ਚੰਡੀਗੜ੍ਹ, 10 ਅਗਸਤ 2023 – ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀਂ ਸਿਆਸਤ ਤੋਂ ਬ੍ਰੇਕ ਲੈ ਕੇ ਆਪਣੀ ਕੈਂਸਰ ਪੀੜਤ ਪਤਨੀ ਦੀ ਦੇਖਭਾਲ ਕਰਨ ‘ਚ ਰੁੱਝੇ ਹੋਏ ਹਨ। ਇਸ ਸਬੰਧੀ ਸਿੱਧੂ ਨੇ ਟਵਿੱਟਰ ‘ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਕੈਂਸਰ ਤੋਂ ਪੀੜਤ ਹਨ। ਰੋਡ ਰੇਜ ਕੇਸ ‘ਚ ਇੱਕ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਨਵਜੋਤ ਸਿੱਧੂ ਆਪਣੀਆਂ ਸਿਆਸੀ ਗਤੀਵਿਧੀਆਂ ਨੂੰ ਛੱਡ ਕੇ ਜ਼ਿਆਦਾਤਰ ਆਪਣੀ ਬਿਮਾਰ ਪਤਨੀ ਦੇ ਨਾਲ ਹੀ ਨਜ਼ਰ ਆ ਰਹੇ ਹਨ। ਉਹ ਉਨ੍ਹਾਂ ਨੂੰ ਕਿਸੇ ਵੀ ਵੇਲੇ ਇਕੱਲੇ ਨਹੀਂ ਛੱਡ ਰਹੇ।
ਡਾਕਟਰ ਨਵਜੋਤ ਕੌਰ ਦੀ 5ਵੀਂ ਕੀਮੋਥੈਰੇਪੀ ਹੋਈ ਹੈ, ਜਿਸ ਤੋਂ ਬਾਅਦ ਉਹ ਕਾਫੀ ਕਮਜ਼ੋਰ ਹੋ ਗਈ ਹੈ। ਇਸ ਦੇ ਨਾਲ ਹੀ ਉਹ ਨਵਜੋਤ ਸਿੱਧੂ ਪਤਨੀ ਦੇ ਇਲਾਜ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਵੀ ਘੁੰਮ ਰਹੇ ਹਨ। ਹੁਣ ਉਹ ਮਾਨੈ ਜਾਨ ਦਾ ਪ੍ਰੋਗਰਾਮ ਬਣਾ ਰਹੇ ਹਨ।
The wounds have healed but the mental scars of this ordeal will remain. Fifth chemo underway…. finding a good vein went all in vain for sometime and then Dr. Rupinder’s expertise came handy….. She refused to move her arm so spoon fed her….
Keeping in view massive vascular… pic.twitter.com/y4EF9OHWUj
— Navjot Singh Sidhu (@sherryontopp) August 9, 2023