ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਬੁੱਧਵਾਰ ਨੂੰ ਇਤਹਾਸਿਕ ਗੁਰਦੁਆਰਾ ਸ਼੍ਰੀ ਜਾਹਰਾ ਜਾਹੂਰ ਵਿਖੇ ਅਕਾਲੀ ਦਲ ਦੇ ਅਬਜਰਵਰਾਂ ਪਵਨ ਕੁਮਾਰ ਟੀਨੂੰ ਅਤੇ ਰਵੀਕਰਨ ਸਿੰਘ ਕਾਹਲੋ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਦੋਂ ਵੱਖ-ਵੱਖ ਆਗੂਆਂ ਤੋਂ ਜਿਲ੍ਹਾ ਪ੍ਰਧਾਨ ਦੇ ਨਾਮ ਪ੍ਰਤੀ ਰਾਏ ਮੰਗੀ ਗਈ ਤਾਂ ਮੌਕੇ ਤੇ ਮੌਜੂਦ ਜਿਲ੍ਹੇ ਦੇ ਸੀਨੀਅਰ ਆਗੂਆਂ ਨੇ ਕੁੱਕੜ ਖੇਹ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਦਫਤਰ ਵਿੱਚ ਅਬਜਰਵਰ ਰਾਏ ਲੈ ਰਹੇ ਸਨ ਉੱਥੇ ਇੱਕ ਸਮੇਂ ਸਾਬਕਾ ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿੱਪਲਾਵਾਲਾ, ਸਾਬਕਾ ਕੌਂਸਲਰ ਕਲਸੀ, ਸਾਬਕਾ ਕੌਂਸਲਰ ਨਰਿੰਦਰ ਸਿੰਘ ਤੇ ਦੂਜੇ ਪਾਸੇ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਪ੍ਰਭਪਾਲ ਬਾਜਵਾ, ਬਲਰਾਜ ਚੌਹਾਨ, ਵਿਸ਼ਾਲ ਆਦੀਆ, ਬੱਬੂ ਬਜਵਾੜਾ ਆਹਮਣੇ-ਸਾਹਮਣੇ ਹੋ ਗਏ ਕਿਉਂਕਿ ਪ੍ਰੇਮ ਸਿੰਘ ਦਾ ਕਹਿਣਾ ਸੀ ਕਿ ਮੇਰੇ ਸਾਥੀ ਤੇ ਮੇਰਾ ਮੰਨਣਾ ਹੈ ਕਿ ਜਿਲ੍ਹਾ ਪ੍ਰਧਾਨ ਵਰਿੰਦਰ ਸਿੰਘ ਬਾਜਵਾ ਨੂੰ ਲਗਾਇਆ ਜਾਵੇ ਜਦੋਂ ਕਿ ਇਸ ’ਤੇ ਭਾਰਦਵਾਜ, ਪ੍ਰਭਪਾਲ ਨੇ ਸਖਤ ਇਤਰਾਜ ਜਤਾਇਆ ਤੇ ਕਿਹਾ ਕਿ ਲਾਲੀ ਬਾਜਵਾ ਨੂੰ ਕਿਉਂ ਨਹੀਂ ਜਿੰਮੇਵਾਰੀ ਦਿੱਤੀ ਜਾ ਸਕਦੀ, ਲਾਲੀ ਨੇ ਸਾਲਾਂ ਤੱਕ ਪਾਰਟੀ ਦੀ ਸੇਵਾ ਕੀਤੀ ਹੈ ਤੇ ਉਸ ਤੋਂ ਵੱਧ ਇਮਾਨਦਾਰ ਸਖਸ਼ੀਅਤ ਹੋਰ ਕੌਣ ਹੋ ਸਕਦੀ ਹੈ,ਇਹ ਸੁਣ ਕੇ ਪਵਨ ਟੀਨੂੰ ਨੇ ਕਿਹਾ ਕਿ ਲਾਲੀ ਬਾਜਵਾ ਦੀ ਸਖਸ਼ੀਅਤ ਤੋਂ ਹਰ ਕੋਈ ਵਾਕਿਫ ਹੈ ਇਸ ਲਈ ਕਿਸੇ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਸ ਦੌਰਾਨ ਪ੍ਰੇਮ ਸਿੰਘ ਪਿੱਪਲਾਵਾਲਾ ਆਪਣੇ ਨਾਲ ਸਾਬਕਾ ਕੌਂਸਲਰ ਰੂਪ ਲਾਲ ਥਾਪਰ ਨੂੰ ਵੀ ਲੈ ਕੇ ਪੁੱਜੇ ਹੋਏ ਸਨ ਲੇਕਿਨ ਥਾਪਰ ਨੇ ਵੀ ਲਾਲੀ ਬਾਜਵਾ ਦੇ ਨਾਮ ਦੀ ਹੀ ਪ੍ਰੋੜਤਾ ਕਰ ਦਿੱਤੀ। ਅਬਜਰਵਰਾਂ ਦੇ ਸਾਹਮਣੇ ਦੋਵੇਂ ਧਿਰਾਂ ਦੇ ਆਗੂ ਕਾਫੀ ਮੇਹਣੋ-ਮੇਹਣੀ ਹੋਏ ਜਿਸ ਪਿੱਛੋ ਪਵਨ ਟੀਨੂੰ ਨੇ ਦਖਲ ਦੇ ਕੇ ਇਨ੍ਹਾਂ ਨੂੰ ਚੁੱਪ ਕਰਵਾਇਆ।
ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਨਾ ਦੇਵੋ ਜਿੰਮੇਵਾਰੀਆਂ
ਜਿਲ੍ਹੇ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਤਜਿੰਦਰ ਸਿੰਘ ਸੋਢੀ ਨੇ ਆਪਣੇ ਸੰਬੋਧਨ ਵਿੱਚ ਉਨ੍ਹਾਂ ਆਗੂਆਂ ਨੂੰ ਨਿਸ਼ਾਨੇ ਤੇ ਲਿਆ ਜਿਹੜੇ ਪਿਛਲੇ ਸਮੇਂ ਦੌਰਾਨ ਪਾਰਟੀ ਨੂੰ ਛੱਡ ਕੇ ਚਲੇ ਗਏ ਸਨ ਤੇ ਹੁਣ ਅਕਾਲੀ ਦਲ ਵਿੱਚ ਹਨ, ਸ. ਸੋਢੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜੇ ਲੋਕ ਅਕਾਲੀ ਦਲ ਨੂੰ ਛੱਡ ਕੇ ਕਦੇ ਚਲੇ ਗਏ ਸੀ ਹੁਣ ਉਨ੍ਹਾਂ ਨੂੰ ਕੋਈ ਅਹਿਮ ਜਿੰਮੇਵਾਰੀ ਨਾ ਸੌਂਪੀ ਜਾਵੇ ਕਿਉਂਕਿ ਅਜਿਹੇ ਲੋਕ ਕੱਲ੍ਹ ਨੂੰ ਦੋਬਾਰਾ ਕੀ ਕਰਨਗੇ ਕੁਝ ਪਤਾ ਨਹੀਂ।
ਸੁਖਬੀਰ ਦੀ ਟਾਂਡਾ ਫੇਰੀ ਚਰਚਾ ਵਿੱਚ
ਕੁਝ ਦਿਨ ਪਹਿਲਾ ਸੁਖਬੀਰ ਬਾਦਲ ਦੀ ਟਾਂਡਾ ਫੇਰੀ ਇਸ ਮੀਟਿੰਗ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ। ਕੁਝ ਸੀਨੀਅਰ ਆਗੂ ਤਾਂ ਇਹ ਕਹਿੰਦੇ ਸੁਣੇ ਗਏ ਕਿ ਅੱਜ ਦੀ ਮੀਟਿੰਗ ਮਹਿਜ ਡਰਾਮਾ ਹੈ ਕਿਉਂਕਿ ਸੁਖਬੀਰ ਬਾਦਲ ਵੱਲੋਂ ਆਪਣੀ ਟਾਂਡਾ ਫੇਰੀ ਦੌਰਾਨ ਹੀ ਤੈਅ ਕਰ ਲਿਆ ਗਿਆ ਸੀ ਕਿ ਕਿਸ ਆਗੂ ਨੂੰ ਜਿਲ੍ਹੇ ਦੀ ਕਮਾਨ ਸੰਭਾਲਣੀ ਹੈ, ਇਹ ਆਗੂ ਤਾਂ ਇੱਥੋ ਤੱਕ ਕਹਿੰਦੇ ਸੁਣੇ ਗਏ ਕਿ ਜਿੰਮੇਵਾਰੀ ਇਸ ਵਾਰ ਟਾਂਡਾ ਏਰੀਏ ਦੇ ਹਿੱਸੇ ਜਾਣ ਵਾਲੀ ਹੈ।
ਪ੍ਰੇਮ ਦੇ ਦਿਲ ’ਤੇ ਚੜ੍ਹੀ ਵਰਿੰਦਰ ਬਾਜਵਾ ਦੇ ਪਿਆਰ ਵਾਲੀ ‘ ਲਾਲੀ ’