ਨਵੀਂ ਦਿੱਲੀ, 10 ਅਗਸਤ 2023: ਮੈਂਬਰ ਪਾਰਲੀਮੈਂਟ ਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਸੰਸਦ ਦੀ ਪ੍ਰੀਵਲੇਜ ਕਮੇਟੀ ਵੱਲੋਂ ਨੋਟਿਸ ਜਾਰੀ ਕਰਨ ਉਪਰੰਤ ਪ੍ਰੈਸ ਕਾਨਫਰੰਸ ਕੀਤੀ। ਜਿਸ ‘ਚ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਉਹਨਾਂ ਕੋਈ ਫਰਜ਼ੀਵਾੜਾ ਨਹੀਂ ਕੀਤਾ ਤੇ ਭਾਜਪਾ ਉਹਨਾਂ ਖਿਲਾਫ ਝੂਠੇ ਦੋਸ਼ ਲਗਾ ਰਹੀ ਹੈ।
ਅਸਲ ‘ਚ ਰਾਘਵ ਚੱਢਾ ‘ਤੇ ਭਾਜਪਾ ਨੇ ਦਿੱਲੀ ਸੇਵਾ ਬਿੱਲ ਲਈ ਪ੍ਰਸਤਾਵ ‘ਚ ਫਰਜ਼ੀ ਦਸਤਖ਼ਤ ਦਾ ਦੋਸ਼ ਲਾਇਆ ਹੈ। ਇਸ ਬਾਰੇ ਰਾਘਵ ਚੱਢਾ ਨੇ ਭਾਜਪਾ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫਰਜ਼ੀ ਦਸਤਖ਼ਤ ਦੀ ਅਫਵਾਹ ਫੈਲਾਈ ਗਈ ਹੈ। ਪ੍ਰਸਤਾਵ ਲਈ ਕਿਸੇ ਸੰਸਦ ਮੈਂਬਰ ਦੇ ਦਸਤਖ਼ਤ ਦੀ ਜ਼ਰੂਰਤ ਨਹੀਂ ਪੈਂਦੀ, ਇਹ ਤਾਂ ਨਿਯਮ ਹੈ। ਇਸ ਲਈ ਦਸਤਖ਼ਤ ਦੀ ਗਲਤ ਵਿਆਖਿਆ ਦਾ ਕੋਈ ਸਵਾਲ ਹੀ ਨਹੀਂ ਬਣਦਾ ਹੈ।

ਉਹਨਾਂ ਨੇ ਰਾਜ ਸਭਾ ਵਿਚ ਕਾਰਵਾਈ ਦੇ ਨਿਯਮਾਂ ਦੀ ਕਿਤਾਬ ਪੱਤਰਕਾਰਾਂ ਨੂੰ ਵਿਖਾਉਂਦਿਆਂ ਦੱਸਿਆ ਕਿ ਮੈਂ ਕਿਸੇ ਵੀ ਮੈਂਬਰ ਦੇ ਫਰਜ਼ੀ ਹਸਤਾਖ਼ਰ ਨਹੀਂ ਕੀਤੇ। ਉਹਨਾਂ ਦੱਸਿਆ ਕਿ ਮੈਂਬਰਾਂ ਦੇ ਨਾਂ ਲਿਖੇ ਜਾ ਸਕਦੇ ਹਨ, ਇਸ ਕਾਰਨ ਮੈਂ ਸਿਰਫ ਨਾਂ ਲਿਖ ਕੇ ਦਿੱਤੇ ਹਨ ਤੇ ਕਿਸੇ ਦੇ ਕੋਈ ਫਰਜ਼ੀ ਹਸਤਾਖ਼ਰ ਨਹੀਂ ਕੀਤੇ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਹੈਰਾਨ ਹੈ ਕਿ ਕਿਵੇਂ ਇਕ 34 ਸਾਲ ਦਾ ਨੌਜਵਾਨ ਨੇਤਾ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਤੋਂ ਸਵਾਲ ਪੁੱਛ ਰਿਹਾ ਹੈ।
BJP तानशाही घोषित कर दे, लोकतंत्र का ड्रामा क्यों कर रही है?
Modi सरकार ने एक नई परंपरा शुरू की है।
जो भी Modi जी के ख़िलाफ़ बोलेगा, उसे सरकार निलंबित कर देगी, सदस्यता छीन लेगी या FIR कर देगी।
दुनिया की सबसे बड़ी अफवाह Company BJP के गृह मंत्री Amit Shah झूठ बोलते हैं कि… pic.twitter.com/fnM4kpoyQS
— AAP (@AamAadmiParty) August 10, 2023
ਉਥੇ ਹੀ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਪ੍ਰੈਸ ਕਾਨਫਰੰਸ ਦਾ ਜਵਾਬ ਦਿੰਦੇ ਹੋਏ ਬੀਜੇਪੀ ਲੀਡਰ ਮਨਜਿੰਦਰ ਸਿਰਸਾ ਨੇ ਕਿਹਾ ਕਿ ਝੂਠ ਦੀ ਦੁਕਾਨ ਜੋ ਆਮ ਆਦਮੀ ਪਾਰਟੀ ਚਲਾਉਂਦੀ ਹੈ, ਉਸ ਤਹਿਤ ਅੱਜ ਫੇਰ ਰਾਘਵ ਚੱਢਾ ਪ੍ਰੈਸ ਕਾਨਫਰੰਸ ਕਰਕੇ ਝੂਠ ਬੋਲ ਰਿਹਾ ਹੈ। ਇਨ੍ਹਾਂ ਨੂੰ ਕੇਵਲ ਝੂਠ ਬੋਲਣ ਅਤੇ ਬੇਈਮਾਨੀ ਕਰਨ ਦੀ ਆਦਤ ਲੱਗ ਚੁੱਕੀ ਹੈ।
ਸਿਰਸਾ ਨੇ ਕਿਹਾ ਕੇ ਇਹ ਪਬਲਿਕ ‘ਚ ਜਾ ਕੇ ਝੂਠ ਬੋਲਦੇ ਨੇ, ਝੂਠੀਆਂ ਸਹੁੰਆਂ ਖਾ ਕੇ ਵਿਧਾਨ ਸਭ ‘ਚ ਕਾਂਗਰਸ ਦਾ ਸਮਰਥਨ ਲੈਂਦੇ ਨੇ, ਝੂਠੀਆਂ ਸਹੁੰਆਂ ਖਾ ਕੇ ਸਕਿਓਰਿਟੀਆਂ ਲੈਂਦੇ ਨੇ, ਝੂਠੀਆਂ ਸਹੁੰਆਂ ਖਾ ਕੇ ਘਰ ਲੈਂਦੇ ਨੇ, ਵਿਧਾਨ ਸਭਾ ‘ਚ ਝੂਠ ਬੋਲਦੇ ਨੇ, ਲੋਕ ਸਭਾ ‘ਚ ਝੂਠ ਬੋਲਦੇ ਨੇ, ਰਾਜ ਸਭਾ ‘ਚ ਝੂਠ ਬੋਲਦੇ ਨੇ, ਟੀਵੀਆਂ ‘ਤੇ ਝੂਠ ਬੋਲਦੇ ਨੇ, ਹੋਰ ‘ਤੇ ਹੋਰ ਕੋਰਟਾਂ ‘ਚ ਵੀ ਝੂਠ ਬੋਲਦੇ ਨੇ, ਫੇਰ ਉਥੇ ਫੜੇ ਜਾਂਦੇ ਨੇ ਨੇ ਮਾਫੀਆਂ ਮੰਗ ਕੇ ਬਾਹਰ ਆਉਂਦੇ ਨੇ।
ਸਿਰਸਾ ਨੇ ਕਿਹਾ ਕੇ ਹੁਣ ਰਾਜ ਸਭਾ ‘ਚ ਬੇਈਮਾਨੀ ਕੀਤੀ ਹੈ, ਉਨ੍ਹਾਂ 5 ਮੈਂਬਰਾਂ ਦਾ ਪ੍ਰਸਤਾਵ ਭੇਜਿਆ ਜਿਹਨਾਂ ਨੇ ਕਦੇ ਸਾਈਨ ਹੀ ਨਹੀਂ ਕੀਤੇ ਸੀ। ਤੇ ਫੇਰ ਜਦੋਂ ਰਾਜ ਸਭਾ ਚੱਲ ਰਹੀ ਸੀ ਉਹ ਪੰਜੇ ਮੈਂਬਰ ਜਿਹੜੇ ਵਿਰੋਧੀ ਧਿਰ ਦੇ ਸੀ, ਉਨ੍ਹਾਂ ਨੇ ਰਾਘਵ ਚੱਢਾ ਨੂੰ ਸਵਾਲ ਕੀਤੇ ਕੇ ਤੂੰ ਬੇਈਮਾਨੀ ਕੀਤੀ ਹੈ ਅਤੇ ਉਸੇ ਵੇਲੇ ਸਪੀਕਰ ਨੂੰ ਸ਼ਿਕਾਇਤ ਕੀਤੀ। ਉਸ ਵੇਲੇ ਰਾਘਵ ਚੱਢਾ ਚੁੱਪ ਰਿਹਾ, ਕਿਉਂਕਿ ਪਤਾ ਸੀ ਕੇ ਉਸ ਦੀ ਚੋਰੀ ਫੜੀ ਗਈ। ਅੱਗੇ ਸਿਰਸਾ ਨੇ ਕਿਹਾ ਕੇ ਹੁਣ ਬਾਹਰ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਹਿ ਰਿਹਾ ਹੀ ਕੇ ਉਸ ਨੇ ਚੁਣੌਤੀ ਦਿੱਤੀ ਸੀ। ਸਿਰਸਾ ਨੇ ਕਿਹਾ ਕੇ ਉਹ ਹੁਣ ਪ੍ਰੀਵਲੇਜ ਕਮੇਟੀ ਨੂੰ ਜਵਾਬ ਦੇਣ ਐਵੇਂ ਟੀਵੀਆਂ ‘ਤੇ ਆ ਕੇ ਝੂਠ ਨਾ ਬੋਲਣ।