-ਗੋਹਾ ਘਟਨਾਕ੍ਰਮ ਪਿੱਛੋ ਭਾਜਪਾ ਤੱਤੀ, ਚੁੱਪ ਨੂੰ ਕਮਜੋਰੀ ਨਾ ਸਮਝਣ ਦੀ ਦਿੱਤੀ ਚੇਤਾਵਨੀ
ਹੁਸ਼ਿਆਰਪੁਰ। ਸ਼ੁੱਕਰਵਾਰ ਸਵੇਰੇ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਨ ਸੂਦ ਦੀ ਕੋਠੀ ਦੇ ਗੇਟ ਵਿਚਕਾਰ ਕੁਝ ਕੁ ਕਿਸਾਨਾਂ ਵੱਲੋਂ ਗੋਹੇ ਦੀ ਟਰਾਲੀ ਢੇਰੀ ਕਰਨ ਦੀ ਘਟਨਾ ਤੋਂ ਬਾਅਦ ਭਾਜਪਾ ਤਿਲਮਿਲਾ ਉੱਠੀ ਹੈ ਤੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਦ ਦੇ ਘਰ ਸੱਦੀ ਪ੍ਰੈਸ ਕਾਂਨਫਰੰਸ ਵਿਚ ਕਿਸਾਨਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਡੀ ਚੁੱਪ ਨੂੰ ਸਾਡੀ ਕਮਜੋਰੀ ਨਾ ਸਮਝਿਆ ਜਾਵੇ ਕਿਉਕਿ ਭਾਜਪਾ ਨੂੰ ਜਵਾਬ ਦੇਣਾ ਆਉਦਾ ਹੈ, ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਨ ਸੂਦ ਨੇ ਦਿੱਲੀ ਵਿਚ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਪਿਕਨਿਕ ਨਾਲ ਜੋੜਿਆ ਸੀ, ਜਿਸ ਤੋਂ ਬਾਅਦ ਸੂਦ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ’ਤੇ ਸਨ ਤੇ ਅੱਜ ਸਵੇਰੇ ਕੁਝ ਕਿਸਾਨਾਂ ਨੇ ਤੀਕਸ਼ਨ ਸੂਦ ਦੀ ਕੋਠੀ ਦੇ ਗੇਟ ਵਿਚ ਗੋਹਾ ਸੁੱਟਦੇ ਹੋਏ ਕਿਹਾ ਕਿ ਦਿੱਲੀ ਵਿਚ ਕਿਸਾਨ ਪਿਕਨਿਕ ਨਹੀਂ ਮਨਾ ਰਹੇ ਉਹ ਠੰਡੀਆਂ ਰਾਤਾਂ ਵਿਚ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਇਸ ਸਮੇਂ ਕਿਸਾਨਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਜੇਕਰ ਕੋਈ ਭਾਜਪਾ ਆਗੂ ਕਿਸਾਨ ਅੰਦੋਲਨ ਪ੍ਰਤੀ ਪੁੱਠੀ ਬਿਆਨਬਾਜੀ ਕਰੇਗਾ ਤਾਂ ਉਸ ਦੇ ਘਰ ਅੱਗੇ ਵੀ ਗੋਹੇ ਦਾ ਢੇਰ ਲਗਾਇਆ ਜਾਵੇਗਾ। ਅਸ਼ਵਨੀ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਚੁੱਕਾ ਹੈ ਤੇ ਅਸੀਂ ਐਸ.ਐਸ.ਪੀ ਹੁਸ਼ਿਆਰਪੁਰ ਤੋਂ ਮੰਗ ਕਰਦੇ ਹਾਂ ਕਿ ਘਟਨਾ ਸਮੇਂ ਮੌਜੂਦ ਡੀ.ਐਸ.ਪੀ.ਜਗਦੀਸ਼ ਅੱਤਰੀ ਨੂੰ ਬਰਖਾਸਤ ਕੀਤਾ ਜਾਵੇ ਤੇ ਗੋਹਾ ਕੂੜਾ ਸੁੱਟ ਕੇ ਜਾਣ ਵਾਲਿਆਂ ਦੀ ਗਿ੍ਰਫਤਾਰੀ ਕੀਤੀ ਜਾਵੇ। ਉਨਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਵਿਚ ਕੁਝ ਲੋਕ ਸਾਡੇ ਲੋਕਤੰਤਰਿਕ ਅਧਿਕਾਰਾਂ ਨੂੰ ਪੈਰਾਂ ਹੇਠ ਕੁਚਲ ਰਹੇ ਹਨ ਤੇ ਪੰਜਾਬ ਅੰਦਰ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਤੀਕਸ਼ਨ ਸੂਦ, ਜਿਲਾਂ ਪ੍ਰਧਾਨ ਨਿਪੁੰਨ ਸ਼ਰਮਾ ਸਮੇਤ ਹੋਰ ਵੀ ਭਾਜਪਾ ਆਗੂ ਮੌਜੂਦ ਸਨ।