-ਢਾਈ ਸਾਲਾਂ ਤੋਂ ਗਵਰਨਰ ਹਾਊਸ ਰਾਹੀਂ ਆਰ.ਐਸ.ਐਸ.ਦੀ ਪੀਂਘ ਝੂਟ ਰਹੇ ਕੁੰਵਰ ਵਿਜੇ ਪ੍ਰਤਾਪ
-ਘਟੀਆ ਜਾਂਚ ਭਾਜਪਾ ਦਾ ਪਲਾਨ, ਇਕ-ਇਕ ਕਰਕੇ ਸਿੱਟ ਦੇ ਅਧਿਕਾਰੀ ਕੀਤੇ ਲਾਂਭੇ
-ਕੁੰਵਰ ਵਿਜੇ ਪ੍ਰਤਾਪ ’ਤੇ ਸਵਾਲ ਜੇਕਰ ਬਾਦਲਾਂ ਖਿਲਾਫ ਸਬੂਤ ਸਨ ਤਾਂ ਪਹਿਲੇ ਚਲਾਨ ਵਿਚ ਕਿਉ ਨਹੀਂ ਕੀਤੇ ਪੇਸ਼
ਸਲੱਗ ਲਾਈਨ ਬਰਿਆਣਾ।
ਦ ਐਡੀਟਰ, ਚੰਡੀਗੜ-ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਇਕ ਫੈਸਲੇ ਤੋਂ ਬਾਅਦ ਚਰਚਾ ਵਿਚ ਆਏ ਹੋਏ ਆਈ.ਜੀ.ਤੋਂ ਸਾਬਕਾ ਆਈ.ਜੀ. ਬਣਨ ਜਾ ਰਹੇ ਕੁੰਵਰ ਵਿਜੇ ਪ੍ਰਤਾਪ ਬਾਰੇ ਜੇਕਰ ਦ ਐਡੀਟਰ ਦੇ ਸੂਤਰਾਂ ਦੀ ਮੰਨੀਏ ਤਾਂ ਕੁੰਵਰ ਵਿਜੇ ਪ੍ਰਤਾਪ ਆਉਣ ਵਾਲੇ ਸਮੇਂ ਦੌਰਾਨ ਭਾਜਪਾ ਵਿਚ ਜਾ ਸਕਦੇ ਹਨ ਤੇ ਉਹ ਦਿੱਲੀ ਸਥਿਤ ਭਾਜਪਾ ਤੇ ਆਰ.ਐਸ.ਐਸ. ਦੇ ਵੱਡੇ ਲੀਡਰਾਂ ਦੇ ਸੰਪਰਕ ਵਿਚ ਹਨ ਤੇ ਇਸ ਮਾਮਲੇ ਵਿਚ ਵਿਚੋਲਗੀ ਦੀ ਭੂਮਿਕਾ ਗਵਰਨਰ ਹਾਊਸ ਪੰਜਾਬ ਹੈ ਤੇ ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਕੁੰਵਰ ਵਿਜੇ ਪ੍ਰਤਾਪ ਪਿਛਲੇ ਢਾਈ ਸਾਲਾਂ ਤੋਂ ਲਗਾਤਾਰ ਗਵਰਨਰ ਹਾਊਸ ਜਾ ਰਹੇ ਹਨ ਤੇ ਇਸ ਦੀ ਪੁਸ਼ਟੀ ਖੁਦ ਕੁੰਵਰ ਵਿਜੇ ਪ੍ਰਤਾਪ ਨੇ ਕੁਝ ਦਿਨ ਪਹਿਲਾ ਮੀਡੀਆ ਸਾਹਮਣੇ ਗਵਰਨਰ ਹਾਊਸ ਦੇ ਬਾਹਰ ਹੀ ਕਰ ਦਿੱਤੀ ਸੀ ਤੇ ਉਨਾਂ ਨੇ ਖੁਦ ਕਿਹਾ ਸੀ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਹਰ ਮਹੀਨੇ ਗਵਰਨਰ ਹਾਊਸ ਆ ਰਹੇ ਹਨ, ਇਸ ਤੋਂ ਪਹਿਲਾ ਇਨਾਂ ਬਾਰੇ ਇਹ ਚਰਚਾ ਆ ਰਹੀ ਸੀ ਕਿ ਇਹ ਆਮ ਆਦਮੀ ਪਾਰਟੀ ਦੇ ਵਿਚ ਜਾ ਸਕਦੇ ਹਨ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਜਦੋਂ ਕੁੰਵਰ ਵਿਜੇ ਪ੍ਰਤਾਪ ਦੀ ਭਾਜਪਾ ਨਾਲ ਸਾਂਝ ਦਾ ਖੁਲਾਸਾ ਹੋਣ ਜਾ ਰਿਹਾ ਹੈ ਤੇ ਜੋ ਘਟਨਾਵਾਂ ਪਿਛਲੇ ਦਿਨਾਂ ਤੋਂ ਵਾਪਰ ਰਹੀਆਂ ਹਨ ਉਹ ਭਾਜਪਾ ਤੇ ਕੁੰਵਰ ਵਿਜੇ ਪ੍ਰਤਾਪ ਦੀ ਕਥਿਤ ਸਾਜਿਸ਼ ਦਾ ਹੀ ਨਤੀਜਾ ਹੈ ਤੇ ਪਿਛਲੀਆਂ ਘਟਨਾਵਾਂ ਵਜਾਂ ਨਾਲ ਪੰਜਾਬ ਦੇ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਕੇ ਕੁੰਵਰ ਵਿਜੇ ਪ੍ਰਤਾਪ ਤੇ ਬੇਅਦਬੀਆਂ ਦੀਆਂ ਵਾਪਰੀਆਂ ਘਟਨਾਵਾਂ ਵੱਲ ਲਗਾ ਦਿੱਤਾ ਹੈ ਤੇ ਭਾਜਪਾ ਵੀ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਭਟਕਾ ਕੇ ਕਿਸੇ ਹੋਰ ਪਾਸੇ ਲਾਉਣਾ ਚਾਹੁੰਦੀ ਸੀ, ਜਿਸ ਵਿਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਈ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਜਪਾ ਤੇ ਕੇਂਦਰੀ ਏਜੰਸੀਆਂ ਦੇ ਇਸ਼ਾਰੇ ’ਤੇ ਨਿੱਤ ਦਿਨ ਅਲੱਗ-ਅਲੱਗ ਮੀਡੀਆ ਅਦਾਰਿਆਂ ਨੂੰ ਇੰਟਰਵਿਊਜ ਦੇ ਕੇ ਇਸ ਮਸਲੇ ਨੂੰ ਲਗਾਤਾਰ ਉਛਾਲ ਰਹੇੇ ਹਨ। ਕੁੰਵਰ ਵਿਜੇ ਪ੍ਰਤਾਪ ਨੇ ਭਾਜਪਾ ਨੂੰ ਛੱਡ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਪਣੇ ਨਿਸ਼ਾਨੇ ’ਤੇ ਲਿਆਂਦਾ ਹੈ, ਸਭ ਤੋਂ ਪਹਿਲਾ ਇਨਾਂ ਨੇ ਬਾਦਲ ਪਰਿਵਾਰ ’ਤੇ ਨਿਸ਼ਾਨਾ ਸਾਧਿਆ, ਇਸ ਤੋਂ ਬਾਅਦ ਅਤੁੱਲ ਨੰਦਾ ’ਤੇ ਗੰਭੀਰ ਦੋਸ਼ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਨੰਗਾ ਕੀਤਾ ਹੈ ਤੇ ਨਾਲ ਹੀ ਐਡਵੋਕੇਟ ਐਚ.ਐਸ.ਫੂਲਕਾ ’ਤੇ ਸ਼ਬਦੀ ਹਮਲਾ ਕੀਤਾ ਹੈ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਐਚ.ਐਸ.ਫੂਲਕਾ ਵੀ ਕਾਫੀ ਸਮਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਰਹੇ ਹਨ।
-ਕਿਵੇਂ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਦੀਆਂ ਉਡਾਈਆਂ ਧੱਜੀਆਂ
ਕੁੰਵਰ ਵਿਜੇ ਪ੍ਰਤਾਪ ਨੇ ਹਮੇਸ਼ਾ ਹੀ ਹਰ ਮਾਮਲੇ ਵਿਚ ਦੋਹਰੀ ਰਣਨੀਤੀ ਦੇ ’ਤੇ ਹੀ ਕੰਮ ਕੀਤਾ ਹੈ ਤੇ ਹਰ ਜਾਂਚ ਵਿਚ ਇਨਾਂ ਨੇ ਆਪਣੇ ਆਪ ਨੂੰ ਹੀ ਕੇਂਦਰ ਵਿਚ ਖੜਾ ਰੱਖਿਆ ਹੈ ਤੇ ਜਿਸ ਕਿਸੇ ਕੇਸ ਵਿਚ ਵੀ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਕੀਤੀ ਹੈ ਉਸ ਕੇਸ ਦੇ ਅੱਜ ਤੱਕ ਕੋਈ ਵਧੀਆ ਪ੍ਰਣਾਮ ਸਾਹਮਣੇ ਨਹੀਂ ਆਏ ਹਨ, ਇਸ ਤੋਂ ਪਹਿਲਾ ਇਨਾਂ ਦਾ ਨਾਮ ਕਿਡਨੀ ਸਕੈਮ ਵਿਚ ਚਮਕਿਆ ਸੀ ਤੇ ਉਸ ਸਕੈਮ ਵਿਚ ਇਨਾਂ ਨੇ ਡਾਕਟਰ ਪ੍ਰਵੀਨ ਕੁਮਾਰ ਸਰੀਨ ਦੀ ਇਕ ਸਟੇਟਮੈਂਟ ਲਈ ਸੀ, ਜਿਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 50 ਲੱਖ ਰੁਪਏ ਦੇਣ ਦੀ ਗੱਲ ਕਹੀ ਸੀ ਤੇ ਕੁਝ ਤਸਵੀਰਾਂ ਵੀ ਅਖਬਾਰਾਂ ਵਿਚ ਇਸ਼ਤਿਹਾਰ ਦੇ ਰੂਪ ਵਿਚ ਪ੍ਰਕਾਸ਼ਿਤ ਕਰਵਾਈਆਂ ਸਨ ਲੇਕਿਨ ਡਾਕਟਰ ਸਰੀਨ ਦੀ ਉਹ ਸਟੇਟਮੈਂਟ ਅਦਾਲਤ ਦੇ ਟਰਾਇਲ ਵਿਚੋ ਗਾਇਬ ਸੀ ਤੇ ਉਹ ਸਕੈਮ ਵੀ ਕਿਸੇ ਤਣ ਪੱਤਣ ਨਹੀਂ ਲੱਗਾ, ਇਸ ਤੋਂ ਬਾਅਦ ਇਕ ਡਰੱਗ ਕੇਸ ਦੀ ਜਾਂਚ ਕਰਨ ਲਈ ਪੁਲਿਸ ਅਧਿਕਾਰੀ ਸਿਧਾਰਥ ਚਟੋਪਾਧਿਾਏ ਦੇ ਤਹਿਤ ਬਣੀ ਸਿਟ ਵਿਚ ਵੀ ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਵਿਚ ਸਹਿਯੋਗ ਨਹੀਂ ਕੀਤਾ ਤੇ ਜਾਂਚ ’ਤੇ ਪਹਿਲਾ ਆਪ ਹੀ ਦਸਤਖਤ ਕਰਨ ਤੋਂ ਮਨਾਂ ਕਰ ਦਿੱਤਾ ਤੇ ਜਦੋਂ ਆਈ.ਪੀ.ਐਸ.ਚਟੋਪਾਧਿਾਏ ਨੇ ਆਪਣੀ ਰਿਪੋਰਟ ਬਿਨਾਂ ਕੁੰਵਰ ਵਿਜੇ ਪ੍ਰਤਾਪ ਦੇ ਦਸਤਖਤਾਂ ਤੋਂ ਹੀ ਹਾਈਕੋਰਟ ਵਿਚ ਰਿਪੋਰਟ ਸਬਮਿਟ ਕਰਵਾ ਦਿੱਤੀ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਉਸ ਸਮੇਂ ਇਹ ਸਟੇਟਮੈਂਟ ਦਿੱਤੀ ਸੀ ਕਿ ਉਹ ਜਾਂਚ ਗੈਰ-ਕਾਨੂੰਨੀ ਹੈ ਤੇ ਜਿਸ ਵਿਚ ਸਿੱਟ ਦੇ ਸਾਰੇ ਮੈਂਬਰਾਂ ਦੇ ਦਸਤਖਤ ਨਹੀਂ ਹਨ ਲੇਕਿਨ ਹੁਣ ਬਹਿਬਲ ਕਲਾ ਤੇ ਕੋਟਕਪੂਰਾਂ ਜਾਂਚ ਵਿਚ ਇਕ ਕਥਿਤ ਸਾਜਿਸ਼ ਤਹਿਤ ਪਹਿਲਾ ਬਹੁਤ ਹੀ ਕਾਬਿਲ ਪੁਲਿਸ ਅਧਿਕਾਰੀ ਪ੍ਰਮੋਦ ਕੁਮਾਰ ਜੋ ਕਿ ਸਿੱਟ ਦੇ ਮੁੱਖੀ ਸਨ, ਨਾਲ ਹੀ ਐਸ.ਐਸ.ਪੀ. ਸਤਿੰਦਰ ਸਿੰਘ ਤੇ ਬਾਕੀ ਦੋ ਮੈਂਬਰਾਂ ਆਈ.ਜੀ. ਅਰੁਣਪਾਲ ਸਿੰਘ ਤੇ ਐਸ.ਐਸ.ਪੀ. ਭੁਪਿੰਦਰ ਸਿੰਘ ਸਮੇਤ ਇਨਾਂ ਚਾਰਾਂ ਨੰੂ ਜਾਂਚ ਤੋਂ ਪੂਰੀ ਤਰਾਂ ਲਾਂਭੇ ਕਰ ਦਿੱਤਾ ਤੇ ਇਕੱਲੇ ਨੇ ਹੀ ਸਾਰੀ ਜਾਂਚ ਕਰਕੇ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤੇ। ਜੇਕਰ ਉਨਾਂ ਚਲਾਨਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਪੂਰੀ ਤਰਾਂ ਸਪੱਸ਼ਟ ਹੋ ਚੁੱਕਾ ਹੈ ਕਿ ਬਹਿਬਲ ਕਲਾ ਤੇ ਕੋਟਕਪੂਰਾ ਫਾਈਰਿੰਗ ਕੇਸ ਵਿਚ ਕੁੰਵਰ ਵਿਜੇ ਪ੍ਰਤਾਪ ਨੇ ਸਿਵਾਏ ਕਹਾਣੀਆਂ ਲਿਖਣ ਤੋਂ ਇਲਾਵਾ ਕੋਈ ਵੀ ਇਸ ਤਰਾਂ ਦੇ ਸਬੂਤ ਚਲਾਨ ਵਿਚ ਨਹੀਂ ਹਨ ਤੇ ਜੇਕਰ ਕਾਨੂੰਨੀ ਮਾਹਿਰਾਂ ਦੀ ਗੱਲ ਮੰਨੀ ਜਾਵੇ ਤਾਂ ਚਲਾਨਾਂ ਵਿਚ ਕੁੰਵਰ ਵਿਜੇ ਪ੍ਰਤਾਪ ਸਾਰੇ ਮੁਲਜਿਮ ਪੁਲਿਸ ਅਫਸਰਾਂ ਦੀ ਅਸਿੱਧੇ ਤੌਰ ’ਤੇ ਵੱਡੀ ਮਦਦ ਕਰ ਗਏ ਹਨ ਤੇ ਇਹੀ ਗੱਲ ਹੈ ਕਿ ਕੋਈ ਵੀ ਵੱਡਾ ਸਿੱਖ ਵਕੀਲ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਨਾਲ ਤਵੱਕੋ ਨਹੀਂ ਰੱਖ ਰਿਹਾ ਤੇ ਕਮਜੋਰ ਚਲਾਨ ਪੇਸ਼ ਕਰਨਾ ਭਾਜਪਾ ਤੇ ਕੁੰਵਰ ਵਿਜੇ ਪ੍ਰਤਾਪ ਦੀ ਵੱਡੀ ਸਾਜਿਸ਼ ਦਾ ਹੀ ਨਤੀਜਾ ਸੀ ਤਾਂ ਜੋ ਲੋਕਾਂ ਵਿਚ ਇਹ ਗੱਲ ਰੱਖੀ ਜਾ ਸਕੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਬਾਦਲਾਂ ਨਾਲ ਸਾਂਝ ਹੈ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਭਾਜਪਾ ਅੱਜ ਤੱਕ ਇਸ ਮੁੱਦੇ ’ਤੇ ਪੂਰੀ ਤਰਾਂ ਖਾਮੋਸ਼ ਹੈ ਤੇ ਭਾਜਪਾ ਦੇ ਕਿਸੇ ਵੀ ਨੇਤਾ ਨੇ ਕੋਈ ਬਿਆਨਬਾਜੀ ਨਹੀਂ ਕੀਤੀ ਹੈ।
-ਦੋ ਸਾਲ ਪਹਿਲਾ ਹੀ ਕੁੰਵਰ ਵਿਜੇ ਪ੍ਰਤਾਪ ਨੇ ਦਿੱਤੇ ਸਨ ਸੰਕੇਤ
ਕੋਟਕਪੂਰਾ ਤੇ ਬਹਿਬਲ ਕਲਾ ਕੇਸ ਦੀ ਜਾਂਚ ਕਰ ਰਹੇ ਆਈ.ਜੀ.ਕੁੰਵਰ ਵਿਜੇ ਪ੍ਰਤਾਪ ਨੇ ਦੋ ਸਾਲ ਪਹਿਲਾ ਹੀ ਇਹ ਕਹਿ ਦਿੱਤਾ ਸੀ ਕਿ ਇਸ ਕੇਸ ਵਿਚੋ ਕੁਝ ਵੀ ਨਿਕਲਣਾ ਨਹੀਂ ਹੈ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ, ਫਿਲਮ ਹਸਤੀ ਅਕਸ਼ੇ ਕੁਮਾਰ ਤੇ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜਾਂਚ ਵਿਚ ਸ਼ਾਮਿਲ ਕਰਨ ਦੀ ਕੋਸ਼ਿਸ਼ ਵਰਗੇ ਡਰਾਮੇ ਰਚ ਕੇ ਇਸ ਕੇਸ ਨੂੰ ਵੱਡੇ ਪੱਧਰ ’ਤੇ ਪਹੁੰਚਾ ਦਿੱਤਾ ਤੇ ਜਿੰਨੇ ਵੀ ਚਲਾਨ ਅਦਾਲਤ ਵਿਚ ਪੇਸ਼ ਕੀਤੇ ਗਏ ਹਨ ਉਨਾਂ ਵਿਚ ਬਾਦਲਾਂ, ਅਕਸ਼ੇ ਕੁਮਾਰ ਤੇ ਡੇਰਾ ਮੁੱਖੀ ਖਿਲਾਫ ਕੁਝ ਵੀ ਸਬੂਤ ਨਹੀਂ ਹੈ ਤੇ ਹੁਣ ਕੁੰਵਰ ਵਿਜੇ ਪ੍ਰਤਾਪ ’ਤੇ ਇਹ ਸਵਾਲ ਉੱਠ ਰਿਹਾ ਹੈ ਕਿ ਜੇਕਰ ਇਨਾਂ ਹਸਤੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਕੋਈ ਸਬੂਤ ਸਨ ਤਾਂ ਸਭ ਤੋਂ ਪਹਿਲੇ ਚਲਾਨ ਵਿਚ ਉਹ ਕਿਉ ਨਹੀਂ ਪੇਸ਼ ਕੀਤਾ ਗਿਆ ਤੇ ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਇਹ ਕਹਿ ਰਹੇ ਹਨ ਕੇ ਉਨਾਂ ਵੱਲੋਂ ਜਿਹੜਾ ਆਖਿਰੀ ਚਲਾਨ ਪੇਸ਼ ਕੀਤਾ ਜਾਣਾ ਸੀ ਉਸ ਵਿਚ ਉਪਰੇਕਤ ਨਾਮ ਆ ਸਕਦੇ ਸਨ। ਹਾਲਾਂਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਕੋਲ ਕੋਈ ਠੋਸ ਸਬੂਤ ਹਨ ਤਾਂ ਉਹ ਕਿਸੇ ਸਮੇਂ ਵੀ ਮੀਡੀਆ ਦੇ ਸਾਹਮਣੇ ਰੱਖ ਸਕਦੇ ਹਨ ਤਾਂ ਜੋ ਇਨਾਂ ਵੱਲੋਂ ਪਾਈਆਂ ਜਾ ਰਹੀਆਂ ਪਹੇਲੀਆਂ ਦਾ ਅੰਤ ਹੋ ਸਕੇ।
-ਗਵਰਨਰ ਹਾਊਸ ਨੇ ਨਹੀਂ ਕੀਤਾ ਇਨਕਾਰ
ਕੁੰਵਰ ਵਿਜੇ ਪ੍ਰਤਾਪ ਸਿੰਘ ਸਬੰਧੀ ਗਵਰਨਰ ਹਾਊਸ ਦੀ ਪੀ.ਆਰ.ਡਿਪਟੀ ਡਾਇਰੈਕਟਰ ਸ਼ਿਖਾ ਨਹਿਰਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਜਿਹੜਾ ਵੀ ਕੋਈ ਅਧਿਕਾਰੀ ਗਵਰਨਰ ਹਾਊਸ ਆਉਦਾ ਹੈ ਤਾਂ ਉਸ ਦਾ ਪਹਿਲਾ ਮਿਲਣ ਦਾ ਸਮਾਂ ਤੈਅ ਕੀਤਾ ਜਾਂਦਾ ਹੈ ਤੇ ਬਕਾਇਦਾ ਤੌਰ ’ਤੇ ਹਰ ਆਉਣ ਜਾਣ ਵਾਲੇ ਦੀ ਐਂਟਰੀ ਹੁੰਦੀ ਹੈ, ਉਨਾਂ ਕਿਹਾ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਗਵਰਨਰ ਹਾਊਸ ਆਉਦੇ ਰਹੇ ਹਨ ਤਾਂ ਉਨਾਂ ਦਾ ਰਿਕਾਰਡ ਉੱਥੇ ਜਰੂਰ ਹੋਵੇਗਾ, ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਇਕ ਆਈ.ਜੀ.ਪੱਧਰ ਦੇ ਅਧਿਕਾਰੀ ਦਾ ਪੰਜਾਬ ਦੇ ਗਵਰਨਰ ਨਾਲ ਕੋਈ ਵੀ ਰਸਮੀ ਕੰਮ ਨਹੀਂ ਹੁੰਦਾ ਹੈ।