ਹੁਸ਼ਿਆਰਪੁਰ। ਕਿਸਾਨੀ ਅੰਦੋਲਨ ਨੂੰ ਪਿਕਨਿਕ ਦੱਸਣ ਵਾਲੇ ਭਾਜਪਾ ਆਗੂ ਤੀਕਸ਼ਨ ਸੂਦ ਦੀ ਕੋਠੀ ਵਿਚ ਗੋਹੇ ਦੀ ਟਰਾਲੀ ਲਾਹੁਣ ਵਾਲੇ ਮਾਮਲੇ ਵਿਚ ਹੁਸ਼ਿਆਰਪੁਰ ਪੁਲਿਸ ਵੱਲੋਂ ਦਰਜ ਕੀਤੇ ਗਏ ਪੁਲਿਸ ਕੇਸ ਨੂੰ ਰੱਦ ਕਰਵਾਉਣ ਦੀ ਮੰਗ ਲੈ ਕੇ ਅੱਜ ਇਕ ਵਫਦ ਦਲ ਖਾਲਸਾ ਦੇ ਸਾਬਕਾ ਪ੍ਰਧਾਨ ਰਹੇ ਹਰਚਰਨਜੀਤ ਸਿੰਘ ਧਾਮੀ ਦੀ ਅਗਵਾਈ ਹੇਠ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੂੰ ਮਿਲਿਆ ਤੇ ਮੰਗ ਕੀਤੀ ਕਿ ਤੁਰੰਤ ਇਸ ਪਰਚੇ ਨੂੰ ਰੱਦ ਕੀਤਾ ਜਾਵੇ, ਜਿਸ ’ਤੇ ਐਸ.ਐਸ.ਪੀ. ਨੇ ਵਫਦ ਦੇ ਮੈਂਬਰਾਂ ਨੂੰ ਭਰੋਸਾ ਦਿੰਦੇ ਹੋਏ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕਰ ਦਿੱਤਾ ਗਿਆ ਹੈ ਜੋ 2 ਦਿਨਾਂ ਵਿਚ ਰਿਪੋਰਟ ਪੇਸ਼ ਕਰੇਗੀ ਤੇ ਉਸ ਉਪਰੰਤ ਇਸ ਮਾਮਲੇ ਵਿਚ ਫੈਸਲਾ ਲਿਆ ਜਾਵੇਗਾ। ਐਸ.ਐਸ.ਪੀ. ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੁਲਿਸ ਵੱਲੋਂ ਗਲਤ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਨੂੰ ਹਰ ਹਾਲਤ ਵਿਚ ਰੱਦ ਕਰਵਾਇਆ ਜਾਵੇਗਾ। ਜਾਣਕਾਰੀ ਮੁਤਾਬਿਕ ਪੁਲਿਸ ਨੇ ਪਹਿਲੇ ਦਿਨ ਜਿਹੜਾ ਮਾਮਲਾ ਦਰਜ ਕੀਤਾ ਸੀ ਉਸ ਵਿਚ ਜਿਸ ਵਿਅਕਤੀ ਨੂੰ ਮੁਲਜਿਮ ਬਣਾਇਆ ਗਿਆ ਸੀ ਉਹ ਘਟਨਾ ਵਾਲੇ ਦਿਨ ਮੌਕੇ ’ਤੇ ਮੌਜੂਦ ਹੀ ਨਹੀਂ ਸੀ ਤੇ ਇਸ ਤਰਾਂ ਫਿਲਹਾਲ ਪੁਲਿਸ ਵੱਲੋਂ ਦਰਜ ਕੀਤਾ ਗਿਆ ਮਾਮਲਾ ਅਣਪਛਾਤੇ ਵਿਅਕਤੀਆਂ ’ਤੇ ਹੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋ ਪਹਿਲੇ ਦਿਨ ਦਰਜ ਕੀਤੇ ਗਏ ਮਾਮਲੇ ਵਿਚ ਲਗਾਈ ਗਈ ਧਾਰਾ-307 ਨੂੰ ਹਟਾ ਦਿੱਤਾ ਗਿਆ ਹੈ। ਵਫਦ ਵਿਚ ਪਰਮਜੀਤ ਸਿੰਘ ਟਾਂਡਾ, ਸੁਖਵਿੰਦਰ ਸਿੰਘ ਮੂਣਕ, ਰਣਵੀਰ ਸਿੰਘ ਗੀਗਨੋਵਾਲ, ਪ੍ਰਦੀਪ ਸਿੰਘ ਮੂਣਕਾ,ਗੁਰਮਿੰਦਰ ਸਿੰਘ ਗੋਲਡੀ, ਕੁਲਵੀਰ ਸਿੰਘ ਖੁੱਡਾ, ਇਕਬਾਲ ਸਿੰਘ ਮੂਣਕ, ਗੁਰਨੀਤ ਸਿੰਘ ਵੀ ਹਾਜਰ ਸਨ।
ਤੀਕਸ਼ਨ ਸੂਦ ਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ
ਇਸ ਮੌਕੇ ਵਫਦ ਵਿਚ ਸ਼ਾਮਿਲ ਸਰਪੰਚ ਗੁਰਦੀਪ ਸਿੰਘ ਖੁਣਖੁਣ ਤੇ ਗੁਰਨਾਮ ਸਿੰਘ ਸਿੰਗੜੀਵਾਲ ਨੇ ਕਿਹਾ ਕਿ ਤੀਕਸ਼ਨ ਸੂਦ ਨੇ ਕਿਸਾਨ ਅੰਦੋਲਨ ਨੂੰ ਪਿਕਨਿਕ ਦੱਸ ਕੇ ਪਹਿਲਾ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਤੇ ਇਸ ਦੇ ਵਿਰੋਧ ਵਿਚ ਜਦੋਂ ਗੋਹਾ ਉਸਦੇ ਘਰ ਦੇ ਗੇਟ ਵਿਚ ਲਾਹਿਆ ਗਿਆ ਤਦ ਤੀਕਸ਼ਨ ਸੂਦ ਤੇ ਇਸਦੇ ਸਾਥੀਆਂ ਵੱਲੋਂ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ, ਇਸ ਲਈ ਸਾਡੀ ਪੁਲਿਸ ਕੋਲੋ ਮੰਗ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਨ ਦੇ ਦੋਸ਼ ਤਹਿਤ ਤੀਕਸ਼ਨ ਸੂਦ ਤੇ ਉਨਾਂ ਦੇ ਸਾਥੀਆਂ ਖਿਲਾਫ ਪੁਲਿਸ ਜਲਦ ਤੋਂ ਜਲਦ ਮਾਮਲਾ ਦਰਜ ਕਰੇ।
-ਭਾਜਪਾ ਆਗੂ ਦੇ ਘਰ ਗੋਹਾ ਲਾਹੁਣ ਦੇ ਮਾਮਲੇ ਦੀ ਜਾਂਚ ਸਿਟ ਹਵਾਲੇ