ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ – ਉੱਪਰ ਵਾਲੀ ਇਹ ਤਸਵੀਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਘਰ ਦੀ ਹੈ ਅਤੇ ਇੱਕ ਦਿਨ ਪਹਿਲਾਂ ਇੱਥੇ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਤਸਵੀਰਾਂ ਦੇ ਫਲੈਕਸ ਲੱਗੇ ਹੋਏ ਸਨ, ਜੋ ਕਿ ਹੁਣ ਗਾਇਬ ਹਨ ਕਿਉਂਕਿ ਡਾਕਟਰ ਰਾਜਕੁਮਾਰ ਚੱਬੇਵਾਲ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਅਤੇ ਹੁਸ਼ਿਆਰਪੁਰ ਦੇ ਨੇਤਾ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੇ ਗਲ ਦੇ ਸੰਗਲ ਨੂੰ ਹੁਣ ਭਾਜਪਾ ਦੇ ਹੱਥ ਦੇਣ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਉਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਂਗਰਸੀ ਵਿਧਾਇਕ ਹੁੰਦਿਆਂ ਜਿਹੜਾ ਸੰਗਲ ਗਲ ਵਿੱਚ ਪਾਇਆ ਸੀ ਕੁਝ ਦਿਨ ਪਹਿਲਾਂ ਉਹ ਸੰਗਲ ਉਹਨਾਂ ਆਮ ਆਦਮੀ ਪਾਰਟੀ ਨੂੰ ਫੜਾ ਦਿੱਤਾ ਸੀ ਅਤੇ ਕਾਂਗਰਸ ਨੂੰ ਪਾਣੀ ਪੀ ਪੀ ਕੋਸਿਆ ਅਤੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦੇ ਖੂਬ ਕਸੀਦੇ ਕੱਸੇ ਸੀ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਪ੍ਰਸ਼ੰਸਾ ਦੀ ਲੜੀ ਚਲਾਉਂਦਿਆਂ ਇਹ ਗੱਲ ਕਹੀ ਸੀ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚ ਲਿਆ ਹੈ ਅਤੇ ਹੁਣ ਆਮ ਆਦਮੀ ਪਾਰਟੀ ਦਾ ਬੁਖਾਰ ਵੀ ਉੱਤਰ ਗਿਆ ਹੈ ਅਤੇ ਹੁਣ ਉਹ ਭਾਜਪਾ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ ਅਜਿਹੀਆਂ ਖਬਰਾਂ ਦਾ ਬਾਜ਼ਾਰ ਗਰਮ ਹੋਇਆ ਪਿਆ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਭਾਜਪਾ ਦੇ ਸੰਪਰਕ ਵਿੱਚ ਹਨ ਇਥੋਂ ਤੱਕ ਕਿ ਉਹਨਾਂ ਨੇ ਆਪਣੇ ਘਰ ਵਿੱਚ ਆਮ ਆਦਮੀ ਪਾਰਟੀ ਦੇ ਲਗਾਏ ਗਏ ਤਮਾਮ ਫਲੈਕਸ ਉਤਾਰ ਦਿੱਤੇ ਹਨ ਅਤੇ ਦੇਰ ਸ਼ਾਮ ਭਾਜਪਾ ਦੇ ਫਲੈਕਸ ਲਗਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਡਾਕਟਰ ਰਾਜਕੁਮਾਰ ਚੱਬੇਵਾਲ ਅਜਿਹਾ ਕਰਦੇ ਹਨ ਤਾਂ ਉਹ ਹੁਸ਼ਿਆਰਪੁਰ ਵਿੱਚ ਮੌਕਾ ਪ੍ਰਸਤੀ ਦੀ ਇੱਕ ਵੱਡੀ ਮਿਸਾਲ ਬਣ ਕੇ ਉਭਰਨਗੇ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਵਿੱਚ 2022 ਦੀਆਂ ਚੋਣਾਂ ਦੌਰਾਨ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ 4600 ਫਰਜੀ ਸੈਂਕਸ਼ਨ ਪੱਤਰ ਵੰਡਣ ਦੀ ਜਾਂਚ ਚੱਲ ਰਹੀ ਸੀ ਅਤੇ ਇਸ ਜਾਂਚ ਤੋਂ ਡਰਦਿਆਂ ਹੀ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਇਸ ਸਬੰਧੀ ਡਾਕਟਰ ਰਾਜ ਕੁਮਾਰ ਚੱਬੇਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪਤਾ ਲੱਗਾ ਹੈ ਕਿ ਅੱਜ ਦੇਰ ਸ਼ਾਮ ਉਹ ਭਾਜਪਾ ਵਿੱਚ ਚਲੇ ਜਾਣਗੇ।