-ਖੇਤੀ ਬਿੱਲਾਂ ਨੂੰ ਕਿਸਾਨ ਪੱਖੀ ਦੱਸਣ ਵਾਲੇ ਅਸ਼ਵਨੀ ਸ਼ਰਮਾ ‘ਤੇ ਚੌਂਲਾਂਗ ‘ਚ ਹਮਲਾ
ਦਾ ਐਡੀਟਰ ਬਿਊਰੋ, ਹੁਸ਼ਿਆਰਪੁਰ। ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਖੇਤੀ ਬਿੱਲ ਪਾਸ ਕੀਤੇ ਜਾਣ ਮਗਰੋ ਅੱਜ ਪਹਿਲੀ ਵਾਰ ਇਸ ਦਾ ਸਿੱਧਾ ਸੇਕ ਭਾਜਪਾ ਨੂੰ ਉਸ ਸਮੇਂ ਲੱਗਾ ਜਦੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਾਲੰਧਰ-ਪਠਾਨਕੋਟ ਰੋਡ ‘ਤੇ ਪੈਂਦੇ ਚੌਂਲਾਂਗ ਟੋਲ ਪਲਾਜਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਘੇਰ ਲਿਆ ਤੇ ਸੂਤਰਾਂ ਮਤਾਬਿਕ ਮਿਲੀ ਜਾਣਕਾਰੀ ਮੁਤਾਬਿਕ ਇਸ ਦੌਰਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ‘ਤੇ ਕਿਸਾਨਾਂ ਨੇ ਹਮਲਾ ਵੀ ਕੀਤਾ ਦੱਸਿਆ ਜਾ ਰਿਹਾ ਹੈ ਤੇ ਦੇਰ ਸ਼ਾਮ ਅਸ਼ਵਨੀ ਸ਼ਰਮਾ ਤੇ ਉਨਾਂ ਦੇ ਸਾਥੀ ਦਸੂਹਾ ਪੁਲਿਸ ਥਾਣੇ ਵਿਚ ਆਪਣੀ ਸ਼ਿਕਾਇਤ ਲਿਖਾਉਣ ਤੇ ਪੁਲਿਸ ਦੀ ਵਾਧੂ ਸੁਰੱਖਿਆ ਲੈਣ ਲਈ ਅਟਕੇ ਹੋਏ ਦੱਸੇ ਜਾ ਰਹੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਉਹ ਪਠਾਨਕੋਟ ਲਈ ਇਸ ਲਈ ਨਹੀਂ ਨਿੱਕਲ ਰਹੇ ਕਿਉਂਕਿ ਮਾਨਸਰ ਟੋਲ ਪਲਾਜਾ ‘ਤੇ ਵੀ ਕਿਸਾਨ ਉਨਾਂ ਦਾ ਇੰਤਜਾਰ ਕਰਦੇ ਦੱਸੇ ਜਾ ਰਹੇ ਹਨ।
ਜਿਕਰਯੋਗ ਹੈ ਕਿ 11 ਅਕਤੂਬਰ ਨੂੰ ਅਸ਼ਵਨੀ ਸ਼ਰਮਾ ਨੇ ਮੁਕੇਰੀਆ ਤੋਂ ਟਾਂਡਾ ਤੱਕ ਟਰੈਕਟਰ ਰੈਲੀ ਕਰਕੇ ਖੇਤੀ ਬਿੱਲਾਂ ਦੇ ਹੱਕ ਵਿਚ ਮਾਹੌਲ ਬਣਾਉਣ ਦਾ ਐਲਾਨ ਕੀਤਾ ਸੀ ਲੇਕਿਨ ਸੂਬਾ ਸਰਕਾਰ ਨੂੰ ਮਿਲੀਆਂ ਖੁਫੀਆਂ ਜਾਣਕਾਰੀਆਂ ਤਹਿਤ ਇਸ ਰੈਲੀ ਦੌਰਾਨ ਕਿਸਾਨਾਂ ਤੇ ਭਾਜਪਾ ਵਰਕਰਾਂ ਦਰਮਿਆਨ ਹਿੰਸਕ ਝੜਪ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ ਜਿਸ ਪਿੱਛੋ ਭਾਜਪਾ ਨੇ ਰੈਲੀ ਕੈਂਸਲ ਕਰ ਦਿੱਤੀ ਸੀ ਤੇ ਅੱਜ ਬਿੱਲਾਂ ਦੇ ਹੱਕ ਵਿਚ ਗੱਲ ਕਰਨ ਅਸ਼ਵਨੀ ਸ਼ਰਮਾ ਜਾਲੰਧਰ ਗਏ ਦੱਸੇ ਜਾ ਰਹੇ ਹਨ ਜਿੱਥੇ ਕਿਸਾਨ ਜਥੇਬੰਦੀਆਂ ਨੇ ਉਨਾਂ ਦਾ ਸਖਤ ਵਿਰੋਧ ਕੀਤਾ ਤੇ ਜਿਵੇਂ ਹੀ ਉਹ ਆਪਣੇ ਕਾਫਿਲੇ ਸਮੇਤ ਜਾਲੰਧਰ ਤੋਂ ਨਿੱਕਲ ਕੇ ਚੌਂਲਾਂਗ ਪਹੁੰਚੇ ਤਾਂ ਉੱਥੇ ਧਰਨਾ ਦੇ ਰਹੇ ਕਿਸਾਨਾਂ ਨੇ ਅਸ਼ਵਨੀ ਸ਼ਰਮਾ ਦੇ ਕਾਫਿਲੇ ਨੂੰ ਘੇਰ ਲਿਆ ਤੇ ਸ਼ਰਮਾ ‘ਤੇ ਹਮਲਾ ਹੋਇਆ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੇ ਵਿਰੋਧ ਵਿਚ ਭਾਜਪਾ ਵਰਕਰਾਂ ਨੇ ਦਸੂਹਾ ਵਿਖੇ ਜਾਲੰਧਰ-ਜੰਮੂ ਹਾਈਵੇ ਨੂੰ ਜਾਮ ਕਰ ਦਿੱਤਾ ਹੈ।