ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਪਿਛਲੀਆਂ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਬਸਪਾ ਨਾਲ ਕੀਤਾ ਗਿਆ ਗੱਠਜੋੜ ਗਲਤ ਸੀ ਕਿਉਂਕਿ ਬਸਪਾ ਦੇ ਆਗੂਆਂ ਨੇ ਚਰਨਜੀਤ ਚੰਨੀ ਤੋਂ ਟੈਚੀ ਲੈ ਕੇ ਬਸਪਾ ਦੀ ਵੋਟ ਕਾਂਗਰਸ ਦੇ ਹੱਕ ਵਿੱਚ ਭੁਗਤਾਈ, ਇਹ ਬੋਲ ਕਿਸੇ ਹੋਰ ਦੇ ਨਹੀਂ ਬਲਕਿ ਅਕਾਲੀ ਦਲ ਦੇ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਰਹੇ ਤੇ ਜਿਲਾ ਜਥੇਬੰਦੀ ਦੇ ਦੇਹਾਤੀ ਪ੍ਰਧਾਨ ਦੇ ਅਹੁੱਦੇ ’ਤੇ ਰਹਿਣ ਵਾਲੇ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਦੇ ਹਨ, ਜੋ ਕਿ ਬੁੱਧਵਾਰ ਨੂੰ ਪੁਰਹੀਰਾ ਵਿਖੇ ਸਥਿਤ ਇਤਹਾਸਿਕ ਗੁਰਦੁਆਰਾ ਸ਼੍ਰੀ ਜਾਹਰਾ ਜਹੂਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਮੌਕੇ ਐਸ.ਜੀ.ਪੀ.ਸੀ.ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਅਕਾਲੀ ਦਲ ਦੇ ਅਬਜਰਵਰ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਤੇ ਰਵੀਕਰਨ ਸਿੰਘ ਕਾਹਲੋ ਤੇ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਵੀ ਮੀਟਿੰਗ ਵਿੱਚ ਮੌਜੂਦ ਰਹੇ। ਸਾਬਕਾ ਵਿਧਾਇਕ ਭੂਲੇਵਾਲ ਰਾਠਾ ਨੇ ਅੱਗੇ ਕਿਹਾ ਕਿ ਬਸਪਾ ਦੇ ਸੀਨੀਅਰ ਆਗੂਆਂ ਨੇ ਟੈਚੀ ਲੈ ਕੇ ਕਾਂਗਰਸ ਤੇ ਇਸ ਪਾਰਟੀ ਦੇ ਯੂਥ ਨੇ ਆਪ ਨੂੰ ਵੋਟਾਂ ਪਾਈਆਂ। ਉਨ੍ਹਾਂ ਅੱਗੇ ਕਿਹਾ ਕਿ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਤੋਂ ਪਹਿਲਾ ਮੈਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਸਲਾਹ ਦਿੱਤੀ ਸੀ ਕਿ ਇਹ ਸੀਟ ਬਸਪਾ ਨੂੰ ਛੱਡ ਦਿਓ ਕਿਉਂਕਿ ਜੇਕਰ ਅਕਾਲੀ ਦਲ ਨੇ ਇੱਥੋ ਉਮੀਦਵਾਰ ਉਤਾਰਿਆ ਤਾਂ ਬਸਪਾ ਵਾਲਿਆਂ ਨੇ ਫਿਰ ਵੋਟ ਨਹੀਂ ਪਾਉਣੀ ਪਰ ਜੇਕਰ ਬਸਪਾ ਦਾ ਉਮੀਦਵਾਰ ਚੋਣ ਲੜੇਗਾ ਤਦ ਅਕਾਲੀ ਦਲ ਦੇ ਵਰਕਰ ਜਰੂਰ ਉਸ ਨੂੰ ਵੋਟ ਦੇਣਗੇ। ਦੱਸ ਦਈਏ ਕਿ ਮੌਜੂਦਾ ਸਮੇਂ ਵੀ ਅਕਾਲੀ ਦਲ ਤੇ ਬਸਪਾ ਗੱਠਜੋੜ ਵਿੱਚ ਚੱਲ ਰਹੇ ਹਨ ਤੇ ਅਜਿਹੇ ਵਿੱਚ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਾ ਐਸ.ਜੀ.ਪੀ.ਸੀ.ਪ੍ਰਧਾਨ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸਮੇਤ ਕਈ ਸਾਬਕਾ ਵਿਧਾਇਕਾਂ ਦੀ ਹਾਜਰੀ ਵਿੱਚ ਬਸਪਾ ’ਤੇ ਨਿਸ਼ਾਨਾ ਲਗਾਉਣਾ ਸਿੱਧੇ ਤੌਰ ’ਤੇ ਹਾਈਕਮਾਂਡ ਦੇ ਫੈਸਲੇ ਪ੍ਰਤੀ ਕਿੰਤੂ ਕਰਨਾ ਹੈ ਜਿਸ ਪਿੱਛੋ ਆਉਣ ਵਾਲੇ ਦਿਨਾਂ ਦੌਰਾਨ ਦੋਵੇਂ ਪਾਰਟੀਆਂ ਵਿੱਚ ਫਿੱਕ ਪੈਣਾ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਦਫਾ ਹੈ ਜਦੋਂ ਅਕਾਲੀ ਦਲ ਦੇ ਕਿਸੇ ਵੱਡੇ ਆਗੂ ਵੱਲੋਂ ਸਿੱਧੇ ਤੌਰ ਉੱਪਰ ਬਸਪਾ ’ਤੇ ਹਮਲਾ ਬੋਲਿਆ ਗਿਆ ਹੈ। ਇਸ ਮੀਟਿੰਗ ਵਿੱਚ ਲਖਵਿੰਦਰ ਲੱਖੀ, ਅਰਵਿੰਦਰ ਰਸੂਲਪੁਰ, ਸਰਬਜੋਤ ਸਾਬੀ, ਬਲਰਾਜ ਚੌਹਾਨ, ਤਜਿੰਦਰ ਸੋਢੀ ਆਦਿ ਵੀ ਮੌਜੂਦ ਸਨ।
ਪ੍ਰਧਾਨ ਤੇ ਸਾਬਕਾ ਮੰਤਰੀਆਂ ਨੂੰ ਦਿੱਤੀ ਇਹ ਨਸੀਹਤ
ਬਸਪਾ ਉੱਪਰ ਹਮਲਾ ਬੋਲਣ ਉਪਰੰਤ ਵੀ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੂਲੇਵਾਲ ਰਾਠਾ ਰੁਕੇ ਨਹੀਂ ਤੇ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਤੇ ਕਈ ਸਾਬਕਾ ਮੰਤਰੀ ਜਿਲ੍ਹੇ ਵਿੱਚ ਫੇਰੀ ਲਾਉਦੇ ਹਨ ਲੇਕਿਨ ਇਸ ਦੀ ਜਾਣਕਾਰੀ ਸੀਨੀਅਰ ਆਗੂਆਂ ਨੂੰ ਨਹੀਂ ਦਿੱਤੀ ਜਾਂਦੀ,ਚੁੱਪ-ਚਪੀਤੇ ਆਗੂ ਆਉਂਦੇ ਹਨ ਤੇ ਵਾਪਿਸ ਮੁੜ ਜਾਂਦੇ ਹਨ ਤੇ ਇੱਥੇ ਖਾਸ ਗੱਲ ਇਹ ਹੈ ਕਿ ਜਿਨ੍ਹਾਂ ਪਰਿਵਾਰਾਂ ਕੋਲ ਸਾਡੇ ਆਗੂ ਆਉਂਦੇ ਹਨ ਉਹ ਅਕਾਲੀ ਦਲ ਨੂੰ ਵੋਟ ਵੀ ਨਹੀਂ ਪਾਉਂਦੇ। ਉਨ੍ਹਾਂ ਕਿਹਾ ਕਿ ਇਹ ਗਲਤ ਰੁਝਾਨ ਹੈ ਤੇ ਇਹ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੇ ਜਦੋਂ ਵੀ ਜਿਲ੍ਹੇ ਜਾਂ ਹਲਕੇ ਵਿੱਚ ਆਉਣਾ ਹੋਵੇ ਤਦ ਸੀਨੀਅਰ ਆਗੂਆਂ ਨੂੰ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ।
ਰੁੱਸਿਆਂ ਨੂੰ ਮਨਾਓ, ਘਰਾਂ ਵਿੱਚ ਜਾਓ
ਭੂਲੇਵਾਲ ਰਾਠਾ ਨੇ ਜੋਰ ਦੇ ਕੇ ਪਾਰਟੀ ਲੀਡਰਸ਼ਿਪ ਨੂੰ ਸੁਨੇਹਾ ਦਿੱਤਾ ਕਿ ਜਿੰਨੇ ਆਗੂ ਤੇ ਵਰਕਰ ਪਾਰਟੀ ਤੋਂ ਰੁੱਸੇ ਹੋਏ ਹਨ ਉਨ੍ਹਾਂ ਨੂੰ ਮਨਾਉਣ ਲਈ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਪਾਰਟੀ ਦੀ ਲੀਡਰਸ਼ਿਪ ਇਕਜੁੱਟ ਹੋ ਕੇ ਨਹੀਂ ਤੁਰਦੀ ਤਦ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗਣੀ। ਉਨ੍ਹਾਂ ਕਿਹਾ ਕਿ ਭਾਜਪਾ ਨਾਲ ਗੱਠਜੋੜ ਵੀ ਕਰ ਲਈਏ ਤਾਂ ਵੀ ਤਦ ਤੱਕ ਫਾਇਦਾ ਨਹੀਂ ਹੋਵੇਗਾ ਜਦੋਂ ਤੱਕ ਪਾਰਟੀ ਦੇ ਰੁੱਸੇ ਹੋਏ ਆਗੂ ਵਾਪਿਸ ਨਹੀਂ ਆ ਜਾਂਦੇ।
ਅਬਜਰਵਰ ਸੁਣਦੇ ਰਹੇ, ਜਵਾਬ ਕੋਈ ਨਹੀਂ
ਮੀਟਿੰਗ ਦੌਰਾਨ ਪੁੱਜੇ ਹੋਏ ਅਬਜਰਵਰ ਇਹ ਟੋਹ ਲੈਣ ਆਏ ਸਨ ਕਿ ਜਿਲ੍ਹੇ ਦੀ ਅਕਾਲੀ ਲੀਡਰਸ਼ਿਪ ਕਿਸ ਨੂੰ ਜਥੇਦਾਰ ਬਣਾਉਣਾ ਚਾਹੁੰਦੀ ਹੈ ਲੇਕਿਨ ਇਸ ਦਰਮਿਆਨ ਸਾਬਕਾ ਵਿਧਾਇਕ ਭੂਲੇਵਾਲ ਰਾਠਾ ਵੱਲੋਂ ਉਠਾਏ ਸਵਾਲਾਂ ਦੇ ਅਬਜਰਵਰਾਂ ਕੋਲ ਕੋਈ ਜਵਾਬ ਨਹੀਂ ਸਨ ਤੇ ਨਾ ਹੀ ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਦਾ ਕੋਈ ਜਿਕਰ ਕੀਤਾ।
ਅਕਾਲੀ-ਬਸਪਾ ਗੱਠਜੋੜ ਦੀ ਰੇਖ ’ਚ ‘ ਭੂਲੇਵਾਲ ਮੇਖ ’, ਹਾਥੀ ਵਾਲੇ ਟੈਂਚੀ ਲੈ ਕਾਂਗਰਸ ਦੇ ਹੱਕ ਵਿੱਚ ਭੁਗਤੇ