ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——– ਅੰਮ੍ਰਿਤਸਰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਪਤੀ ਵਲੋਂ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ ਵਿਚ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿਆਮ ਸਿੰਘ ਨੇ 15 ਸਾਲ ਪਹਿਲਾਂ ਇੱਕ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ ਤੇ ਪਿਛਲੇ ਦਿਨੀ ਕਿਸੇ ਗੱਲ ਨੂੰ ਲੈ ਕੇ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਨੂੰ ਜਮੀਨ ਦੇ ਹੇਠਾਂ ਦੱਬ ਦਿੱਤਾ।
ਇਸ ਗੱਲ ਦਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਉੱਥੇ ਹੀ ਦੋਸ਼ੀ ਵਰਿਆਮ ਸਿੰਘ ਦਾ ਭਰਾ ਸਤਨਾਮ ਸਿੰਘ ਵੀ ਘਟਨਾ ਵਾਲੀ ਜਗ੍ਹਾ ਤੇ ਪੁੱਜਾ ਤੇ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਤੋਂ 15 ਸਾਲ ਪਹਿਲੇ ਇਸ ਵੇਲੇ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ। ਉਹਨਾਂ ਦੱਸਿਆ ਕਿ ਇਸ ਦੇ ਕੋਈ ਵੀ ਔਲਾਦ ਨਹੀਂ ਹੈ ਤੇ ਪਿੰਡ ਵਿੱਚ ਵੀ ਇਸ ਨੂੰ 15 ਸਾਲ ਰਹਿੰਦੇ ਨੂੰ ਹੋ ਗਏ ਹਨ ਕਿਸੇ ਗੱਲ ਨੂੰ ਲੈ ਕੇ ਇਸ ਦੀ ਆਪਣੀ ਪਤਨੀ ਨਾਲ ਤਕਰਾਰ ਹੋਈ ਤੇ ਇਸ ਨੇ ਉਸ ਨੂੰ ਮਾਰ ਕੇ ਜਮੀਨ ਹੇਠਾਂ ਦੱਬ ਦਿੱਤਾ।
ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨਤੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਥੇ ਹੀ ਮੌਕੇ ਤੇ ਪੁੱਜੇ ਡੀਐਸਪੀ ਇੰਦਰਜੀਤ ਸਿੰਘ ਨੇ ਮੀਡੀਅਮ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਹਾਲਾ ਵਿਖੇ ਵਰਿਆਮ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰ ਕੇ ਜਮੀਨ ‘ਚ ਦੱਬ ਦਿੱਤਾ ਹੈ। ਅਸੀਂ ਡਿਊਟੀ ਮਜਿਸਟਰੇਟ ਦੇ ਨਾਲ ਇੱਥੇ ਪੁੱਜੇ ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਫਿਲਹਾਲ ਮੁਲਜ਼ਮ ਨੂੰ ਵੀ ਗਿਰਿਫਤਾਰ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ।