-ਬਿੰਨੀ ਦਾ ਗੱਗੂ 2 ਕਿੱਲੋ ਹੈਰੋਇਨ ਸਣੇ ਧਰਿਆ ਗਿਆ
ਦਾ ਐਡੀਟਰ ਬਿਊਰੋ, ਹੁਸ਼ਿਆਰਪੁਰ। ਹੁਸਿਆਰਪੁਰ ਪੁਲਿਸ ਨੇ ਇਕ ਨਾਮੀ ਗੈਂਗਸਟਰ ਨੂੰ ਦੋ ਕਿੱਲੋ ਹੈਰੋਇਨ ਤੇ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ ਤੇ ਫੜੇ ਗਏ ਗੈਂਗਸਟਰ ਦੀ ਪਹਿਚਾਣ ਜੇਲ ਵਿਚ ਬੰਦ ਨਾਮੀ ਗੈਂਗਸਟਰ ਬਿੰਨੀ ਗੁੱਜਰ ਗੈਂਗ ਦੇ ਗੁਰਮੁੱਖ ਗੱਗੂ ਵਜੋਂ ਦੱਸੀ ਜਾ ਰਹੀ ਹੈ ਤੇ ਸੂਤਰਾਂ ਮੁਤਾਬਿਕ ਗੱਗੂ ਦੇ ਨਾਲ ਉਸ ਦੇ ਕੁਝ ਸਾਥੀ ਵੀ ਫੜੇ ਗਏ ਹਨ। ਦੱਸ ਦਈਏ ਕਿ ਗੱਗੂ ਜੋ ਕਿ ਦਸੂਹਾ ਦਾ ਰਹਿਣ ਵਾਲਾ ਹੈ ਤੇ ਪਿਛਲੇ ਸਮੇਂ ਦੌਰਾਨ ਹੁਸ਼ਿਆਰਪੁਰ ਸ਼ਹਿਰ ਦੇ ਵੱਡੇ ਸ਼ਰਾਬ ਕਾਰੋਬਾਰੀ ਨਰੇਸ਼ ਅਗਰਵਾਲ ਦੇ ਘਰ ‘ਤੇ ਹੋਈ ਫਾਇਰਿੰਗ ਵਿਚ ਗੱਗੂ ਦੇ ਹੀ ਹਥਿਆਰ ਇਸਤੇਮਾਲ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਬਿੰਨੀ ਗੁੱਜਰ ਤੋਂ ਵੀ ਪੁੱਛਗਿੱਛ ਕੀਤੀ ਸੀ। ਗੱਗੂ ਦੀ ਗ੍ਰਿਫਤਾਰੀ ਸਬੰਧੀ ਜਿਲਾ ਪੁਲਿਸ ਵੱਲੋਂ ਜਲਦ ਹੀ ਜਾਣਕਾਰੀ ਨਸ਼ਰ ਕੀਤੇ ਜਾਣ ਦੀ ਸੰਭਾਵਨਾ ਹੈ।