ਦਾ ਐਡੀਟਰ ਨਿਊਜ਼, ਚੰਡੀਗੜ੍ਹ। ਕਾਂਗਰਸ ਨੇਤਾ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਸਖਤ ਰੁੱਖ ਅਖਤਿਆਰ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਕਰ, ਇੱਕ ਦਿਨ ਦਾ ਹੀ ਟਾਈਮ ਦਿੱਤਾ ਅਤੇ ਇਸ ਕੇਸ ਦੀ ਸੁਣਵਾਈ ਕੱਲ 10 ਅਕਤੂਬਰ ਤੇ ਰੱਖ ਦਿੱਤੀ ਹੈ। ਇਸ ਤੋਂ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਸੀ ਅਤੇ ਕਿਹਾ ਕਿ ਉਹਨਾਂ ਦਾ ਕੇਸ ਸੁਪਰੀਮ ਕੋਰਟ ਤੋਂ ਖਾਰਜ ਹੋ ਚੁੱਕਾ ਹੈ ਅਤੇ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਸੁਪਰੀਮ ਕੋਰਟ ਤੋਂ ਇਜਾਜ਼ਤ ਨਹੀਂ ਲਈ ਹੈ, ਨਾਲ ਹੀ ਕਿਹਾ ਕਿ ਇਹ ਗ੍ਰਿਫਤਾਰੀ ਗੈਰ ਕਾਨੂੰਨੀ ਹੈ। ਜਦ ਇਸ ਕੇਸ ਦੀ ਸੁਣਵਾਈ ਮਾਨਯੋਗ ਜੱਜ ਅਨੂਪ ਚਿਤਕਾਰਾ ਦੀ ਅਦਾਲਤ ਵਿੱਚ ਹੋਈ ਤਾਂ ਸਰਕਾਰ ਨੇ ਕਿਹਾ ਕਿ ਉਹਨਾਂ ਦੇ ਵਕੀਲ ਸਿਧਾਰਥ ਲੂਥਰਾ ਨੇ ਦਿੱਲੀ ਤੋਂ ਆਉਣਾ ਸੀ ਅਤੇ ਉਹਨਾਂ ਦੀ ਫਲਾਈਟ ਮਿਸ ਹੋ ਗਈ ਹੈ, ਇਸ ਕਰਕੇ ਇੱਕ ਹਫਤੇ ਦੀ ਤਰੀਕ ਦਿੱਤੀ ਜਾਏ। ਜਿਸ ਤੇ ਹਾਈ ਕੋਰਟ ਨੇ ਸਰਕਾਰ ਦੀ ਇਸ ਦਲੀਲ ਨੂੰ ਠੁਕਰਾ ਦਿੱਤਾ ਅਤੇ ਨੋਟਿਸ ਕਰਕੇ ਕੱਲ ਤੇ ਹੀ ਸੁਣਵਾਈ ਰੱਖ ਦਿੱਤੀ।
ਖਹਿਰਾ ਗ੍ਰਿਫਤਾਰੀ ਮਾਮਲਾ: ਸਰਕਾਰ ਨੇ ਮੰਗਿਆ ਇੱਕ ਹਫਤੇ ਦਾ ਸਮਾਂ, ਜੱਜ ਨੇ ਕਿਹਾ ਨੋ, ਕੱਲ ਹੀ ਹੋਵੇਗੀ ਸੁਣਵਾਈ।