ਦ ਐਡੀਟਰ ਬਿਊਰੋ-15 ਮਈ ਨੂੰ ਜਗਰਾਓ ਵਿਖੇ ਦੋ ਥਾਣੇਦਾਰਾਂ ਦੇ ਕਤਲ ਮਾਮਲੇ ਵਿਚ ਦ ਐਡੀਟਰ ਵੱਲੋਂ ਕੀਤੇ ਗਏ ਅਹਿਮ ਖੁਲਾਸੇ ’ਤੇ ਪੰਜਾਬ ਪੁਲਿਸ ਨੇ ਇਕ ਇਸ਼ਤਿਹਾਰ ਜਾਰੀ ਕਰਦੇ ਹੋਏ ਮੋਹਰ ਲਗਾ ਦਿੱਤੀ ਹੈ ਤੇ ਇਸ ਇਸ਼ਤਿਹਾਰ ਵਿਚ ਜਗਰਾਓ ਪੁਲਿਸ ਸਟੇਸ਼ਨ ਵਿਚ ਦਰਜ ਕੀਤੇ ਗਏ ਮਾਮਲੇ ਦਾ ਜਿਕਰ ਕਰਦਿਆ ਪੁਲਿਸ ਨੇ ਚਾਰ ਨੌਜਵਾਨਾਂ ਦੀ ਤਸਵੀਰ ਜਾਰੀ ਕਰਦੇ ਹੋਏ ਇਹ ਪੁਲਿਸ ਨੂੰ ਲੋੜੀਦੇ ਦੱਸੇ ਹਨ। ਜਿਨਾਂ ਨੌਜਵਾਨਾਂ ਦੀ ਤਸਵੀਰ ਪੁਲਿਸ ਨੇ ਜਾਰੀ ਕੀਤੀ ਹੈ ਉਨਾਂ ਵਿਚ ਗੈਂਗਸਟਰ ਜੈ ਪਾਲ ਭੁੱਲਰ ਵਾਸੀ ਫਿਰੋਜਪੁਰ, ਬਲਜਿੰਦਰ ਸਿੰਘ ਵਾਸੀ ਮਾਹਲਾ ਖੁਰਦ ਮੋਗਾ, ਜਸਪ੍ਰੀਤ ਸਿੰਘ ਵਾਸੀ ਖਰੜ ਤੇ ਦਰਸ਼ਨ ਸਿੰਘ ਵਾਸੀ ਸਹੌਲੀ ਜਿਲਾਂ ਲੁਧਿਆਣਾ ਸ਼ਾਮਿਲ ਹਨ। ਇਸ ਮਾਮਲੇ ਵਿਚ ਐਸ.ਐਸ.ਪੀ.ਦੇਹਾਤੀ ਜਿਲਾਂ ਲੁਧਿਆਣਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਚਾਰੋ ਮੁਲਜਿਮ ਜੇਕਰ ਕਿਸੇ ਨੂੰ ਵੀ ਦਿਖਾਈ ਦੇਣ ਤਾਂ ਤੁਰੰਤ ਇਸ ਪ੍ਰਤੀ ਜਾਣਕਾਰੀ ਪੁਲਿਸ ਨਾਲ ਸਾਂਝੀ ਕੀਤੀ ਜਾਵੇ।
ਥਾਣੇਦਾਰ ਕਤਲ ਮਾਮਲਾ, ਦ ਐਡੀਟਰ ਦੇ ਖੁਲਾਸੇ ’ਤੇ ਪੁਲਿਸ ਦੀ ਮੋਹਰ