ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ। ਹੁਸ਼ਿਆਰਪੁਰ ਦੀਆਂ ਨਵੀਆਂ ਬਣੀਆਂ ਕਚਹਿਰੀਆਂ ਵਿੱਚ ਵਕੀਲਾਂ ਦੇ ਚੈਂਬਰਾਂ ਵਾਲੀ ਬਿਲਡਿੰਗ ਵਿੱਚ ਹੋਏ ਕਰੋੜਾਂ ਰੁਪਏ ਦੇ ਘਪਲੇ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਦੇ ਏਸੀਜੀਐਮ ਰੁਪਿੰਦਰ ਸਿੰਘ ਦੀ ਅਦਾਲਤ ਨੇ ਚੈਂਬਰਾਂ ਨੂੰ ਤਿਆਰ ਕਰਨੇ ਵਾਲੀ ਕੰਪਨੀ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਵਕੀਲਾਂ ਦੀ ਚੈਂਬਰ ਵਾਲੀ ਬਿਲਡਿੰਗ ਵਿੱਚ ਮਟੀਰੀਅਲ ਨੂੰ ਲੈ ਕੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋਈ ਹੈ, ਇਸ ਘਪਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦ ਕਚਹਿਰੀਆਂ ਦੇ ਉਦਘਾਟਨ ਤੋਂ ਬਾਅਦ ਵਕੀਲ ਆਪਣੇ ਚੈਂਬਰ ਵਿੱਚ ਸ਼ਿਫਟ ਹੋਣੇ ਸ਼ੁਰੂ ਹੋਏ ਤਾਂ ਦੇਖਿਆ ਕਿ ਨਵੇਂ ਚੈਂਬਰਾਂ ਵਿੱਚ ਹੀ ਸੀਮਟ ਦਾ ਪਲਸਤਰ ਖੇਪੜ ਬਣ ਕੇ ਲਗਾਤਾਰ ਡਿਗਣਾ ਸ਼ੁਰੂ ਹੋ ਗਿਆ, ਇਥੋਂ ਤੱਕ ਕਿ ਜਦ ਇੱਕ ਕਿਲ ਤੱਕ ਗੱਡਿਆ ਜਾਂਦਾ ਸੀ ਤਾਂ ਸਾਰਾ ਪਲਸਤਰ ਰੇਤ ਦੀ ਤਰ੍ਹਾਂ ਗਿਰ ਜਾਂਦਾ ਸੀ। ਇਸ ਤੇ ਜਿਲਾ ਬਾਰ ਐਸੋਸੀਏਸ਼ਨ ਨੇ ਪਹਿਲਾਂ ਆਪਣੇ ਪੱਧਰ ਤੇ ਇਸ ਪੰਜ ਮੰਜਲੀ ਬਿਲਡਿੰਗ ਵਿੱਚ ਇਸਤੇਮਾਲ ਹੋਏ ਮਟੀਰੀਅਲ ਦੀ ਪੰਚਕੁਲਾ ਦੀ ਇੱਕ ਪ੍ਰਾਈਵੇਟ ਲੈਬ ਤੋਂ ਟੈਸਟਿੰਗ ਕਰਵਾਈ ਗਈ ਤਾਂ ਸਾਹਮਣੇ ਆਇਆ ਕਿ ਇਸ ਬਿਲਡਿੰਗ ਨੂੰ ਤਿਆਰ ਕਰਨ ਵਿੱਚ 1 ਅਨੂਪਾਤ 27 ਦੀ ਰੇਸ਼ੋ ਨਾਲ ਸੀਮੈਂਟ ਦਾ ਇਸਤੇਮਾਲ ਕੀਤਾ ਗਿਆ ਸੀ। ਬਾਅਦ ਵਿੱਚ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਅਦਾਲਤ ਵਿੱਚ ਕੰਪਨੀ ਦੇ ਖਿਲਾਫ ਕਾਰਵਾਈ ਕਰਨ ਲਈ ਇੱਕ ਕੇਸ ਦਾਇਰ ਕੀਤਾ ਸੀ ਜਿਸ ਦੇ ਸਬੰਧ ਵਿੱਚ ਅਦਾਲਤ ਨੇ ਅੱਜ ਇਹ ਫੈਸਲਾ ਸੁਣਾਇਆ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਦਲਜਿੰਦਰ ਸਿੰਘ ਗਰੇਵਾਲ ਨੇ ਅਦਾਲਤ ਦੇ ਇਸ ਫੈਸਲੇ ਦੀ ਸਲਾਘਾ ਕੀਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਵਕੀਲਾਂ ਨੇ ਇੱਕ ਚੈਂਬਰ ਲਈ ਚਾਰ ਤੋਂ ਲੈ ਕੇ ਪੰਜ ਲੱਖ ਰੁਪਏ ਪ੍ਰਤੀ ਚੈਂਬਰ ਦੇ ਹਿਸਾਬ ਨਾਲ ਦਿੱਤੇ ਸੀ ਅਤੇ ਹੁਣ ਇਨਾਂ ਖਰਚਾ ਹੀ ਇਸ ਕੰਪਨੀ ਦੀ ਘਪਲੇਬਾਜ਼ੀ ਕਰਕੇ ਦੁਬਾਰਾ ਕਰਨਾ ਪੈ ਰਿਹਾ।
ਵਕੀਲ ਚੈਂਬਰ ਮਾਮਲਾ, ਅਦਾਲਤ ਵਲੋਂ ਨਿਰਮਾਣ ਕਰਨ ਵਾਲੀ ਕੰਪਨੀ ਗੋਡੇ ਭਾਰ ਕਰਨ ਦੇ ਨਿਰਦੇਸ਼, ਹੋਵੇਗਾ ਮਾਮਲਾ ਦਰਜ