ਦਾ ਐਡੀਟਰ ਨਿਊਜ਼, ਨਵੀਂ ਦਿੱਲੀ। ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਵਾਸਤੇ ਇਹ ਖਬਰ ਕਾਫੀ ਚਿੰਤਾ ਦਾ ਸਬੱਬ ਬਣਨ ਜਾ ਰਹੀ ਹੈ ਕਿ, ਦਿੱਲੀ ਦੇ ਗਵਰਨਰ ਵੀਕੇ ਸਿਨ੍ਹਾ ਨੇ ਵਿਦੇਸ਼ਾਂ ਤੋਂ ਖਾਲਿਸਤਾਨੀ ਫੰਡਿੰਗ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੇ ਆਦੇਸ਼ ਦਿੱਤੇ ਹਨ। ਇਸ ਸਬੰਧੀ “ਦਾ ਐਡੀਟਰ ਨਿਊਜ਼” ਦੇ ਪਾਸ ਦਿੱਲੀ ਦੇ ਗਵਰਨਰ ਵੀਕੇ ਸਿਨ੍ਹਾ ਦਾ ਉਹ ਪੱਤਰ ਮੌਜੂਦ ਹੈ, ਜਿਸ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ 2014 ਤੋਂ ਲੈ ਕੇ 2022 ਤੱਕ ਖਾਲਿਸਤਾਨੀ ਆਗੂ ਅਤੇ “ਸਿੱਖ ਫੌਰ ਜਸਟਿਸ” ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਅਤੇ ਹੋਰ ਖਾਲਿਸਤਾਨੀ ਧਿਰਾਂ ਪਾਸੋਂ 16 ਮਿਲੀਅਨ ਡਾਲਰ ਫੰਡਿੰਗ ਪ੍ਰਾਪਤ ਹੋਈ ਹੈ ਅਤੇ ਉਸ ਚਿੱਠੀ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਕਿ 2014 ਵਿੱਚ ਅਰਵਿੰਦ ਕੇਜਰੀਵਾਲ ਅਤੇ ਗੁਰਪਤਵੰਤ ਸਿੰਘ ਪੰਨੂ ਵਿਚਕਾਰ ਨਿਊਯਾਰਕ ਵਿੱਚ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਇਹ ਵੀ ਤੈ ਹੋਇਆ ਸੀ ਕਿ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਣਾ ਹੈ। ਇਸ ਚਿੱਠੀ ਵਿੱਚ ਅਰਵਿੰਦ ਕੇਜਰੀਵਾਲ ਦੇ ਖਿਲਾਫ ਕਈ ਗੰਭੀਰ ਦੋਸ਼ ਲਗਾਏ ਗਏ ਹਨ, ਜਿਸ ਦੀ ਵਜ੍ਹਾ ਕਰਕੇ ਇਹ ਐਨਆਈਏ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।
16 ਮਿਲੀਅਨ ਡਾਲਰ ਦੀ ਖਾਲਿਸਤਾਨੀ ਫੰਡਿੰਗ, ਨਿਊਯਾਰਕ ਵਿੱਚ ਗੁਰਪਤਵੰਤ ਪੰਨੂ ਨਾਲ ਮੀਟਿੰਗ, ਦਿੱਲੀ ਦੇ ਗਵਰਨਰ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਨਆਈਏ ਜਾਂਚ ਦੇ ਦਿੱਤੇ ਆਦੇਸ਼