ਚੰਡੀਗੜ੍ਹ, 10 ਅਗਸਤ 2023 – ਵਿਜ਼ੀਲੈਂਸ ਵੱਲੋਂ ਜੰਗ-ਏ-ਆਜ਼ਾਦੀ ਪ੍ਰੋਜੈਕਟ ‘ਚ ਹੋਏ ਘਪਲੇ ਦੀ ਜੰਗੀ ਪੱਧਰ ‘ਤੇ ਜਾਂਚ ਜਾਰੀ ਹੈ। ਜੰਗ-ਏ-ਆਜ਼ਾਦੀ ਪ੍ਰੋਜੈਕਟ ਦੀ ਵਿਜ਼ੀਲੈਂਸ ਜਾਂਚ ‘ਚ ਗੋਦਰੇਜ ਕੰਪਨੀ ਦਾ ਨਾਂਅ ਪਹਿਲੀ ਵਾਰ ਸਾਹਮਣੇ ਆਇਆ ਹੈ, ਉਥੇ ਹੀ ਇਸ ਪ੍ਰੋਜੈਕਟ ਦੀ ਜਾਂਚ ‘ਚ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਆਈ ਏ ਐਸ ਵਿਜੈ ਬੁਬਲਾਨੀ, ਆਈ ਏ ਐਸ ਸੰਜੇ ਪੋਪਲੀ ਸਮੇਤ ਪੀ ਡਬਲਯੂ ਡੀ ਦੇ 6 ਕਾਰਜਕਾਰੀ ਇੰਜੀਨੀਅਰਾਂ ਨੂੰ 11 ਅਗਸਤ ਨੂੰ ਜਾਂਚ ਲਈ ਵਿਜੀਲੈਂਸ ਦਫਤਰ ਬੁਲਾਇਆ ਗਿਆ ਹੈ।
ਵਿਜੀਲੈਂਸ ਨੂੰ ਇਸ ਪ੍ਰੋਜੈਕਟ ‘ਚ ਹੋਈਆਂ ਹੇਰਾ-ਫੇਰੀਆਂ ਅਤੇ ਬੇਨਿਯਮੀਆਂ ਦੇ ਕਈ ਸੁਰਾਗ ਮਿਲੇ ਹਨ। ਇਸੇ ਕੜੀ ‘ਚ ਨਾਮੀ ਗੋਦਰੇਜ ਕੰਪਨੀ ਦਾ ਨਾਂਅ ਵੀ ਇਸ ਜਾਂਚ ‘ਚ ਜੁੜਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਸੰਬੰਧੀ ਜਾਂਚ ਜਾਰੀ ਹੈ ਅਤੇ ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਇਕ ਇਸ ਪ੍ਰੋਜੈਕਟ ‘ਚ ਗੋਦਰੇਜ ਕੰਪਨੀ ਦੀ ਕੀ ਭੂਮਿਕਾ ਹੈ।
ਅਸਲ ‘ਚ ਤੁਹਾਨੂੰ ਦੱਸ ਦਈਏ ਕਿ ਜੰਗ-ਏ-ਆਜ਼ਾਦੀ ਪ੍ਰੋਜੈਕਟ ਸੰਬੰਧੀ 10 ਗੈਲਰੀਆਂ ਦੇ ਅੰਦਰੂਨੀ ਕੰਮ ਦਾ ਗੋਦਰੇਜ ਕੰਪਨੀ ਨਾਲ ਟੈਂਡਰ ਹੋਇਆ ਸੀ। ਜਿਨ੍ਹਾਂ ‘ਚ 6 ਦਾ ਹੀ ਕੰਮ ਕੀਤਾ ਗਿਆ ਸੀ ਅਤੇ 4 ਗੈਲਰੀਆਂ ਦਾ ਕੰਮ ਨਹੀਂ ਕੀਤਾ ਗਿਆ। ਜਿਹੜਾ ਕੰਮ ਕੀਤਾ ਵੀ ਗਿਆ ਹੈ ਉਸ ‘ਚ ਵੀ ਬੁੱਤ ਕਰਾਰ ਮੁਤਾਬਿਕ ਨਹੀਂ ਲਾਏ ਗਏ ਹਨ। ਉਥੇ ਹੀ ਦੋਸ਼ ਹਨ ਕਿ ਕੰਪਨੀ ਤੋਂ ਗੈਰ ਟੈਂਡਰ ਕੰਮ ਕਰਵਾ ਕੇ ਅਤੇ ਪ੍ਰੋਜੈਕਟ ਦਾ ਕੰਮ ਪੂਰਾ ਨਾ ਹੋਣ ਦੇ ਵਾਬਜੂਦ ਵੀ ਪੂਰੀ ਅਦਾਇਗੀ ਕੀਤੀ ਗਈ।
ਜਿਸ ਸੰਬੰਧੀ ਜਾਂਚ ‘ਚ ਕਈ ਵਾਰ ਬਰਜਿੰਦਰ ਸਿੰਘ ਹਮਦਰਦ ਨੂੰ ਬੁਲਾਇਆ ਗਿਆ ਹੈ, ਪਰ ਉਹ ਵਿਜੀਲੈਂਸ ਅੱਗੇ ਹਾਜ਼ਰ ਨਹੀਂ ਹੋਏ। ਜਿਸ ਦੇ ਲਈ ਇੱਕ ਵਾਰ ਫੇਰ 11 ਅਗਸਤ ਨੂੰ ਬਰਜਿੰਦਰ ਸਿੰਘ ਹਮਦਰਦ, ਆਈ ਏ ਐਸ ਸੰਜੇ ਵਿਜੈ ਬੁਬਲਾਨੀ, ਆਈ ਏ ਐਸ ਸੰਜੇ ਸੰਜੇ ਪੋਪਲੀ ਸਮੇਤ ਪੀ ਡਬਲਯੂ ਡੀ ਦੇ 6 ਕਰਜਕਾਰੀ ਇੰਜੀਨੀਅਰਾਂ ਨੂੰ ਜਾਂਚ ਲਈ ਵਿਜੀਲੈਂਸ ਦਫਤਰ ਬੁਲਾਇਆ ਗਿਆ ਹੈ।
ਜ਼ਿਕਰਯੋਗ ਹੈ ਬਰਜਿੰਦਰ ਸਿੰਘ ਹਮਦਰਦ ਨੂੰ ਹਾਈ ਕੋਰਟ ਵੱਲੋਂ ਪੇਸ਼ ਹੋਣ ਤੋਂ ਰਾਹਤ ਮਿਲੀ ਹੋਈ ਹੈ।