ਸਲੱਗ ਲਾਈਨ ਬਰਿਆਣਾ
ਹੁਸ਼ਿਆਰਪੁਰ। ਕਰੋਨਾ ਤੋਂ ਬਾਅਦ ਦੂਸਰੀ ਭਿਆਨਕ ਬਿਮਾਰੀ ਬਲੈਕ ਫੰਗਸ ਨੇ ਵੀ ਹੁਸ਼ਿਆਰਪੁਰ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਤੇ ਬੁੱਧਵਾਰ ਨੂੰ ਜਿਲੇ ਅੰਦਰ ਇਸਦੇ ਦੋ ਮਾਮਲਿਆਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਹਾਲਾਂਕਿ ਸੇਹਤ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਜਿਲੇ ਅੰਦਰ ਮੌਜੂਦਾ ਸਮੇਂ ਬਲੈਕ ਫੰਗਸ ਨਾਲ ਜੁੜੇ ਮਾਮਲਿਆਂ ਦੀ ਗਿਣਤੀ 10 ਦੇ ਕਰੀਬ ਹੋ ਸਕਦੀ ਹੈ, ਇੱਥੇ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਿਲੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹਾਲੇ ਕੁਝ ਸਮਾਂ ਪਹਿਲਾ ਹੀ ਇਹ ਦਾਅਵਾ ਕੀਤਾ ਸੀ ਕਿ ਜਿਲੇ ਅੰਦਰ ਬਲੈਕ ਫੰਗਸ ਦਾ ਕੋਈ ਵੀ ਮਾਮਲਾ ਨਹੀਂ ਹੈ ਜੋ ਕਿ ਗਲਤ ਸਾਬਿਤ ਹੋ ਰਿਹਾ ਹੈ, ਉੱਧਰ 2 ਮਾਮਲਿਆਂ ਦੀ ਪੁਸ਼ਟੀ ਹੋਣ ਉਪਰੰਤ ਸੇਹਤ ਵਿਭਾਗ ਵਿਚ ਤਰਥੱਲੀ ਮਚੀ ਹੋਈ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਹਸਪਤਾਲ ਵਿਚ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਹੈ ਤੇ ਨਾ ਹੀ ਕੋਈ ਵੱਖਰਾ ਵਾਰਡ ਬਣਾਇਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਬਲੈਕ ਫੰਗਸ ਦੇ ਮਾਮਲੇ ਉਨਾਂ ਲੋਕਾਂ ਵਿਚ ਸਾਹਮਣੇ ਆ ਰਹੇ ਹਨ ਜਿਹੜੇ ਵਿਅਕਤੀ ਪਹਿਲਾ ਕਰੋਨਾ ਪਾਜੇਟਿਵ ਆਏ ਸਨ ਤੇ ਉਪਰੰਤ ਨੈਗੇਟਿਵ ਵੀ ਆ ਚੁੱਕੇ ਹਨ। ਜਿਲਾਂ ਸੇਹਤ ਵਿਭਾਗ ਕੋਲ ਸਿਰਫ ਕਰੋਨਾ ਮਰੀਜ ਰੱਖਣ ਦਾ ਹੀ ਪ੍ਰਬੰਧ ਹੈ। ਜਿਨਾਂ ਦੋ ਮਰੀਜਾਂ ਵਿਚ ਬਲੈਕ ਫੰਗਸ ਦੀ ਪੁਸ਼ਟੀ ਹੋਈ ਹੈ ਉਨਾਂ ਵਿਚੋ ਇਕ ਦੀ ਰਿਪੋਰਟ ਚੰਡੀਗੜ ਪੀ.ਜੀ.ਆਈ. ਤੋਂ ਆਈ ਹੈ ਤੇ ਉੱਥੇ ਮੁੱਢਲਾ ਇਲਾਜ ਕਰਕੇ ਉਸ ਨੂੰ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ।
ਕਿਉ ਹੁੰਦੀ ਹੈ ਬਲੈਕ ਫੰਗਸ
ਸੇਹਤ ਵਿਭਾਗ ਦੇ ਕੁਝ ਅਧਿਕਾਰੀਆਂ ਨੇ ਨਾਮ ਜਨਤਕ ਨਾ ਕਰਨ ਦੀ ਸ਼ਰਤ ’ਤੇ ਦੱਸਿਆ ਕਿ ਬਲੈਕ ਫੰਗਸ ਜਿਆਦਾਤਰ ਕਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਵਿਚ ਸਾਹਮਣੇ ਆ ਰਿਹਾ ਹੈ ਤੇ ਇਹ ਜਿਆਦਾਤਰ ਉਹ ਮਰੀਜ ਹਨ ਜੋ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹਨ। ਇਨਾਂ ਅਧਿਕਾਰੀਆਂ ਨੇ ਕਿਹਾ ਕਿ ਬਲੈਕ ਫੰਗਸ ਨੂੰ ਇਲਾਜ ਨਾਲ ਮਾਤ ਦਿੱਤੀ ਜਾ ਸਕਦੀ ਹੈ ਇਸ ਲਈ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ।
-ਹੁਸ਼ਿਆਰਪੁਰ ਵਿਚ ਬਲੈਕ ਫੰਗਸ ਨੇ ਧਰਿਆ ਪੈਰ, ਪ੍ਰਸ਼ਾਸ਼ਨ ਦੇ ਸਾਹ ਫੁੱਲੇ