟਣ ਨਾਲ ਤਿੰਨ ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਗਦਾਈ ਦਿਆਰਾ ਇਲਾਕੇ ਤੋਂ ਇਕ ਕਿਸ਼ਤੀ ‘ਤੇ ਸਵਾਰ 17 ਲੋਕ ਦਿਆਰਾ ਇਲਾਕੇ ‘ਚ ਖੇਤ ‘ਚ ਕੰਮ ਕਰਨ ਜਾ ਰਹੇ ਸਨ। ਇਸੇ ਦੌਰਾਨ ਕਿਸ਼ਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਦੀ ‘ਚ ਪਲਟ ਗਈ। ਇਸ ਘਟਨਾ ‘ਚ ਤਿੰਨ ਲੋਕ ਡੁੱਬ ਗਏ, ਜਦੋਂ ਕਿ 10 ਹੋਰ ਲਾਪਤਾ ਹਨ।
ਸੂਤਰਾਂ ਨੇ ਦੱਸਿਆ ਕਿ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਚਾਰ ਲੋਕਾਂ ਨੂੰ ਨਦੀ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਅਹਿਦਾਬਾਦ ਪ੍ਰਾਇਮਰੀ ਹੈਲਥ ਸੈਂਟਰ ‘ਚ ਦਾਖ਼ਲ ਕਰਵਾਇਆ ਗਿਆ ਗਿਆ ਹੈ। ਮੌਕੇ ‘ਤੇ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਕੈਂਪ ਕਰ ਰਹੇ ਹਨ। ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।