ਹੁਸ਼ਿਆਰਪੁਰ। ਜਤਿੰਦਰ ਸਿੰਘ ਲਾਲੀ ਬਾਜਵਾ ਨੇ ਹਮੇਸ਼ਾ ਅਕਾਲੀ ਦਲ ਦੀ ਚੜਦੀਕਲਾ ਲਈ ਕੰਮ ਕੀਤਾ ਤੇ ਇਹੀ ਕਾਰਨ ਹੈ ਕਿ ਜਿਲੇ ਵਿਚ ਅਕਾਲੀ ਦਲ ਅੱਜ ਮਜਬੂਤ ਸਥਿਤੀ ਵਿਚ ਹੈ, ਇਹ ਪ੍ਰਗਟਾਵਾ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਕੰਗ ਵੱਲੋਂ ਕੀਤਾ ਗਿਆ, ਉਨਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜਿਲਾ ਜਥੇਦਾਰ ਥਾਪੇ ਜਾਣ ਨਾਲ ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਹੈ ਤੇ ਇਸ ਦਾ ਸਿੱਧਾ ਫਾਇਦਾ ਅਕਾਲੀ ਦਲ ਨੂੰ ਮਿਲਣਾ ਵੀ ਤੈਅ ਹੈ। ਕੰਗ ਨੇ ਕਿਹਾ ਕਿ ਲਾਲੀ ਬਾਜਵਾ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੇ ਯੂਥ ਵਰਕਰਾਂ ਤੇ ਆਗੂਆਂ ਵਿਚ ਇਕ ਖਾਸ ਥਾ ਰੱਖਦੇ ਹਨ ਤੇ ਇਹੀ ਕਾਰਨ ਹੈ ਕਿ ਹਰ ਕੋਈ ਲਾਲੀ ਬਾਜਵਾ ਦੀ ਅਗਵਾਈ ਹੇਠ ਪਾਰਟੀ ਲਈ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਗਰ ਨਿਗਮ ਹੁਸ਼ਿਆਰਪੁਰ ਸਮੇਤ ਜਿਲੇ ਦੀਆਂ ਵੱਖ-ਵੱਖ ਨਗਰ ਕੌਂਸਲਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਅਕਾਲੀ ਦਲ ਪੂਰੀ ਤਰਾਂ ਤਿਆਰ ਹੈ ਤੇ ਪਾਰਟੀ ਵੱਲੋਂ ਇਨਾਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ।
-ਲਾਲੀ ਬਾਜਵਾ ਨੇ ਹਮੇਸ਼ਾ ਪਾਰਟੀ ਦੀ ਚੜਦੀਕਲਾ ਲਈ ਕੰਮ ਕੀਤਾ-ਕੰਗ