ਰਹਿੰਦੀ ਦੁਨੀਆ ਤੱਕ ਭਾਰਤੀ ਇਤਿਹਾਸ ਨੂੰ ਸ਼ਰਮਿੰਦਾ ਕਰਦਾ ਰਹੇਗਾ ਨਵੰਬਰ 1984 ਦਾ ਸਿੱਖ ਕਤਲੇਆਮ – ਹੋਦ ਚਿੱਲੜ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੇ ਅਮਲ ਕਰੇ – ਪੀਰਮੁਹੰਮਦ

– ਰਹਿੰਦੀ ਦੁਨੀਆ ਤੱਕ ਭਾਰਤੀ ਇਤਿਹਾਸ ਨੂੰ ਸ਼ਰਮਿੰਦਾ ਕਰਦਾ ਰਹੇਗਾ ਨਵੰਬਰ 1984 ਦਾ ਸਿੱਖ ਕਤਲੇਆਮ – ਹੋਦ ਚਿੱਲੜ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫੈਸਲੇ ਤੇ ਅਮਲ ਕਰੇ –ਇਨਸਾਫ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੰਘਰਸ਼ਸ਼ੀਲ ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕੀਤੀ ਅਪੀਲ
—- ਤਲਵਿੰਦਰ ਸਿੰਘ ਬੁੱਟਰ

ਦਾ ਐਡੀਟਰ ਨਿਊਜ਼, ਚੰਡੀਗੜ੍ਹ —— ਜਿਵੇਂ 1919 ਦੇ ਜੱਲਿਆਂਵਾਲਾ ਬਾਗ਼ ਦੇ ਸਾਕੇ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਓਸੇ ਤਰ੍ਹਾਂ 1984 ਦੇ ਸਿੱਖ ਕਤਲੇਆਮ ਨੂੰ ਵੀ ਇਤਿਹਾਸਕ ਸੰਦਰਭ ‘ਚ ਭੁਲਾਉਣਾ ਸਿੱਖ ਕੌਮ ਲਈ ਬਿਲਕੁਲ ਅਸੰਭਵ ਹੈ। ਨਵੰਬਰ ’84 ਦੇ ਸਿੱਖ ਕਤਲੇਆਮ ਵੇਲੇ ਨਾ-ਸਿਰਫ਼ ਸਿੱਖਾਂ ਦਾ ਸਰੀਰਕ ਤੌਰ ‘ਤੇ ਹੀ ਘਾਣ ਕੀਤਾ ਗਿਆ, ਸਗੋਂ ਬੜੇ ਘਿਣਾਉਣੇ ਤੇ ਸਾਜ਼ਿਸ਼ੀ ਤਰੀਕੇ ਨਾਲ ਸਿੱਖਾਂ ਖ਼ਿਲਾਫ਼ ਜਾਣ-ਬੁੱਝ ਕੇ ਜਿਊਣ ਲਈ ਅਜਿਹੇ ਹਾਲਾਤ ਪੈਦਾ ਕੀਤੇ ਗਏ, ਜੋ ਰਹਿੰਦੀਆਂ ਸਦੀਆਂ ਤੱਕ ਪੀੜਾਦਾਇਕ ਰਹਿਣਗੇ। ਇਸ ਕਤਲੇਆਮ ਨਾਲ ਭਾਰਤ ਦੇ ਇਕ ਖ਼ੁਸ਼ਹਾਲ ਅਤੇ ਦੇਸ਼ ਦੀ ਆਜ਼ਾਦੀ ‘ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀ ਵਿਰਾਸਤ, ਸਮਾਜਿਕ ਢਾਂਚੇ, ਆਰਥਿਕਤਾ ਅਤੇ ਜੀਣ-ਥੀਣ ਦੀਆਂ ਸੰਭਾਵਨਾਵਾਂ ਹੀ ਰੋਲ ਕੇ ਰੱਖ ਦਿੱਤੀਆਂ ਗਈਆਂ। ਇਸੇ ਦਾ ਹੀ ਨਤੀਜਾ ਸੀ ਕਿ ਪੰਜਾਬ ਦਹਾਕਿਆਂ ਤੱਕ ਪੱਛੜ ਗਿਆ ਅਤੇ ਇੱਥੋਂ ਦੀ ਜਵਾਨੀ, ਕਿਸਾਨੀ ਤੇ ਤਜਾਰਤ ਇੱਥੋਂ ਹਿਜਰਤ ਕਰਕੇ ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿਚ ਚਲੇ ਗਏ।

Banner Add

ਵਿਦਵਾਨ ਰਜਨੀ ਕੁਠਾਰੀ ਅਨੁਸਾਰ ‘ਜੋ ਕੁਝ ਦਿੱਲੀ ਵਿਚ ਨਵੰਬਰ 1984 ਦੇ ਸ਼ੁਰੂ ਵਿਚ ਹੋਇਆ, ਉਹ ਦੰਗੇ ਨਹੀਂ, ਸਗੋਂ ਕਿਸੇ ਸਾਜ਼ਿਸ਼ ਅਧੀਨ ਪਹਿਲਾਂ ਤੋਂ ਘੜੀ ਯੋਜਨਾ ਸੀ। ਇਸ ਨੂੰ ਸਿਰੇ ਚਾੜ੍ਹਨ ਲਈ ਖ਼ਿੱਤੇ ਦੀ ਚੋਣ (ਸਿੱਖਾਂ ਦੀਆਂ ਰਿਹਾਇਸ਼ੀ ਆਬਾਦੀਆਂ), ਸਾਜ਼ੋ-ਸਾਮਾਨ ਦਾ ਪ੍ਰਬੰਧ ਅਤੇ ਅਪਰਾਧ ਕਰਨ ਵਾਲੇ ਜਾਣੇ-ਪਛਾਣੇ ਸਨ। ਸਭ ਕੁਝ ਪਹਿਲਾਂ ਤੋਂ ਹੀ ਤੈਅ ਸ਼ੁਦਾ ਯੋਜਨਾ ਨੂੰ ਸਿਰੇ ਚਾੜ੍ਹਨ ਲਈ ਸਰਕਾਰ ਦੀ ਇੱਛਾ ਅਨੁਸਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਨੂੰ ਗੁੰਡਿਆਂ ਨੇ ਸਿਰਫ਼ ਬਹਾਨੇ ਦੇ ਤੌਰ ‘ਤੇ ਢੁਕਵੇਂ ਸਮੇਂ ਵਜੋਂ ਵਰਤਿਆ। ਇਸ ਨੂੰ ਪੁਲਿਸ ਦੀ ਦੇਖ-ਰੇਖ ਹੇਠ ਸਿੱਖਾਂ ਦਾ ਵਹਿਸ਼ੀਆਣਾ ਕਤਲੇਆਮ ਕਹਿਣ ਤੋਂ ਬਿਨਾਂ ਹੋਰ ਨਾਂਅ ਨਹੀਂ ਦਿੱਤਾ ਜਾ ਸਕਦਾ।’

31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 6 ਨਵੰਬਰ 1984 ਤੱਕ ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ 110 ਦੇ ਲਗਭਗ ਸ਼ਹਿਰਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਨਿਹੱਥੇ ਤੇ ਬੇਕਸੂਰ ਸਿੱਖਾਂ ਨੂੰ ਜਿਉਂਦੇ ਸਾੜਿਆ ਅਤੇ ਕੋਹ-ਕੋਹ ਕੇ ਮਾਰ ਦਿੱਤਾ ਗਿਆ। ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਚ 1 ਤੋਂ 3 ਨਵੰਬਰ ਦੀ ਦੁਪਹਿਰ ਤੱਕ, ਹਰ ਮਿੰਟ ਦੌਰਾਨ ਇਕ ਸਿੱਖ ਦਾ ਕਤਲ ਕੀਤਾ ਗਿਆ। ਕਰੋੜਾਂ ਦੀ ਸੰਪਤੀ ਲੁੱਟੀ ਅਤੇ ਸਾੜ ਦਿੱਤੀ ਗਈ। ਹਜ਼ਾਰਾਂ ਔਰਤਾਂ ਦੀ ਬੇਪਤੀ ਕੀਤੀ ਗਈ। ਸਿੱਖ ਕਤਲੇਆਮ ਦੇ ਪੀੜਤਾਂ ਵਾਸਤੇ ਇਨਸਾਫ਼ ਲਈ ਲੰਬਾ ਸਮਾਂ ਸੰਘਰਸ਼ ਕਰਨ ਵਾਲੇ ਸ. ਕਰਨੈਲ ਸਿੰਘ ਪੀਰਮੁਹੰਮਦ ਵਲੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ, ਨਵੰਬਰ ’84 ਦੌਰਾਨ ਦੇਸ਼ ਭਰ ਵਿਚ 30 ਹਜ਼ਾਰ ਦੇ ਲਗਪਗ ਸਿੱਖ ਕਤਲ ਕੀਤੇ ਗਏ। ਡੇਢ ਲੱਖ ਪਰਿਵਾਰਾਂ ਦੀਆਂ ਜਾਇਦਾਦਾਂ ਸਾੜ ਜਾਂ ਲੁੱਟ ਲਈਆਂ ਗਈਆਂ। 50 ਹਜ਼ਾਰ ਪਰਿਵਾਰ ਬੇਘਰੇ ਹੋਏ। ਇਸ ਦੀ ਨਿਸਬਤ ਇਕ ਦਰਜਨ ਦੇ ਕਰੀਬ ਜਾਂਚ ਕਮਿਸ਼ਨ/ਕਮੇਟੀਆਂ/ ਵਿਸ਼ੇਸ਼ ਜਾਂਚ ਟੀਮਾਂ, 3600 ਤੋਂ ਵਧੇਰੇ ਗਵਾਹ, 40 ਸਾਲ ਦਾ ਵਕਫ਼ਾ ਅਤੇ ਅਦਾਲਤਾਂ ‘ਚ ਇਨਸਾਫ਼ ਲਈ ਪੀੜਤਾਂ ਦੀਆਂ ਪੁਕਾਰਾਂ ਵੀ, ਆਜ਼ਾਦ ਭਾਰਤ ਦੇ ਮੱਥੇ ‘ਤੇ ਕਲੰਕ ਬਣੇ ਨਵੰਬਰ ’84 ਦੇ ਸਿੱਖ ਕਤਲੇਆਮ ਦਾ ਪੂਰਨ ਇਨਸਾਫ਼ ਨਹੀਂ ਕਰਵਾ ਸਕੀਆਂ। ਐਡਵੋਕੇਟ ਐੱਚ.ਐੱਸ. ਫੂਲਕਾ ਅਨੁਸਾਰ, ਇਕੱਲੇ ਨਵੀਂ ਦਿੱਲੀ ‘ਚ ਹੋਏ 2733 ਕਤਲਾਂ (ਸਰਕਾਰੀ ਰਿਕਾਰਡ ਅਨੁਸਾਰ) ਵਿਚੋਂ ਹੁਣ ਤੱਕ ਸਿਰਫ਼ 12 ਮਾਮਲਿਆਂ ਵਿਚ 50 ਕੁ ਵਿਅਕਤੀਆਂ ਨੂੰ ਹੀ ਸਾਧਾਰਨ ਉਮਰ ਕੈਦ ਦੀ ਸਜ਼ਾ ਹੋਈ। ਇਸ ਵੇਲੇ ਨਵੰਬਰ ’84 ਕਤਲੇਆਮ ਦੇ ਕੁੱਲ 7 ਦੋਸ਼ੀ ਜੇਲ੍ਹ ਵਿਚ ਨਜ਼ਰਬੰਦ ਹਨ, ਜਿਨ੍ਹਾਂ ਵਿਚੋਂ 1 ਮੌਤ ਦੀ ਸਜ਼ਾ ਵਾਲਾ ਅਤੇ ਬਾਕੀ 6 ਉਮਰ ਕੈਦ ਵਾਲੇ ਹਨ।

ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਰਗੇ ਮੁੱਖ ਸਾਜ਼ਿਸ਼ਕਾਰਾਂ ਦੇ ਖ਼ਿਲਾਫ਼ ਅਹਿਮ ਸਬੂਤ ਹੋਣ ਦੇ ਬਾਵਜੂਦ ਇਨ੍ਹਾਂ ਕਾਂਗਰਸ ਆਗੂਆਂ ਨੂੰ ਲੰਬਾ ਸਮਾਂ ਕਾਂਗਰਸ ਸਰਕਾਰਾਂ ਦੀ ਸਰਪ੍ਰਸਤੀ ਵਿਚ ਰਹਿਣ ਤੋਂ ਬਾਅਦ, ਜੇਕਰ ਕੁਝ ਸਾਲ ਪਹਿਲਾਂ ਜੇਲ੍ਹ ਵੇਖਣੀ ਵੀ ਪਈ ਤਾਂ ਇਹ ਦੇਰ ਵਾਲੀ ਇਨਸਾਫ਼ ਦੀ ਕਵਾਇਦ ਨਾਇਨਸਾਫ਼ੀ ਜਿਹੀ ਹੀ ਹੈ। ਸਰਕਾਰੀ ਅੰਕੜਿਆਂ ਮੁਤਾਬਿਕ ਹਮਲੇ ਕਰਨ, ਸੱਟਾਂ ਮਾਰਨ ਅਤੇ ਹੋਰ 450 ਮਾਮਲਿਆਂ ਵਿਚੋਂ ਵੀ ਮਾਮੂਲੀ ਜਿਹੀ ਸਜ਼ਾ ਸਿਰਫ਼ 200 ਦੇ ਲਗਪਗ ਵਿਅਕਤੀਆਂ ਨੂੰ ਹੀ ਹੋਈ। ਜਦੋਂਕਿ ਨਵੰਬਰ 1984 ਦੇ ਤਤਕਾਲੀ ਸੂਚਨਾ ਪ੍ਰਸਾਰਣ ਮੰਤਰੀ ਐੱਚ.ਕੇ.ਐੱਚ.ਭਗਤ, ਮੈਂਬਰ ਪਾਰਲੀਮੈਂਟ ਧਰਮ ਦਾਸ ਸ਼ਾਸਤਰੀ ਸਮੇਤ ਤਿੰਨ ਦਰਜਨ ਦੇ ਲਗਪਗ ਸਿੱਖ ਕਤਲੇਆਮ ਦੇ ਮੁੱਖ ਸਾਜ਼ਿਸ਼ਕਾਰ ਅਤੇ ਦੋਸ਼ੀ ਅਦਾਲਤੀ ਸਜ਼ਾਵਾਂ ਤੋਂ ਬਗੈਰ ਹੀ ਆਪਣੀਆਂ ਉਮਰਾਂ ਭੋਗ ਕੇ ਇਸ ਦੁਨੀਆ ਤੋਂ ਫ਼ੌਤ ਹੋ ਚੁੱਕੇ ਹਨ। ਕਪੂਰ-ਮਿੱਤਲ ਕਮੇਟੀ ਵਲੋਂ 1990 ‘ਚ ਆਪਣੀ ਰਿਪੋਰਟ ਵਿਚ ਸਿੱਖ ਕਤਲੇਆਮ ਲਈ ਸਮੇਂ ਸਿਰ ਆਪਣੀ ਜ਼ਿੰਮੇਵਾਰੀ ਨਾ ਨਿਭਾਉਣ ਵਾਲੇ ਜਾਂ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਦੇ ਰਹੇ ਏ.ਸੀ.ਪੀ. ਤੋਂ ਲੈ ਕੇ ਹੌਲਦਾਰ ਰੈਂਕ ਤੱਕ ਦੇ 72 ਦੋਸ਼ੀ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤੁਰੰਤ ਨੌਕਰੀਆਂ ਤੋਂ ਫ਼ਾਰਗ ਕਰ ਦੇਣ ਦੀ ਸਿਫ਼ਾਰਿਸ਼ ਕੀਤੀ ਗਈ ਸੀ ਪਰ ਇਨ੍ਹਾਂ ਦੋਸ਼ੀ ਪੁਲਿਸ ਵਾਲਿਆਂ ਵਿਚੋਂ ਕਿਸੇ ਇਕ ਨੂੰ ਵੀ ਨੌਕਰੀ ਤੋਂ ਫ਼ਾਰਗ ਨਹੀਂ ਕੀਤਾ ਗਿਆ ਬਲਕਿ ਉਲਟਾ ਤਰੱਕੀਆਂ ਹੀ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਇਕ ਪੜਤਾਲੀਆ ਕਮਿਸ਼ਨ ਨੇ ਦਿੱਲੀ ਪੁਲਿਸ ਦੇ ਤਤਕਾਲੀ ਕਮਿਸ਼ਨਰ ਐੱਸ.ਸੀ.ਟੰਡਨ ਨੂੰ ਸਿੱਧੇ ਤੌਰ ‘ਤੇ ਕਤਲੇਆਮ ਲਈ ਜ਼ਿੰਮੇਵਾਰ ਕਰਾਰ ਦਿੱਤਾ ਸੀ।

ਪਿਛਲੇ 40 ਸਾਲਾਂ ਦੌਰਾਨ ਨਵੰਬਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਕਾਰਨ ਸਿੱਖ ਮਾਨਸਿਕਤਾ ਅੰਦਰ ਸਰਕਾਰਾਂ ਅਤੇ ਨਿਆਂਪਾਲਿਕਾ ਪ੍ਰਤੀ ਬੇਵਿਸ਼ਵਾਸੀ, ਬੇਗਾਨਗੀ ਅਤੇ ਰੋਸ ਦੇ ਡੂੰਘੇ ਘਾਓ ਹਨ। ਕਿਉਂਕਿ ਸਿੱਖ ਵਿਰੋਧੀ ਕਤਲੇਆਮ ਤੋਂ 40 ਵਰ੍ਹੇ ਬਾਅਦ, ਜਦੋਂ ਉਸ ਕਤਲੇਆਮ ਦੇ ਬਹੁਤ ਸਾਰੇ ਚਸ਼ਮਦੀਦ ਗਵਾਹ ਅਤੇ ਪੀੜਤ ਅਦਾਲਤਾਂ ਤੋਂ ਇਨਸਾਫ਼ ਉਡਕੀਦੇ-ਉਡੀਕਦੇ ਹੀ ਇਸ ਜਹਾਨੋਂ ਫ਼ੌਤ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਦੋਸ਼ੀ ਕਾਨੂੰਨੀ ਸਜ਼ਾਵਾਂ ਪਾਉਣ ਤੋਂ ਬਗ਼ੈਰ ਹੀ ਜੀਵਨ ਭੋਗ ਕੇ ਕੁਦਰਤੀ ਮੌਤੇ ਮਰ ਚੁੱਕੇ ਹਨ, ਉਸ ਵੇਲੇ ਮਹਿਜ਼ ਗਿਣੇ-ਚੁਣੇ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਹੀ ਪੂਰਨ ਇਨਸਾਫ਼ ਨਹੀਂ ਹੈ, ਬਲਕਿ ਚਾਹੀਦਾ ਤਾਂ ਇਹ ਵੀ ਸੀ ਕਿ ਉਸ ਕਤਲੇਆਮ ਦੇ ਵਿਆਪਕ ਵਰਤਾਰੇ ਪਿੱਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰ ਤਾਕਤਾਂ ਨੂੰ ਨੰਗਿਆਂ ਕੀਤਾ ਜਾਂਦਾ। ਪ੍ਰਭਾਵਾਂ ਅਤੇ ਸਿੱਟਿਆਂ ਬਾਰੇ ਨਿਰਪੱਖਤਾ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਤਾਂ ਜੋ ਇਤਿਹਾਸ ਵਿਚ ਸਿੱਖ ਵਿਰੋਧੀ ਕਤਲੇਆਮ ਦੀਆਂ ਤਮਾਮ ਜ਼ਿੰਮੇਵਾਰ ਤਾਕਤਾਂ ਨੂੰ ਸ਼ਰਮਿੰਦਾ ਹੋਣਾ ਪਵੇ। ਦੇਸ਼ ਦੀਆਂ ਸਰਕਾਰਾਂ ਨੂੰ ਅਤੀਤ ਤੋਂ ਸਬਕ ਲੈਂਦਿਆਂ ਇਸ ਇੱਛਾ ਸ਼ਕਤੀ ਦਾ ਦ੍ਰਿੜ੍ਹਤਾ ਨਾਲ ਦੇਸ਼ ਦੀ ਜਨਤਾ ਕੋਲ ਪ੍ਰਗਟਾਵਾ ਵੀ ਕਰਨਾ ਚਾਹੀਦਾ ਸੀ ਕਿ ਭਵਿੱਖ ਵਿਚ ਕਦੇ ਵੀ ਨਵੰਬਰ 1984 ਵਰਗੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਤਰਾਸਦੀ ਨਾ ਵਾਪਰੇ।
ਪਰ ਅਫ਼ਸੋਸ ਦੀ ਗੱਲ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਨੇ ਸਿੱਖ ਕਤਲੇਆਮ ਤੋਂ ਬਾਅਦ ਵੀ ਕੋਈ ਸਬਕ ਨਹੀਂ ਸਿੱਖਿਆ ਤਾਂਹੀਓਂ ਨਵੰਬਰ 1984 ਤੋਂ ਬਾਅਦ ਵੀ ਭਾਰਤ ਵਿਚ ਫ਼ਿਰਕੂ ਦੰਗਿਆਂ ਅਤੇ ਕਤਲੇਆਮ ਦਾ ਤਾਂਡਵ ਰੁਕ ਨਹੀਂ ਸਕਿਆ। ਸੰਨ 1989 ਦੇ ਭਾਗਲਪੁਰ ਦੰਗੇ, 1992 ਦੇ ਮੁੰਬਈ ਦੰਗੇ ਅਤੇ 2002 ਦੇ ਗੁਜਰਾਤ ਦੰਗਿਆਂ ਦੌਰਾਨ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ। ਇਕ ਸਰਕਾਰੀ ਰਿਪੋਰਟ ਅਨੁਸਾਰ, ਸਾਲ 2002 ਤੋਂ ਲੈ ਕੇ 2013 ਤੱਕ ਭਾਰਤ ਵਿਚ 8473 ਫ਼ਿਰਕੂ ਦੰਗਿਆਂ ਦੀਆਂ ਘਟਨਾਵਾਂ ਵਾਪਰੀਆਂ ਅਤੇ 2502 ਲੋਕ ਮਾਰੇ ਗਏ। ਜਦਕਿ ਇਨ੍ਹਾਂ ਫ਼ਸਾਦਾਂ ਦੌਰਾਨ 28 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ।

ਹਾਲਾਂਕਿ ਭਾਰਤੀ ਸੰਵਿਧਾਨ ਧਾਰਾ-25 ਤਹਿਤ ਹਰੇਕ ਨਾਗਰਿਕ ਨੂੰ ਜੀਵਨ ਅਤੇ ਆਜ਼ਾਦੀ ਦਾ ਬਰਾਬਰ ਅਧਿਕਾਰ ਦਿੰਦਾ ਹੈ ਅਤੇ ਧਾਰਾ- 15 ਜਾਤ, ਧਰਮ ਅਤੇ ਲਿੰਗ ਆਧਾਰਿਤ ਭੇਦ-ਭਾਵ ਨੂੰ ਜੁਰਮ ਕਰਾਰ ਦਿੰਦੀ ਹੈ ਪਰ ਦੇਸ਼ ‘ਚ ਆਜ਼ਾਦੀ ਦੇ 77 ਸਾਲਾਂ ਦੌਰਾਨ ਲਗਾਤਾਰ ਵੱਧ ਰਿਹਾ ਫ਼ਿਰਕੂਵਾਦ ਕਿਤੇ ਨਾ ਕਿਤੇ ਨਿਆਂਪ੍ਰਣਾਲੀ ਵਿਚ ਵੀ ਊਣਤਾਈਆਂ ਵੱਲ ਸੰਕੇਤ ਕਰਦਾ ਹੈ। ਸਾਡੇ ਦੇਸ਼ ਦੇ ਸੰਵਿਧਾਨ ਦੀ ਧਾਰਾ-356 ਸਰਕਾਰ ‘ਤੇ ਫ਼ਿਰਕੂ ਸਦਭਾਵਨਾ ਅਤੇ ਨਾਗਰਿਕਾਂ ਦੀ ਸੁਰੱਖਿਆ ਬਹਾਲ ਰੱਖਣ ਦੀ ਜ਼ਿੰਮੇਵਾਰੀ ਤੈਅ ਕਰਦੀ ਹੈ। ਇਸ ਧਾਰਾ ਤਹਿਤ ਸੰਵਿਧਾਨਿਕ ਫ਼ਰਜ਼ ਵਿਚ ਅਸਫਲ ਰਹਿਣ ਵਾਲੀ ਸਰਕਾਰ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ। ਰਾਜਸੀ ਕਾਰਨਾਂ ਕਰਕੇ ਤਾਂ ਬੇਸ਼ੱਕ ਕਈ ਸੂਬਿਆਂ ਵਿਚ ਸਮੇਂ-ਸਮੇਂ ਸਰਕਾਰਾਂ ਭੰਗ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਨਵੰਬਰ ’84 ਦੇ ਇੰਨੇ ਵੱਡੇ ਕਤਲੇਆਮ ਅਤੇ ਦੇਸ਼ ਵਿਚ ਵੱਖ-ਵੱਖ ਸਮਿਆਂ ਦੌਰਾਨ ਹੋਏ ਦੰਗਿਆਂ ਦੇ ਬਾਵਜੂਦ ਕਿਸੇ ਵੀ ਸੰਵਿਧਾਨਿਕ ਸ਼ਕਤੀ ਨੇ ਕਦੇ ਕੋਈ ਸਰਕਾਰ ਭੰਗ ਕਰਨ ਦੀ ਲੋੜ ਨਹੀਂ ਸਮਝੀ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਨਵੰਬਰ 1984 ਸਿੱਖ ਨਸਲਕਸੀ ਪੀੜਤਾ , ਮਨੁੱਖੀ ਅਧਿਕਾਰ ਸੰਸਥਾ ਨੇ ਨਵੰਬਰ 1984 ਕਤਲੇਆਮ ਨੂੰ ਸਿੱਖ ਕੌਮ ਦੀ ਨਸਲਕੁਸ਼ੀ ਐਲਾਨ ਕਰਵਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉਸ ਵੇਲੇ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੱਕ ਪਹੁੰਚ ਕੀਤੀ ਤੇ ਅਖੀਰ 8ਜਨਵਰੀ 2008 ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਵਿੱਚ ਜਥੇਦਾਰ ਵੇਦਾਤੀ ਨੂੰ ਮਿਲੇ ਵਫਦ ਦੀ ਹਾਜਰੀ ਵਿੱਚ ਸਿੰਘ ਸਾਹਿਬ ਜੀ ਨੇ ਇਸ ਭਿਆਨਕ ਕਤਲੇਆਮ ਨੂੰ ਨਸਲਕੁਸ਼ੀ ਐਲਾਨਿਆ ਤੇ ਕੌਮ ਨੂੰ ਹੁਕਮਨਾਮਾ ਜਾਰੀ ਕਰਕੇ ਕਿਹਾ ਕਿ 1 ਨਵੰਬਰ 1984 ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ਦਿੱਲੀ ਸਿੱਖ ਕਤਲੇਆਮ ਸਿੱਖਾਂ ਨੂੰ ਪਛਾਣ ਪਛਾਣ ਕੇ ਗਲਾ ਵਿੱਚ ਟਾਇਰ ਪਾ ਕੇ ਸਿੱਖ ਸਾੜੇ ਗਏ ਅਤੇ ਸਿੱਖਾਂ ਦੇ ਘਰਾਂ ਦੇ ਘਰ ਅਤੇ ਫੈਕਟਰੀਆਂ ਸਾੜ ਦਿੱਤੀਆਂ ਗਈਆਂ ਅਤੇ ਜੋ ਪਰਿਵਾਰ ਘਰਾਂ ਵਿੱਚ ਬੈਠੇ ਸਨ ਆਪਣੇ ਬੱਚਿਆਂ ਬੱਚੀਆਂ ਨਾਲ ਉਹਨਾਂ ਨੂੰ ਘਰਾਂ ਵਿੱਚੋਂ ਕੱਢ ਕੇ ਸਾਰੇ ਪਰਿਵਾਰਾਂ ਨੂੰ ਜਿਉਂਦਿਆਂ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ ਤੇ ਆਪਣੀਆਂ ਮਾਵਾਂ ਧੀਆਂ ਦੀ ਬੇਪੱਤੀ ਕੀਤੀ ਗਈ ਉਸ ਸਮੇਂ ਦੀਆਂ ਜ਼ਾਲਮ ਹਕੂਮਤਾਂ ਨੇ ਬਹੁਤ ਜਿਆਦਾ ਜ਼ੁਲਮ ਕੀਤੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਗਈ ਜਿਸ ਦਾ ਸਾਨੂੰ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ।

ਸਾਨੂੰ 1 ਨਵੰਬਰ ਨੂੰ ਸਿੱਖਾਂ ਦੀ ਨਸਲ ਕੁਸ਼ੀ ਨੂੰ ਯਾਦ ਕਰਨਾ ਚਾਹੀਦਾ ਹੈ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ ਕਰਨੈਲ ਸਿੰਘ ਪੀਰਮੁਹੰਮਦ ਨੇ ਮਨੁੱਖੀ ਅਧਿਕਾਰ ਸੰਸਥਾ ਅਤੇ ਆਪਣੇ ਸਾਥੀਆਂ ਨਾਲ 5 ਨਵੰਬਰ 2007 ਨੂੰ ਵੱਡਾ ਇਕੱਠ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਵਿਖੇ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਅਰਦਾਸ ਕਰਕੇ ਹਰ ਦਿਨ ਸੰਘਰਸ ਕਰਨ ਦਾ ਐਲਾਨ ਕੀਤਾ ਲਗਾਤਾਰ ਗਵਾਹਾ ਦੀ ਖੋਜ ਕਰਦਿਆ ਆਪਣੇ ਨਿਕਟਵਰਤੀ ਸਾਥੀ ਦਵਿੰਦਰ ਸਿੰਘ ਸੋਢੀ ਰਾਹੀ ਪਹਿਲਾ ਬੀਬੀ ਨਿਰਪ੍ਰੀਤ ਕੌਰ ਨਾਲ ਸੰਪਰਕ ਕੀਤਾ ਫਿਰ ਬੀਬੀ ਜਗਦੀਸ਼ ਕੌਰ ਨਾਲ ਫਿਰ ਜੰਗਸ਼ੇਰ ਸਿੰਘ ਗਿਆਨੀ ਸੁਰਿੰਦਰ ਸਿੰਘ ਜਸਬੀਰ ਸਿੰਘ , ਗੁਰਚਰਨ ਸਿੰਘ ਰਿਸੀ ਤੇਜਿੰਦਰ ਸਿੰਘ ਬਲੋਗੀ ਗੁਰਚਰਨ ਸਿੰਘ ਕੌਹਲੀ ਡੇਰਾ ਬੱਸੀ ਜਸਬੀਰ ਸਿੰਘ ਲਖਵਿੰਦਰ ਕੌਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਅਦਾਲਤਾ ਤੱਕ ਲੈਕੇ ਗਏ ਗਵਾਹੀਆ ਹੋਈਆ ਪਰ ਸੈਸਨ ਅਦਾਲਤ ਕੜਕੜਡੂਮਾਂ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਜਿਸ ਦਾ ਸਖਤ ਵਿਰੋਧ ਕਰਦਿਆ ਫੈਡਰੇਸ਼ਨ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ ਨੇ ਅਦਾਲਤ ਵਿੱਚ ਸੱਜਣ ਕੁਮਾਰ ਦੇ ਜੁੱਤੀ ਮਾਰੀ ਜੋ ਕਿ ਜੱਜ ਸਾਹਿਬ ਦੇ ਤਰਫ ਜਾ ਗਿਰੀ ਇਸ ਦੋਸ ਵਿੱਚ ਪੀਰਮੁਹੰਮਦ ਨੂੰ ਮੌਕੇ ਤੇ ਗ੍ਰਿਫ਼ਤਾਰ ਕਰਕੇ ਤਿਹਾੜ ਜੇਲ ਭੇਜ ਦਿੱਤਾ ਗਿਆ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਲਈ ਉਪਰਲੀ ਅਦਾਲਤ ਤੱਕ ਅਪੀਲ ਕੀਤੀ ਗਈ ਤੇ ਅਖੀਰ ਉਸੇ ਫੈਸਲੇ ਨੂੰ ਪਲਟਦਿਆ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜਾ ਸੁਣਾਈ ਸੁਪਰੀਮ ਕੋਰਟ ਨੇ ਵੀ ਹਾਈਕੋਰਟ ਦੇ ਫੈਸਲੇ ਤੇ ਮੋਹਰ ਲਗਾਈ ਸੱਜਣ ਕੁਮਾਰ ਅੱਜਕੱਲ੍ਹ ਜੇਲ ਵਿੱਚ ਹੈ ਕਨੂੰਨੀ ਤੌਰ ਤੇ ਐਚ ਅਐਸ ਫੂਲਕਾ ਨਵਕਿਰਨ ਸਿੰਘ ਆਰ ਐਸ ਚੀਮਾ ਗੁਰਬਖਸ ਸਿੰਘ ਕਾਮਨਾ ਵੋਹਰਾ ਨੇ ਬੜੀ ਸਿਦਤ ਨਾਲ ਕਨੂੰਨੀ ਲੜਾਈ ਲੜੀ । ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 18 ਫਰਵਰੀ 2011 ਨੂੰ ਹੋਦ ਚਿੱਲੜ ਪਿੰਡ ਲੱਭਿਆ ਇਸ ਵਿੱਚ ਉਹਨਾ ਦਾ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਐਮ ਐਲ ਏ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਸਾਥ ਦਿੱਤਾ । 6 ਮਾਰਚ 2011 ਨੂੰ ਹੋਦ ਚਿੱਲੜ ਵਿਖੇ ਵੱਡਾ ਇਕੱਠ ਕੀਤਾ ਗਿਆ ਉਸ ਵੇਲੇ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਸਹੀਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਐਸ ਜੀ ਪੀ ਸੀ ਨੇ ਕਾਰਸੇਵਾ ਕਰਕੇ ਸਹੀਦੀ ਯਾਦਗਾਰ ਬਣਾਉਣ ਦਾ ਐਲਾਨ ਕੀਤਾ ਪਰ ਅਜੇ ਤੱਕ ਉਹ ਸਹੀਦੀ ਯਾਦਗਾਰ ਨਹੀ ਬਣ ਸਕੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਸ ਪਾਸੇ ਧਿਆਨ ਦੇਣ ਦੀ ਬੇਹੱਦ ਲੋੜ ਹੈ ।

ਸਾਡੇ ਦੇਸ਼ ਨੂੰ ਬਰਤਾਨੀਆ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਸ ਨੇ ਸਾਲ 2011 ਦੌਰਾਨ ਦੇਸ਼ ਅੰਦਰ ਵਾਪਰੇ ਦੰਗਿਆਂ ਦੇ ਦੋਸ਼ੀਆਂ ਨੂੰ ਸਿਰਫ਼ 90 ਦਿਨਾਂ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਸਨ। ਸੱਚ ਤਾਂ ਇਹ ਹੈ ਕਿ ਭਾਰਤੀ ਨਿਆਂਪਾਲਿਕਾ ਕੋਲ ਦੰਗਿਆਂ ਦੌਰਾਨ ਬਲਾਤਕਾਰੀਆਂ, ਲੁਟੇਰਿਆਂ ਅਤੇ ਕਾਤਲਾਂ ਨੂੰ ਸਜ਼ਾਵਾਂ ਦੇਣ ਲਈ ਢੁੱਕਵੇਂ ਕਾਨੂੰਨ ਵੀ ਨਹੀਂ ਹਨ। ਹੇਠਲੀਆਂ ਅਦਾਲਤਾਂ ਦੀਆਂ ਨਿਗੂਣੀਆਂ ਜਿਹੀਆਂ ਸਜ਼ਾਵਾਂ ਨੂੰ ਵੀ ਦੋਸ਼ੀ ਉੱਪਰਲੀਆਂ ਅਦਾਲਤਾਂ ਵਿਚ ਚੁਣੌਤੀ ਦੇ ਕੇ ‘ਸ਼ੱਕ ਦੇ ਆਧਾਰ’ ਉੱਤੇ ਬਰੀ ਹੋ ਜਾਂਦੇ ਹਨ। ਸਭ ਤੋਂ ਵੱਡੀ ਖ਼ਾਮੀ ਇਹ ਹੈ ਕਿ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤ ‘ਤੇ ਇਹ ਜ਼ਿੰਮੇਵਾਰੀ ਪਾਈ ਜਾਂਦੀ ਹੈ ਕਿ ਉਹ ਦੋਸ਼ੀ ਨੂੰ ਦੋਸ਼ੀ ਸਾਬਤ ਕਰੇ, ਪਰ ਦੰਗਿਆਂ ਵਿਚ ਜਦੋਂ ਸਮੂਹਿਕ ਤੌਰ ‘ਤੇ ਹਿੰਸਕ ਭੀੜਾਂ ਲੋਕਾਂ ‘ਤੇ ਜਾਨਲੇਵਾ ਹਮਲੇ ਕਰਦੀਆਂ ਹਨ, ਤਾਂ ਪੀੜਤ ਕਿਸ ਦੀ ਗੋਲੀ, ਲਾਠੀ ਜਾਂ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਇਆ, ਇਹ ਸਾਬਤ ਕਰਨਾ ਬਹੁਤ ਔਖਾ ਹੁੰਦਾ ਹੈ। ਦੰਗਿਆਂ ਦੇ ਸਬੂਤ ਇਕੱਠੇ ਕਰਨੇ ਬਹੁਤ ਔਖਾ ਕੰਮ ਹੈ। ਇਸ ਲਈ ਫ਼ਿਰਕੂ ਦੰਗਿਆਂ ਨੂੰ ਰੋਕਣ ਲਈ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦੇਣ ਲਈ ਸਖ਼ਤ ਕਾਨੂੰਨੀ ਪ੍ਰਬੰਧ ਕਰਨਾ ਨਿਹਾਇਤ ਜ਼ਰੂਰੀ ਹੈ। ਕਿਸੇ ਦੋਸ਼ੀ ਨੂੰ ਸਜ਼ਾ ਦਿਵਾਉਣ ਲਈ ਪੀੜਤ ਉੱਤੇ ਭਾਰ ਪਾਉਣ ਦੀ ਬਜਾਇ ਕਾਨੂੰਨ ਦੁਆਰਾ ਦੋਸ਼ੀ ਅੱਗੇ ਇਹ ਸਵਾਲ ਖੜ੍ਹਾ ਕੀਤਾ ਜਾਵੇ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰੇ। ਸਾਡੇ ਦੇਸ਼ ਵਿਚ ਘੱਟ-ਗਿਣਤੀਆਂ ਅਤੇ ਹੋਰ ਦੱਬੇ-ਕੁਚਲੇ ਵਰਗਾਂ ਦੇ ਹਿਤਾਂ ਦੀ ਸੁਰੱਖਿਆ ਲਈ ਕੇਂਦਰ ਅਤੇ ਸੂਬਾ ਪੱਧਰੀ ਕਮਿਸ਼ਨਾਂ ਦੀ ਘਾਟ ਨਹੀਂ ਹੈ ਪਰ ਅਜਿਹੇ ਕਮਿਸ਼ਨਾਂ ਦੀਆਂ ਤਾਕਤਾਂ ਸੀਮਤ ਹੋਣ ਕਾਰਨ ਅਤੇ ਇਨ੍ਹਾਂ ਕਮਿਸ਼ਨਾਂ ‘ਤੇ ਵੀ ਸੱਤਾਧਾਰੀਆਂ ਵਲੋਂ ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਚਹੇਤਿਆਂ ਨੂੰ ਕਾਬਜ਼ ਕਰਨ ਕਰਕੇ, ਅਜਿਹੇ ਕਮਿਸ਼ਨ ਘੱਟ-ਗਿਣਤੀਆਂ ਦੇ ਹਿਤਾਂ ਦੀ ਸੁਰੱਖਿਆ ‘ਚ ਸਹਾਈ ਨਹੀਂ ਹੁੰਦੇ। ਅਜਿਹੇ ਕਮਿਸ਼ਨਾਂ ਦੀ ਪ੍ਰਸੰਗਿਕਤਾ ਵੀ ਪੁਨਰ-ਨਿਰਧਾਰਿਤ ਕਰਨ ਦੀ ਲੋੜ ਹੈ।
ਸਿੱਖ ਕੌਮ 1984 ਦੇ ਕਤਲੇਆਮ ਰੂਪੀ ਨਾਸੂਰ ਦੇ ਦਰਦ ਵਿਚੋਂ ਉੱਭਰ ਕੇ ਮੁੜ ਭਾਰਤ ਦੀ ਤਰੱਕੀ ‘ਚ ਬਰਾਬਰ ਦੀ ਭਾਈਵਾਲ ਬਣ ਕੇ ਆਪਣੇ ਆਪ ਨੂੰ ਬਰਾਬਰ ਦੇ ਸ਼ਹਿਰੀ ਮਹਿਸੂਸ ਕਰ ਸਕੇ, ਇਸ ਦੇ ਲਈ ਦੇਸ਼ ਦੀ ਸਮੁੱਚੀ ਪਾਰਲੀਮੈਂਟ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋਏ ‘ਸਿੱਖ ਵਿਰੋਧੀ ਕਤਲੇਆਮ’ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਖਾਂ ਅਤੇ ਪੰਜਾਬ ਦੇ ਉਨ੍ਹਾਂ ਚਿਰੋਕਣੇ ਮਸਲਿਆਂ ਨੂੰ ਵੀ ਫ਼ੌਰੀ ਹੱਲ ਕਰਨਾ ਚਾਹੀਦਾ ਹੈ, ਜਿਹੜੇ 1984 ਦੇ ਘੱਲੂਘਾਰਿਆਂ ਦੀ ਪਿੱਠ-ਭੂਮੀ ਨਾਲ ਜੁੜੇ ਹੋਏ ਹਨ।

Recent Posts

ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਡੋਨਾਲਡ ਟਰੰਪ ਦੀ ਸ਼ਾਨਦਾਰ ਜਿੱਤ

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ: SGPC ਪ੍ਰਧਾਨ ਨੇ ਹਵਾਬਾਜ਼ੀ ਮੰਤਰੀ ਨੂੰ ਲਿਖਿਆ ਪੱਤਰ

ਭਾਰਤੀ ਹਵਾਈ ਅੱਡਿਆਂ ‘ਤੇ ਸਿੱਖ ਮੁਲਾਜ਼ਮਾਂ ਦੇ ਕਿਰਪਾਨ ਪਹਿਨਣ ‘ਤੇ ਲਾਈ ਪਾਬੰਦੀ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਥਾ 14 ਨਵੰਬਰ ਨੂੰ ਜਾਵੇਗਾ ਪਾਕਿਸਤਾਨ

ਲਾਰੈਂਸ ਦੇ ਨਾਂ ‘ਤੇ ਸਲਮਾਨ ਨੂੰ ਧਮਕੀ ਦੇਣ ਵਾਲਾ ਪੁਲਿਸ ਨੇ ਕਰਨਾਟਕ ਤੋਂ ਫੜਿਆ

IPL ਮੈਗਾ ਨਿਲਾਮੀ 24-25 ਨਵੰਬਰ ਨੂੰ: ਸਾਊਦੀ ਅਰਬ ਵਿੱਚ ਹੋਵੇਗੀ ਨਿਲਾਮੀ; ਪੰਜਾਬ ਕਿੰਗਜ਼ ਕੋਲ ਸਭ ਤੋਂ ਵੱਧ 110.50 ਕਰੋੜ ਰੁਪਏ ਬਚੇ

ਜੰਮੂ-ਕਸ਼ਮੀਰ ‘ਚ 6 ਘੰਟਿਆਂ ‘ਚ ਦੋ ਮੁਕਾਬਲੇ: ਬਾਂਦੀਪੋਰਾ ‘ਚ ਇਕ ਅੱਤਵਾਦੀ ਹਲਾਕ

ਲੋਕ ਗਾਇਕਾ ਸ਼ਾਰਦਾ ਸਿਨਹਾ ਨਹੀਂ ਰਹੇ, 72 ਸਾਲ ਦੀ ਉਮਰ ਵਿੱਚ ਦਿੱਲੀ ਦੇ ਏਮਜ਼ ਵਿੱਚ ਲਏ ਆਖਰੀ ਸਾਹ

ਅਮਰੀਕੀ ਰਾਸ਼ਟਰਪਤੀ ਚੋਣਾਂ: 50 ਵਿੱਚੋਂ 25 ਰਾਜਾਂ ਦੇ ਨਤੀਜੇ ਆਏ: ਟਰੰਪ 17 ਵਿੱਚ ਜਿੱਤੇ, ਕਮਲਾ ਨੇ 8 ਵਿੱਚ ਜਿੱਤ ਕੀਤੀ ਦਰਜ, ਟਰੰਪ 198 ਇਲੈਕਟੋਰਲ ਕਾਲਜ ਨਾਲ ਲੀਡ ‘ਤੇ

50,000 ਰੁਪਏ ਰਿਸ਼ਵਤ ਲੈਣ ਵਾਲਾ ਸਾਬਕਾ ਐਸ.ਐਚ.ਓ. ਤੇ ਏ.ਐਸ.ਆਈ. ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ਵਿਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ: ਚੋਣ ਕਮਿਸ਼ਨ ਵੱਲੋਂ ਵੋਟਿੰਗ ਲਈ ਨਿਰਧਾਰਤ ਤਰੀਕ ‘ਚ ਬਦਲਾਅ

ਕੈਨੇਡਾ ‘ਚ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ: ਝੀਲ ‘ਚੋਂ ਮਿਲੀ ਲਾਸ਼

ਪੰਜਾਬੀ ਨੌਜਵਾਨ ਦੀ ਗ੍ਰੀਸ ‘ਚ ਮੌਤ: ਸਮੁੰਦਰ ਕਿਨਾਰੇ ਮਿਲੀ ਲਾਸ਼; 5 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸੁਪਰੀਮ ਕੋਰਟ ‘ਚ ਰਾਜੋਆਣਾ ਦੀ ਪਟੀਸ਼ਨ ‘ਤੇ ਸੁਣਵਾਈ ਟਲੀ

ਉੱਤਰਾਖੰਡ: 150 ਫੁੱਟ ਡੂੰਘੀ ਖੱਡ ‘ਚ ਡਿੱਗੀ ਬੱਸ, 22 ਦੀ ਮੌਤ

ਪ੍ਰਿਅੰਕਾ ਨਾਲ ਵਾਇਨਾਡ ਪਹੁੰਚੇ ਰਾਹੁਲ ਗਾਂਧੀ: ਕਿਹਾ- ਹੁਣ ਪ੍ਰਿਅੰਕਾ ਤੁਹਾਡੀ ਭੈਣ, ਧੀ ਅਤੇ ਮਾਂ ਵੀ

ਬੰਗਲਾਦੇਸ਼ ਨੇ ਭੁਗਤਾਨ ਨਾ ਕੀਤਾ ਤਾਂ ਅਡਾਨੀ ਪਾਵਰ ਕੱਟ ਦੇਵੇਗੀ ਬਿਜਲੀ: 4 ਦਿਨ ਦਾ ਦਿੱਤਾ ਸਮਾਂ, ਸਪਲਾਈ ਵੀ ਕੀਤੀ ਅੱਧੀ: 7,118 ਕਰੋੜ ਰੁਪਏ ਬਕਾਇਆ

ਜੈਪੁਰ ‘ਚ ਦਿਲਜੀਤ ਦਾ ਕੰਸਰਟ, ਟਿਕਟ ਧੋਖਾਧੜੀ ਲਈ ਮੰਗੀ ਮੁਆਫੀ: ਕਿਹਾ- ਅਸੀਂ ਅਜਿਹਾ ਨਹੀਂ ਕੀਤਾ

ਭਾਰਤ ਲਈ WTC ਫਾਈਨਲ ‘ਚ ਪਹੁੰਚਣਾ ਮੁਸ਼ਕਿਲ: ਨਿਊਜ਼ੀਲੈਂਡ ਖਿਲਾਫ ਸੀਰੀਜ਼ ‘ਚ ਮਿਲੀ ਹਾਰ ਨੇ ਵਧਾਈਆਂ ਮੁਸ਼ਕਿਲਾਂ: ਹੁਣ ਅਗਲੀ ਸੀਰੀਜ਼ ‘ਚ 4-0 ਨਾਲ ਜਿੱਤ ਜ਼ਰੂਰੀ

ਪਾਕਿ ਪੰਜਾਬ ਮੰਤਰੀ ਨੇ ਭਾਰਤ ‘ਤੇ ਲਾਏ ਇਲਜ਼ਾਮ: ਕਿਹਾ – ਅੰਮ੍ਰਿਤਸਰ-ਦਿੱਲੀ ਦੀਆਂ ਹਵਾਵਾਂ ਕਾਰਨ ਲਾਹੌਰ ‘ਚ ਪ੍ਰਦੂਸ਼ਣ

ਝੋਨੇ ਦੀ ਖਰੀਦ ਦਾ ਮਾਮਲਾ, ਅਕਾਲੀ ਦਲ ਭਲਕੇ ਐੱਸ.ਡੀ.ਐੱਮ. ਦਫਤਰ ਘੇਰੇਗਾ – ਲਾਲੀ ਬਾਜਵਾ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੂੰ ਮਿਲੀ ਧਮਕੀ; ਕਿਹਾ ਅਸਤੀਫ਼ਾ ਨਹੀਂ ਦਿੱਤਾ ਤਾਂ ਬਾਬਾ ਸਿੱਦੀਕੀ ਵਰਗਾ ਹੋਵੇਗਾ ਹਾਲ

ਰਹਿੰਦੀ ਦੁਨੀਆ ਤੱਕ ਭਾਰਤੀ ਇਤਿਹਾਸ ਨੂੰ ਸ਼ਰਮਿੰਦਾ ਕਰਦਾ ਰਹੇਗਾ ਨਵੰਬਰ 1984 ਦਾ ਸਿੱਖ ਕਤਲੇਆਮ – ਹੋਦ ਚਿੱਲੜ ਵਿਖੇ ਸ਼ਹੀਦੀ ਯਾਦਗਾਰ ਬਣਾਉਣ ਲਈ ਸ਼੍ਰੋਮਣੀ ਕਮੇਟੀ ਆਪਣੇ ਫੈਸਲੇ ਤੇ ਅਮਲ ਕਰੇ – ਪੀਰਮੁਹੰਮਦ

ਨਿਊਜ਼ੀਲੈਂਡ ਨੇ ਆਖਰੀ ਟੈਸਟ ਮੈਚ ਵੀ 25 ਦੌੜਾਂ ਨਾਲ ਜਿੱਤਿਆ: ਭਾਰਤ 3-0 ਨਾਲ ਹਾਰਿਆ ਸੀਰੀਜ਼

ਪਹਿਲਾਂ ਪਤੀ ਨੇ ਪਤਨੀ ਦਾ ਕੀਤਾ ਕਤਲ, ਫੇਰ ਲਾਸ਼ ਨੂੰ ਜ਼ਮੀਨ ਵਿਚ ਦੱਬਿਆ

ਚੋਣ ਕਮਿਸ਼ਨ ਵੱਲੋਂ ਪ੍ਰਾਇਮਰੀ ਅਧਿਆਪਕਾਂ ਦੀਆਂ 2364 ਅਤੇ 5994 ਦੀਆਂ ਭਰਤੀਆਂ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਪ੍ਰਵਾਨਗੀ

ਸੰਸਦ ਦਾ ਸਰਦ ਰੁੱਤ ਸੈਸ਼ਨ 25 ਨਵੰਬਰ ਤੋਂ 20 ਦਸੰਬਰ ਤੱਕ: ਵਨ ਨੇਸ਼ਨ-ਵਨ ਇਲੈਕਸ਼ਨ ਅਤੇ ਵਕਫ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ

2025 ਵਿੱਚ ਦੇਸ਼ ਦੀ ਆਬਾਦੀ 146 ਕਰੋੜ ਹੋਣ ਦੀ ਸੰਭਾਵਨਾ: ਰਾਸ਼ਟਰੀ ਜਨਗਣਨਾ ਅਗਲੇ ਸਾਲ ਹੋਵੇਗੀ ਸ਼ੁਰੂ

ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ: AQI 368 ਕੀਤਾ ਗਿਆ ਦਰਜ

ਸਲਮਾਨ ਦੇ ਘਰ ਗੋਲੀਬਾਰੀ ਦਾ ਮਾਮਲਾ: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਲਿਆਉਣ ਦੀ ਤਿਆਰੀ, ਮੁੰਬਈ ਪੁਲਿਸ ਨੇ ਸ਼ੁਰੂ ਕੀਤੀ ਹਵਾਲਗੀ ਪ੍ਰਕਿਰਿਆ

ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਦੇ ਘਰ ‘ਤੇ ਸੁੱਟਿਆ ਪੈਟਰੋਲ ਬੰਬ: ਬਾਈਕ ਸਵਾਰ 3 ਬਦਮਾਸ਼ਾਂ ਨੇ ਕੀਤੀ ਵਾਰਦਾਤ

ਪੰਜਾਬ ‘ਚ ਬਦਲਿਆ ਸਕੂਲਾਂ ਦਾ ਸਮਾਂ, ਸੋਮਵਾਰ 4 ਨਵੰਬਰ ਤੋਂ ਇੰਨੇ ਵਜੇ ਲੱਗਣਗੇ ਸਕੂਲ

ਖਾਦਾਂ ਦੀ ਜਮ੍ਹਾਂਖੋਰੀ ਮਾਮਲਾ: ਪੰਜਾਬ ਸਰਕਾਰ ਐਕਸ਼ਨ ਮੋਡ ‘ਚ – 91 ਫਰਮਾਂ ਦੇ ਲਾਇਸੈਂਸ ਰੱਦ

ਸਪੇਨ: 8 ਘੰਟਿਆਂ ‘ਚ ਪਿਆ 1 ਸਾਲ ਜਿਨ੍ਹਾਂ ਮੀਂਹ: 50 ਸਾਲ ਦਾ ਰਿਕਾਰਡ ਟੁੱਟਿਆ, 205 ਦੀ ਮੌਤ; ਅਚਾਨਕ ਆਏ ਹੜ੍ਹ

ਬੰਦੀ ਛੋੜ ਦਿਵਸ: ਹਰਿਮੰਦਰ ਸਾਹਿਬ ‘ਚ 1 ਲੱਖ ਦੀਵੇ ਜਗਾਏ: ਸਿੱਖ ਨਸਲਕੁਸ਼ੀ ਦੀ ਬਰਸੀ ‘ਤੇ ਨਹੀਂ ਹੋਈ ਆਤਿਸ਼ਬਾਜ਼ੀ

ਜੰਮੂ-ਕਸ਼ਮੀਰ ਦੇ ਬਡਗਾਮ ‘ਚ ਅੱਤਵਾਦੀ ਹਮਲਾ, 2 ਮਜ਼ਦੂਰ ਜ਼ਖਮੀ

ਬੰਗਲਾਦੇਸ਼ ‘ਚ ਦੇਸ਼ ਧ੍ਰੋਹ ਦੇ ਮਾਮਲੇ ‘ਚ 2 ਹਿੰਦੂ ਨੌਜਵਾਨ ਗ੍ਰਿਫਤਾਰ: ਭਗਵਾ ਝੰਡਾ ਲਹਿਰਾਉਣ ਦੇ ਦੋਸ਼, 19 ਖਿਲਾਫ ਮਾਮਲਾ ਦਰਜ

ਭਾਰਤ-ਚੀਨ ਸਰਹੱਦ ‘ਤੇ ਫੌਜ ਨੇ ਸ਼ੁਰੂ ਕੀਤੀ ਗਸ਼ਤ: ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਚੀਨੀ ਸੈਨਿਕਾਂ ਨਾਲ ਕੀਤੀ ਮੁਲਾਕਾਤ

ਲੁਧਿਆਣਾ ਨਗਰ ਨਿਗਮ ਦਾ ਮੁਲਾਜ਼ਮ ਪੰਚਾਇਤੀ ਚੋਣ ਦੇ ਉਮੀਦਵਾਰ ਤੋਂ 10000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਦੀਵਾਲੀ ਵਾਲੇ ਦਿਨ ਬੀਜੇਪੀ ਨੂੰ ਝਟਕਾ: ‘ਆਪ’ ‘ਚ ਸ਼ਾਮਲ ਹੋਏ ਬ੍ਰਹਮ ਸਿੰਘ ਤੰਵਰ

ਪੰਜਾਬ ਪੁਲਿਸ ਵੱਲੋਂ ਸਾਲ 2024 ਦੌਰਾਨ 153 ਵੱਡੀਆਂ ਮੱਛੀਆਂ ਸਮੇਤ 10 ਹਜ਼ਾਰ ਨਸ਼ਾ ਤਸਕਰ ਗ੍ਰਿਫ਼ਤਾਰ, 790 ਕਿਲੋ ਹੈਰੋਇਨ ਅਤੇ 208 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਕੇਂਦਰੀ ਮੰਤਰਾਲੇ ਨੇ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾ ਕੇ ਹਟਾਈ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੀਤਾ ਸਖ਼ਤ ਇਤਰਾਜ਼ ਪ੍ਰਗਟ

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਤਿੰਨ ਨੰਬਰਦਾਰ ਤੁਰੰਤ ਪ੍ਰਭਾਵ ਤੋਂ ਕੀਤੇ ਮੁਅੱਤਲ

ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈਕੇ ਯੂਥ ਅਕਾਲੀ ਦਲ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰਾਂ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ

ਪੰਜਾਬ ਸਰਕਾਰ ਵੱਲੋਂ ਡੀ.ਏ.ਪੀ. ਜਾਂ ਹੋਰ ਖਾਦਾਂ ਨਾਲ ਗ਼ੈਰ-ਜ਼ਰੂਰੀ ਰਸਾਇਣਾਂ ਦੀ ਟੈਗਿੰਗ ਖ਼ਿਲਾਫ਼ ਹੈਲਪਲਾਈਨ ਨੰਬਰ ਜਾਰੀ

ਮੁੱਖ ਮੰਤਰੀ ਮਾਨ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ

ਮਾਨ ਸਰਕਾਰ ਵੱਲੋਂ ਸੂਬੇ ਦੇ 6.50 ਲੱਖ ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦੀਵਾਲੀ ਦਾ ਤੋਹਫ਼ਾ: ਮਹਿੰਗਾਈ ਭੱਤੇ ਵਿੱਚ 4 ਫੀਸਦੀ ਵਾਧਾ

ਵਿਜੀਲੈਂਸ ਬਿਊਰੋ ਨੇ ਪੁਲਿਸ ਸਬ-ਇੰਸਪੈਕਟਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ

ਅਮਰੀਕਾ ‘ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 1100 ਭਾਰਤੀ ਡਿਪੋਰਟ, ਪੜ੍ਹੋ ਵੇਰਵਾ

ਕੈਨੇਡਾ ‘ਚ ਇੱਕ ਔਰਤ ਸਮੇਤ ਪੰਜ ਪੰਜਾਬੀ ਗ੍ਰਿਫਤਾਰ: ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਕਰਦੇ ਸੀ ਤਸਕਰੀ: ਮੁਲਜ਼ਮਾਂ ‘ਚ ਮਾਂ ਅਤੇ ਦੋ ਪੁੱਤ ਵੀ ਸ਼ਾਮਲ

ਟਰੈਕਟਰ ‘ਤੇ ਡੈੱਕ ਬੰਦ ਕਰਵਾਉਣ ਨੂੰ ਲੈ ਕੇ ਹੋਏ ਝਗੜੇ ‘ਚ ਨੌਜਵਾਨ ਦਾ ਕਤਲ

ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ: 4 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਨੇ ਜ਼ਿਮਨੀ ਚੋਣਾਂ: ਸ਼ਾਮ ਨੂੰ ਜਾਰੀ ਕੀਤੇ ਜਾਣਗੇ ਚੋਣ ਨਿਸ਼ਾਨ

ਸਲਮਾਨ ਖਾਨ ਨੂੰ ਫੇਰ ਮਿਲੀ ਜਾਨੋਂ ਮਾਰਨ ਦੀ ਧਮਕੀ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਬੱਸ ਦੀ ਲਪੇਟ ‘ਚ ਆਇਆ, ਪਰਿਵਾਰ ਦਾ ਸੀ ਇਕਲੌਤਾ ਪੁੱਤਰ

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ ਚਾਰ ਹਾਥੀਆਂ ਦੀ ਮੌਤ, 4 ਗੰਭੀਰ: ਜ਼ਹਿਰੀਲਾ ਪਦਾਰਥ ਖਾਣ ਜਾਂ ਖੁਆਉਣ ਦਾ ਸ਼ੱਕ

ਰੋਜ਼ੀ ਰੋਟੀ ਲਈ ਅਮਰੀਕਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ: ਮਾਪਿਆਂ ਦਾ ਸੀ ਇਕਲੌਤਾ ਪੁੱਤ

ਹਿਜ਼ਬੁੱਲਾ ਨੇ ਨਈਮ ਕਾਸਿਮ ਨੂੰ ਬਣਾਇਆ ਨਵਾਂ ਮੁਖੀ: ਨਸਰੁੱਲਾ ਦੀ ਮੌਤ ਤੋਂ 32 ਦਿਨਾਂ ਬਾਅਦ ਲਿਆ ਗਿਆ ਫੈਸਲਾ

ਬਿਸ਼ਨੋਈ ਭਾਈਚਾਰੇ ਨੇ ਗੈਂਗਸਟਰ ਲਾਰੈਂਸ ਨੂੰ ਬਣਾਇਆ ‘ਯੁਵਾ ਮੋਰਚਾ ਵਿੰਗ ਦਾ ਕੌਮੀ ਪ੍ਰਧਾਨ’

ਰੂਸ ਨੇ ਪਰਮਾਣੂ ਮਿਜ਼ਾਈਲਾਂ ਚਲਾਉਣ ਦਾ ਕੀਤਾ ਅਭਿਆਸ: ਰਾਸ਼ਟਰਪਤੀ ਪੁਤਿਨ ਨੇ ਖੁਦ ਕੀਤੀ ਨਿਗਰਾਨੀ

1 ਲੱਖ ਰੁਪਏ ਰਿਸ਼ਵਤ ਲੈਂਦਾ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

10000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਆਬਕਾਰੀ ਵਿਭਾਗ ਦਾ ਸੇਵਾਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

ਪੰਜਾਬ ‘ਚ 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਪੜ੍ਹੋ ਵੇਰਵਾ

ਤਿੰਨ ਬੱਚਿਆਂ ਨੂੰ ਜਨਮ ਦੇਣ ਵਾਲੀ 24 ਸਾਲ ਦੀ ਮਾਂ ਨੇ 6 ਘੰਟੇ ਬਾਅਦ ਤੋੜਿਆ ਦਮ

ਪੰਜਾਬ ਦੇ 3 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ: ਸਵੇਰੇ-ਸ਼ਾਮ ਵਧੀ ਠੰਡ

ਫ਼ਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ 2 ਸ਼ੂਟਰ ਲਖਨਊ ਤੋਂ ਫੜੇ: ਤਰਨਤਾਰਨ ਮਾਮਲਾ ਵੀ ਸੁਲਝਿਆ: ਪੰਜਾਬ ਪੁਲਿਸ ਨੇ UP STF ਨਾਲ ਮਿਲ ਕੇ ਕੀਤੀ ਕਾਰਵਾਈ

ਜੰਮੂ-ਕਸ਼ਮੀਰ ਦੇ ਅਖਨੂਰ ‘ਚ 3 ਅੱਤਵਾਦੀ ਢੇਰ: 5 ਘੰਟੇ ਤੱਕ ਚੱਲਿਆ ਮੁਕਾਬਲਾ

ਕੇਰਲ ਦੇ ਕਾਸਾਰਗੋਡ ‘ਚ ਧਮਾਕਾ, 150 ਤੋਂ ਵੱਧ ਜ਼ਖਮੀ: ਪਟਾਕੇ ਚਲਾਉਣ ਦੌਰਾਨ ਪਟਾਕਿਆਂ ਦੇ ਗੋਦਾਮ ਤੱਕ ਪਹੁੰਚੀ ਚੰਗਿਆੜੀ

ਚੱਬੇਵਾਲ ਦੰਗਲ: ਡਾ.ਇਸ਼ਾਂਕ ਨੂੰ ਕਵਰਿੰਗ ਬਾਪੂ ਰਾਜ ਕੁਮਾਰ ਦੀ, ਠੰਡਲ ਦੀ ਸਲਾਭੀ ਗੋਲੀ ’ਚ ਭਾਜਪਾ ਦਾ ਨਵਾਂ ਬਾਰੂਦ, ਅਰੋੜਾ ਬਣੇ ਜਰਨੈਲ

ਤਨਖਾਹਾਂ ਵਿੱਚ 36 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹੇਠ ਸੇਵਾਮੁਕਤ ਮੁੱਖ ਅਧਿਆਪਕ ਤੇ ਕਲਰਕ ਵਿਜੀਲੈਂਸ ਵੱਲੋਂ ਕਾਬੂ

ਪੰਜਾਬ-ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ: ਪਰ ਹਵਾ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ

ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼: 105 ਕਿਲੋ ਹੈਰੋਇਨ ਸਮੇਤ ਕੈਫੀਨ, ਡੀਐੱਮਆਰ, ਵਿਦੇਸ਼ੀ ਪਿਸਤੌਲ ਤੇ ਪਿਸਤੌਲ ਬਰਾਮਦ

ਪੰਜਾਬ ਦੇ ਗਵਰਨਰ ਨੇ ਪੰਜਾਬ ਫਾਇਰ ਐਂਡ ਐਮਰਜੈਂਸੀ ਸੇਵਾ ਬਿੱਲ ਨੂੰ ਦਿੱਤੀ ਮਨਜ਼ੂਰੀ

ਭਾਰਤ ਅਤੇ ਚੀਨ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਪਿੱਛੇ ਹਟਣ ਲੱਗੀਆਂ: ਜੈਸ਼ੰਕਰ ਨੇ ਕਿਹਾ- ਭਾਰਤ-ਚੀਨ ਸਰਹੱਦ ‘ਤੇ 2 ਕਾਰਨਾਂ ਕਰਕੇ ਹੋਇਆ ਸਮਝੌਤਾ

ਮੁੰਬਈ ਦੇ ਬਾਂਦਰਾ ਟਰਮੀਨਸ ‘ਤੇ ਭਗਦੜ, 9 ਯਾਤਰੀ ਜ਼ਖਮੀ: ਗੋਰਖਪੁਰ ਜਾ ਰਹੀ ਟਰੇਨ ‘ਚ ਚੜ੍ਹਨ ਦੌਰਾਨ ਮੱਚੀ ਹਫੜਾ-ਦਫੜੀ

ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਲਈ ਕੇਂਦਰ ਸਹਿਮਤ: ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਲਿਆਂਦਾ ਜਾਵੇਗਾ ਪ੍ਰਸਤਾਵ

ਪੰਜਾਬ ਦੇ 4 ਹਾਈਵੇਅ ਅਣਮਿੱਥੇ ਸਮੇਂ ਲਈ ਬੰਦ: ਕਿਸਾਨਾਂ ਨੇ ਕਿਹਾ- ਲਿਫਟਿੰਗ ਸ਼ੁਰੂ ਹੋਣ ਤੱਕ ਨਹੀਂ ਖੁੱਲ੍ਹਣਗੀਆਂ ਸੜਕਾਂ

ਭਗਵੰਤ ਮਾਨ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਪੜ੍ਹੋ ਵੇਰਵਾ

ਮੁੱਖ ਮੰਤਰੀ ਮਾਨ ਵੱਲੋਂ ਨੱਢਾ ਨਾਲ ਮੁਲਾਕਾਤ, 15 ਨਵੰਬਰ ਤੱਕ ਸੂਬੇ ਨੂੰ ਡੀ.ਏ.ਪੀ. ਖਾਦ ਦੀ ਮੁਕੰਮਲ ਸਪਲਾਈ ਕਰਨ ਦੀ ਮੰਗ

ਡਾ. ਰਵਜੋਤ ਵੱਲੋਂ ਮੰਡੀਆਂ ਦਾ ਦੌਰਾ, ਕਿਸਾਨਾਂ ਤੇ ਆੜ੍ਹਤੀਆਂ ਨਾਲ ਮੁਲਾਕਾਤ

ਅੰਮ੍ਰਿਤਸਰ-ਕੋਲਕਾਤਾ ਕੌਰੀਡੋਰ ਪ੍ਰਾਜੈਕਟ: ਵਿਜੀਲੈਂਸ ਵੱਲੋਂ ਜ਼ਮੀਨ ਮੁਆਵਜ਼ੇ ਸਬੰਧੀ ਘੁਟਾਲੇ ‘ਚ ਸ੍ਰੀ ਮੁਕਤਸਰ ਸਾਹਿਬ ਦਾ ਏ.ਡੀ.ਸੀ. (ਡੀ) ਗ੍ਰਿਫ਼ਤਾਰ

ਕੰਪਿਊਟਰ ਅਧਿਆਪਕਾਂ ਵੱਲੋਂ ਚੱਬੇਵਾਲ ਵਿੱਚ ਪੰਜਾਬ ਸਰਕਾਰ ਦਾ ਪਿੱਟ ਸਿਆਪਾ, ਕੱਢਿਆ ਮਸ਼ਾਲ ਮਾਰਚ, ਹਾਈਵੇਅ ਕੀਤਾ ਜਾਮ

ਕਾਰ ਤੇ ਬਾਈਕ ਦੀ ਟੱਕਰ ‘ਚ 3 ਦੀ ਮੌਤ, ਇਕ ਜ਼ਖਮੀ: ਮ੍ਰਿਤਕਾਂ ਵਿੱਚ ਡੀਐਸਪੀ ਦਾ ਰੀਡਰ ਵੀ

ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ: ਅਭਿਮਨਿਊ, ਹਰਸ਼ਿਤ ਅਤੇ ਨਿਤੀਸ਼ ਨੂੰ ਮੌਕਾ ਮਿਲਿਆ

ਪੰਜਾਬ ਦੀਆਂ 4 ਸੀਟਾਂ ਦੀ ਜ਼ਿਮਨੀ ਚੋਣ ਲਈ ਜਨਰਲ ਨਿਗਰਾਨ, ਪੁਲਿਸ ਨਿਗਰਾਨ ਅਤੇ ਖਰਚਾ ਨਿਗਰਾਨ ਨਿਯੁਕਤ

ਗਿੱਦੜਬਾਹਾ ਜ਼ਿਮਨੀ ਚੋਣ ਲਈ 21 ਨਾਮਜ਼ਦਗੀ ਪੱਤਰ ਹੋਏ ਦਾਖਲ: ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ ਨੂੰ

ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਵੱਡੀ ਕਾਰਵਾਈ: ਦੋ ਡੀਐਸਪੀਜ਼ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ

ਇਜ਼ਰਾਈਲ ਨੇ ਈਰਾਨ ‘ਤੇ ਕੀਤਾ ਜਵਾਬੀ ਹਮਲਾ: ਕਈ ਸ਼ਹਿਰਾਂ ਵਿੱਚ ਫੌਜੀ ਠਿਕਾਣਿਆਂ ‘ਤੇ ਕੀਤੇ ਹਵਾਈ ਹਮਲੇ

ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ ਵੱਡੀ ਗਿਰਾਵਟ ਦਰਜ: ਖੇਤੀਬਾੜੀ ਮੰਤਰੀ

ਸਿਆਸਤ ਚ ਮੁੜ ਸਰਗਰਮ ਹੋਏ ਕੈਪਟਨ ਅਮਰਿੰਦਰ ਸਿੰਘ, ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪਹੁੰਚੇ

ਗੋਲਡੀ ਬਰਾੜ ਕੈਨੇਡਾ ਦੀ ਮੋਸਟ ਵਾਂਟੇਡ ਲਿਸਟ ‘ਚੋਂ ਬਾਹਰ

ਗੈਂਗਸਟਰ ਲਾਰੈਂਸ ਦੇ ਭਰਾ ‘ਤੇ 10 ਲੱਖ ਦਾ ਇਨਾਮ: ਐਨਆਈਏ ਨੇ 2 ਮਾਮਲਿਆਂ ‘ਚ ਚਾਰਜਸ਼ੀਟ ਦਾਇਰ ਕੀਤੀ

ਜਸਟਿਨ ਟਰੂਡੋ ਦੇ ਅਸਤੀਫੇ ਦੀ ਮੰਗ, 4 ਦਿਨਾਂ ਦਾ ਅਲਟੀਮੇਟਮ: 24 ਸੰਸਦ ਮੈਂਬਰ ਹੋਏ ਕੈਨੇਡੀਅਨ ਪੀਐੱਮ ਦੇ ਖਿਲਾਫ

ਇਮਰਾਨ ਦੀ ਪਤਨੀ ਬੁਸ਼ਰਾ 9 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ: ਅਦਾਲਤ ਨੇ ਮਨਜ਼ੂਰ ਕੀਤੀ ਜ਼ਮਾਨਤ, ਇਮਰਾਨ ਅਜੇ ਵੀ ਜੇਲ੍ਹ ਵਿੱਚ ਰਹੇਗਾ

‘ਮੈਂ ਡਰੇ ਹੋਏ ਹਿਰਨ ਨੂੰ ਬਿਸਕੁਟ ਖੁਆਇਆ ਤੇ ਪਾਣੀ ਦਿੱਤਾ’: ਸਾਨੂੰ ਦੇਖ ਕੇ ਫੈਲੀਆਂ ਅਫਵਾਹਾਂ: ਸਲਮਾਨ ਨੇ ਇੰਟਰਵਿਊ ‘ਚ ਦੱਸੀ ਸੀ ਸ਼ਿਕਾਰ ਦੀ ਕਹਾਣੀ

ਕਸ਼ਮੀਰ ‘ਚ ਫੌਜ ਦੀ ਗੱਡੀ ‘ਤੇ ਅੱਤਵਾਦੀ ਹਮਲਾ: 2 ਜਵਾਨ ਸ਼ਹੀਦ, 2 ਪੋਰਟਰ ਵੀ ਮਾਰੇ ਗਏ

ਚੱਕਰਵਾਤੀ ਤੂਫਾਨ ‘ਦਾਨਾ’ ਉੜੀਸਾ ਦੇ ਤੱਟ ‘ਤੇ ਟਕਰਾਇਆ: ਬੰਗਾਲ ਸਮੇਤ 7 ਸੂਬਿਆਂ ‘ਤੇ ਅਸਰ

ਬੀਜੇਪੀ ਨੇ ਚੱਬੇਵਾਲ ਤੋਂ ਉਮੀਦਵਾਰ ਦੇ ਨਾਂਅ ਦਾ ਕੀਤਾ ਐਲਾਨ

ਅਕਾਲੀ ਦਲ ਨਹੀਂ ਲੜੇਗਾ ਵਿਧਾਨ ਸਭਾ ਜ਼‍ਿਮਨੀ ਚੋਣਾਂ

ਚੜ੍ਹਦੇ ਸਿਆਲ ਠੰਡਲ ਨੇ ਭਾਜਪਾ ਦੇ ਕਲੇਜੇ ‘ਪਾਈ ਠੰਡ’, 3 ਵਾਰ ਭੱਜੀ ਹੈ ‘ਕੰਡ’, ਹੁਣ ਹੋਵੇਗੀ ਟਿਕਟ ਵੰਡ

ਪੰਜਾਬ ‘ਚ ਰਜਿਸਟਰੀ ਤੋਂ NOC ਦੀ ਸ਼ਰਤ ਖਤਮ: ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ