ਦਾ ਐਡੀਟਰ ਨਿਊਜ. ਨਿਊਯਾਰਕ। ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਰਾਜਸਥਾਨ ਤੋਂ ਬੱਸ ਬਾਡੀ ਲਗਾਉਣ ਦੇ ਮਾਮਲੇ ਵਿੱਚ ਕੀਤੇ ਕਥਿਤ ਭ੍ਰਿਸ਼ਟਾਚਾਰ ਦੇ ਸੇਕ ਤੋਂ ਜਾਨ ਬਚਾਉਦੇ ਫਿਰ ਰਹੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਲਤ ਪੰਜਾਬ ਤੋਂ ਬਾਹਰ ਵੀ ਅਜਿਹੀ ਹੀ ਬਣੀ ਹੋਈ ਹੈ, ਕਾਂਗਰਸ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਦੇ ਪਿੱਛੇ-ਪਿੱਛੇ ਨਿਊਯਾਰਕ ਪੁੱਜੇ ਰਾਜਾ ਵੜਿੰਗ ਦਾ ਉੱਥੇ ਦੀਆਂ ਸੜਕਾਂ ’ਤੇ ਚੱਲਣਾ ਔਖਾ ਹੋਇਆ ਪਿਆ ਹੈ ਤੇ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਨੇ ਇਸ ਵਰਤਾਰੇ ਵੱਲ ਵੇਖ ਕੇ ਰਾਜਾ ਵੜਿੰਗ ਨੂੰ ਵਾਪਿਸ ਪੰਜਾਬ ਪਰਤਣ ਦੇ ਹੁਕਮ ਵੀ ਸੁਣਾ ਦਿੱਤੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਰਾਜਾ ਵੜਿੰਗ ਦੇ ਕਾਰਨ ਉਨ੍ਹਾਂ ਦੀ ਵੀ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਮਿੱਟੀ ਪਲੀਤ ਹੋਵੇ। ਜਾਣਕਾਰੀ ਇਹ ਵੀ ਮਿਲੀ ਹੈ ਕਿ ਰਾਜਾ ਵੜਿੰਗ ਪੰਜਾਬੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਵੱਡੀਆਂ ਸੜਕਾਂ ਨੂੰ ਛੱਡ ਕੇ ਛੋਟੀਆਂ ਗਲੀਆਂ ਦੇ ਵਿੱਚੋ ਦੀ ਹੋ ਕੇ ਉਨ੍ਹਾਂ ਥਾਵਾਂ ਤੇ ਜਾ ਰਹੇ ਹਨ ਜਿੱਥੇ ਉਨ੍ਹਾਂ ਦੇ ਕੁਝ ਸਮਰਥਕ ਮੌਜੂਦ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾ ਰਾਜਾ ਵੜਿੰਗ ਜਦੋਂ ਇੱਕ ਵੱਡੀ ਗੱਡੀ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਦ ਉੱਥੇ ਮੌਜੂਦ ਕੁਝ ਪੰਜਾਬੀਆਂ ਵੱਲੋਂ ਰਾਜਾ ਵੜਿੰਗ ਨੂੰ ਗੱਡੀ ਵਿੱਚੋ ਬਾਹਰ ਧੂਹਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਲੇਕਿਨ ਉਹ ਮੌਕੇ ਤੋਂ ਗੱਡੀ ਭਜਾ ਕੇ ਲਿਜਾਣ ਵਿੱਚ ਕਾਮਯਾਬ ਰਹੇ ਤੇ ਬਾਅਦ ਵਿੱਚ ਸ਼ੋਸ਼ਲ ਮੀਡੀਆ ਰਾਹੀ ਵੜਿੰਗ ਨੇ ਉਨ੍ਹਾਂ ਲੋਕਾਂ ਨੂੰ ਚੁਣੌਤੀ ਵੀ ਦਿੱਤੀ ਜੋ ਉਸ ਦਾ ਵਿਰੋਧ ਕਰ ਰਹੇ ਹਨ।
ਸੋਸ਼ਲ ਮੀਡੀਆ ਦੀ ਚੁਣੌਤੀ ਪੁੱਠੀ ਪੈ ਗਈ
ਰਾਜਾ ਵੜਿੰਗ ਵੱਲੋਂ ਅਮਰੀਕਾ ਵਿੱਚ ਉਸ ਦਾ ਵਿਰੋਧ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਦਿੱਤੀ ਚੁਣੌਤੀ ਉਨ੍ਹਾਂ ਲਈ ਮਹਿੰਗੀ ਸਾਬਿਤ ਹੋ ਰਹੀ ਹੈ, ਰਾਜਾ ਵੜਿੰਗ ਦੇ ਚੁਣੌਤੀ ਦੇਣ ਪਿੱਛੋ ਜਿੱਥੇ ਪੰਜਾਬੀ ਭਾਈਚਾਰੇ ਵਿੱਚ ਰੋਸ ਵੱਧ ਗਿਆ ਹੈ ਉੱਥੇ ਹੀ ਜਿੱਥੇ ਕਿਤੇ ਵੀ ਰਾਜੇ ਦੇ ਪੁੱਜਣ ਦੀ ਪੰਜਾਬੀਆਂ ਨੂੰ ਸੂਚਨਾ ਮਿਲਦੀ ਹੈ ਉੱਥੇ ਵੱਧ ਤੋਂ ਵੱਧ ਲੋਕ ਉਸ ਦਾ ਵਿਰੋਧ ਕਰਨ ਲਈ ਪੁੱਜ ਜਾਂਦੇ ਹਨ, ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਹਨ ਕਿ ਜਿਨ੍ਹਾਂ ਕਾਂਗਰਸੀਆਂ ਨੇ ਰਾਜਾ ਵੜਿੰਗ ਦੀ ਪ੍ਰਾਹੁਣਚਾਰੀ ਕਰਨੀ ਹੈ ਜਾਂ ਕਰ ਰਹੇ ਹਨ ਉਹ ਵੀ ਵੜਿੰਗ ਨੂੰ ਹਨੇਰੇ-ਸਵੇਰੇ ਹੀ ਆਪਣੇ ਘਰ ਦੇ ਅੰਦਰ ਵਾੜ ਰਹੇ ਹਨ ਤਾਂ ਜੋ ਕਿਸੇ ਗੁਆਂਢੀ ਨੂੰ ਇਸ ਦੀ ਖਬਰ ਨਾ ਲੱਗ ਸਕੇ ਕਿਉਂਕਿ ਇਹ ਗੱਲ ਬਾਹਰ ਨਿੱਕਲਣ ’ਤੇ ਅਮਰੀਕਾ ਵੱਸਦੇ ਵੜਿੰਗ ਦੇ ਹਮਦਰਦ ਵੀ ਲੋਕਾਂ ਦੇ ਨਿਸ਼ਾਨੇ ਉੱਪਰ ਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਰਾਜਾ ਵੜਿੰਗ ਵੱਲੋਂ ਨਿਊਯਾਰਕ ਪੁਲਿਸ ਨੂੰ ਬੇਨਤੀ ਕੀਤੀ ਗਈ ਹੈ ਕਿ ਉਸ ਨੂੰ ਦੌਰੇ ਦੌਰਾਨ ਸੁਰੱਖਿਆ ਛੱਤਰੀ ਦਿੱਤੀ ਜਾਵੇ ਲੇਕਿਨ ਹਾਲੇ ਤੱਕ ਅਮਰੀਕਾ ਦੀਆਂ ਏਜੰਸੀਆਂ ਇਸ ਪ੍ਰਤੀ ਕੋਈ ਫੈਸਲਾ ਨਹੀਂ ਲੈ ਸਕੀਆਂ, ਜਿਸ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵੜਿੰਗ ਜਲਦ ਹੀ ਵਾਪਿਸ ਪੰਜਾਬ ਪਰਤ ਆਉਣਗੇ।
ਰਾਜਾ ਵੜਿੰਗ ਨੂੰ ਅਮਰੀਕਾ ’ਚ ‘ ਵਿੰਗ ਵਲ ’ ਪਏ, ਹਨੇਰੇ-ਸਵੇਰੇ ਲੋਕ ਘਰਾਂ ਵਿੱਚ ਵਾੜਨ ਨੂੰ ਮਜਬੂਰ, ਰਾਹੁਲ ਵੀ ਲੱਗੇ ਖਹਿੜਾ ਛਡਾਉਣ