-ਯਾਰਾਂ ਨੂੰ ਕਹਿ ਗਿਆ ਸੀ, ਜਿੱਤ ਪਿੱਛੋ ਦਿੱਲੀ ਤੋਂ ਭੰਗੜਾ ਪਾਉਦੇ ਹੁਸ਼ਿਆਰਪੁਰ ਪੁੱਜਾਂਗੇ
ਦਿੱਲੀ/ਹੁਸ਼ਿਆਰਪੁਰ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਕੁੰਡਲੀ (ਸਿੰਘੂ) ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਿਲ ਹੋਣ ਤੇ ਜਰੂਰੀ ਸਮਾਨ ਪੁੱਜਦਾ ਕਰਨ ਲਈ ਬੁੱਧਵਾਰ ਸੁਵੱਖਤੇ 5 ਵਜੇ ਆਪਣੇ ਪਿੰਡ ਸਤੌਰ ਜਿਲਾਂ ਹੁਸ਼ਿਆਰਪੁਰ ਤੋਂ ਚੱਲੇ ਨੌਜਵਾਨ ਸੰਘਰਸ਼ਸ਼ੀਲ ਕਿਸਾਨ ਕੁਲਵਿੰਦਰ ਸਿੰਘ ਸਤੌਰ ਤੇ ਪੰਜਾਬ ਪੁਲਿਸ ਦੇ ਏ.ਐਸ.ਆਈ. ਜਗਜੀਤ ਸਿੰਘ ਸਵੇਰੇ 7 ਵਜੇ ਦੇ ਲੱਗਭੱਗ ਮੰਡੀ ਗੋਬਿੰਦਗੜ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਇਸ ਹਾਦਸੇ ਵਿਚ ਕੁਲਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਜਗਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ ਹਨ ਪਰ ਉਹ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਿਕ ਸਵੇਰੇ ਹਾਦਸਾ ਧੁੰਦ ਕਾਰਨ ਵਾਪਰਿਆ ਤੇ ਦੋਵੇਂ ਜਿਸ ਬਲੈਰੋ ਗੰਡੀ ਵਿਚ ਸਵਾਰ ਸਨ ਉਹ ਪੁੱਲ ‘ਤੇ ਖੜੇ ਇਕ ਟਰੱਕ ਵਿਚ ਜਾ ਵੱਜੀ। ਦੇਰ ਸ਼ਾਮ ਕੁਲਵਿੰਦਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਗਈ ਸੀ ਤੇ ਹੁਣ 17 ਦਿਸੰਬਰ ਨੂੰ ਕੁਲਵਿੰਦਰ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਸਤੌਰ ਵਿਖੇ ਕੀਤਾ ਜਾਵੇਗਾ ਜਿੱਥੇ ਵੱਡੀ ਗਿਣਤੀ ਵਿਚ ਜਿਲੇ ਨਾਲ ਸਬੰਧਿਤ ਕਿਸਾਨਾਂ ਦੇ ਪੁੱਜਣ ਦੀ ਖਬਰ ਹੈ। ਮ੍ਰਿਤਕ ਕੁਲਵਿੰਦਰ ਸਿੰਘ ਦਾ ਤਲਾਕ ਹੋ ਚੁੱਕਾ ਸੀ ਤੇ ਇਸ ਸਮੇਂ ਉਹ ਆਪਣੇ ਪਿਤਾ ਨਾਲ ਰਹਿ ਰਿਹਾ ਸੀ ਜੋ ਕਿ ਕਾਫੀ ਬਿਮਾਰ ਹਨ ਤੇ ਬੈੱਡ ‘ਤੇ ਹੀ ਹਨ।

ਆਖਰੀ ਬੋਲ ਸਨ, ਜਿੱਤ ਪਿੱਛੋ ਭੰਗੜਾ ਪਾਉਦੇ ਆਵਾਂਗੇ
ਕੁਲਵਿੰਦਰ ਸਿੰਘ ਦੇ ਸਾਥੀ ਸੁੱਖਾ ਸਤੌਰ ਤੇ ਪਿੰਡ ਸੱਜਣਾ ਦੇ ਸਰਪੰਚ ਪਰਵਿੰਦਰ ਸਿੰਘ ਨੇ ਦਾ ਐਡੀਟਰ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਦਿੱਲੀ ਜਾਣ ਤੋਂ ਪਹਿਲਾ ਬਹੁਤ ਉਤਸ਼ਾਹਿਤ ਸੀ ਤੇ ਸਾਨੂੰ ਵੀ ਨਾਲ ਚੱਲਣ ਲਈ ਕਹਿ ਰਿਹਾ ਸੀ। ਪਰਵਿੰਦਰ ਸਿੰਘ ਨੇ ਦੱਸਿਆ ਕਿ ਇਕ ਦਿਨ ਪਹਿਲਾ ਉਹ ਮੇਰੇ ਕੋਲ ਕਿਸਾਨ ਸੰਘਰਸ਼ ਨਾਲ ਜੁੜੀਆਂ ਝੰਡੀਆਂ ਲੈਣ ਆਇਆ ਸੀ ਤੇ ਕਹਿ ਰਿਹਾ ਸੀ ਕਿ ਭਾਜੀ ਹੁਣ ਇਹ ਸੰਘਰਸ਼ ਜਿੱਤ ਕੇ ਹੀ ਵਾਪਸ ਪਰਤਾਂਗੇ ਤੇ ਕਹਿ ਰਿਹਾ ਸੀ ਕਿ ਜਦੋਂ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਮੁਤਾਬਿਕ ਖੇਤੀ ਕਾਨੂੰਨ ਰੱਦ ਕਰ ਦਿੱਤੇ ਤਦ ਉਹ ਆਪਣੇ ਜਿਲੇ ਦੇ ਸਾਥੀ ਕਿਸਾਨਾਂ ਨਾਲ ਦਿੱਲੀ ਤੋਂ ਹੁਸ਼ਿਆਰਪੁਰ ਤੱਕ ਪੈਦਲ ਢੋਲ ਦੀ ਥਾਪ ‘ਤੇ ਭੰਗੜਾ ਪਾਉਦੇ ਹੋਏ ਆਉਣਗੇ ਤੇ ਇਸ ਲਈ ਭਾਵੇਂ ਉਨਾਂ ਨੂੰ ਦਿੱਲੀ ਤੋਂ ਇੱਥੇ ਆਉਣ ਤੱਕ ਤਿੰਨ ਦਿਨ ਦਾ ਸਮਾਂ ਹੀ ਕਿਉਂ ਨਾ ਲੱਗ ਜਾਵੇ। ਸੁੱਖਾ ਸਤੌਰ ਨੇ ਕਿਹਾ ਕਿ ਮੰਗਲਵਾਰ ਦੇਰ ਰਾਤ ਤੱਕ ਉਹ ਇਕੱਠੇ ਹੀ ਸਨ ਤੇ ਇਸ ਸਮੇਂ ਦੌਰਾਨ ਕੁਲਵਿੰਦਰ ਨੇ ਮੈਨੂੰ ਵਾਰ-ਵਾਰ ਦਿੱਲੀ ਚੱਲਣ ਲਈ ਵੀ ਕਿਹਾ ਪਰ ਮੇਰੇ ਕੁਝ ਕੰਮ ਪੈਡਿੰਗ ਪਏ ਹੋਣ ਕਾਰਨ ਮੈਂ ਉਸ ਨਾਲ ਵਾਅਦਾ ਕੀਤਾ ਸੀ ਕਿ ਦੋ ਕੁ ਦਿਨਾਂ ਤੱਕ ਕੰਮ ਖਤਮ ਕਰ ਤੇਰੇ ਕੋਲ ਦਿੱਲੀ ਪਹੁੰਚ ਜਾਵਾਂਗਾ।
ਸ਼ਹੀਦ ਦਾ ਦਰਜਾ ਦੇਵੇ ਸਰਕਾਰ-ਸੰਘਾ
ਉੱਧਰ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਸੰਘਾ ਨੇ ਕੁਲਵਿੰਦਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੁਲਵਿੰਦਰ ਸਿੰਘ ਨੂੰ ਕਿਸਾਨ ਸੰਘਰਸ਼ ਦਾ ਸ਼ਹੀਦ ਕਰਾਰ ਦਿੱਤਾ ਜਾਵੇ ਤੇ ਉਸ ਦੇ ਬਿਮਾਰ ਬਾਪ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਸਰਕਾਰ ਚੁੱਕੇ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਕੁਲਵਿੰਦਰ ਅੱਜ ਸਾਡੇ ਵਿਚ ਨਹੀਂ ਰਿਹਾ। ਸੰਘਾ ਨੇ ਕਿਹਾ ਕਿ ਕਿਸਾਨ ਸੰਘਰਸ਼ਾਂ ਵਿਚ ਕੁਲਵਿੰਦਰ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਸਿਆਸੀ ਆਗੂਆਂ ਵੱਲੋਂ ਵੀ ਦੁੱਖ ਪ੍ਰਗਟ
ਮ੍ਰਿਤਕ ਕੁਲਵਿੰਦਰ ਸਿੰਘ ਦਾ ਪਿੰਡ ਸਤੌਰ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿਚ ਪੈਂਦਾ ਹੈ ਤੇ ਸੰਘਰਸ਼ਸ਼ੀਲ ਕਿਸਾਨ ਆਗੂ ਹੋਣ ਦੇ ਨਾਲ-ਨਾਲ ਉਹ ਅਕਾਲੀ ਦਲ ਨਾਲ ਵੀ ਜੁੜਿਆ ਹੋਇਆ ਸੀ ਤੇ ਸ਼ਾਮਚੁਰਾਸੀ ਹਲਕੇ ਵਿਚ ਪਾਰਟੀ ਦੇ ਆਈ.ਟੀ. ਵਿੰਗ ਦਾ ਪ੍ਰਧਾਨ ਸੀ। ਕੁਲਵਿੰਦਰ ਸਿੰਘ ਦੀ ਮੌਤ ਉਪਰੰਤ ਅਕਾਲੀ ਦਲ ਦੇ ਜਿਲਾ ਜਥੇਦਾਰ ਜਤਿੰਦਰ ਸਿੰਘ ਲਾਲੀ ਬਾਜਵਾ, ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ, ਸਾਬਕਾ ਵਿਧਾਇਕਾ ਬੀਬੀ ਮਹਿੰਦਰ ਕੌਰ ਜੋਸ਼, ਐਸ.ਜੀ.ਪੀ.ਸੀ. ਮੈਂਬਰ ਹਰਜਿੰਦਰ ਸਿੰਘ ਧਾਮੀ, ਸਰਪੰਚ ਹਰਦੀਪ ਸਿੰਘ ਅਖਲਾਸਪੁਰ ਆਦਿ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।