ਦਾ ਐਡੀਟਰ ਨਿਊਜ.ਹੁਸ਼ਿਆਰਪੁਰ ——– ਕਾਲਜਾਂ ਦੇ ਕਥਿਤ ਸਟੂਡੈਂਟ ਪ੍ਰਧਾਨ ਬਣਨ ਦਾ ਕੀੜਾ ਪਾਲੀ ਬੈਠੇ ਨੌਜਵਾਨਾਂ ਲਈ ਸਾਵਧਾਨ ਕਰਨ ਵਾਲੀ ਖਬਰ ਹੈ ਤੇ ਖਬਰ ਇਹ ਹੈ ਕਿ ਹਾਲੇ ਕੁਝ ਦਿਨ ਪਹਿਲਾ ਹੁਸ਼ਿਆਰਪੁਰ ਸ਼ਹਿਰ ਦੇ ਤਿੰਨ ਕਾਲਜਾਂ ਜਿਨ੍ਹਾਂ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ, ਡੀ.ਏ.ਵੀ.ਕਾਲਜ ਤੇ ਐਸ.ਡੀ.ਕਾਲਜ ਮੌਜੂਦ ਹਨ ਦੇ ਤਿੰਨ ਸਟੂਡੈਂਟ ਪ੍ਰਧਾਨ ਬਣਾਉਣ ਲਈ ਤਿੰਨਾਂ ਕਾਲਜਾਂ ਦੇ ਬਾਹਰ ਆਊਟਸੈਂਡਰਾਂ ਦਾ ਇਕੱਠ ਹੋਇਆ ਹੈ ਤੇ ਇਨ੍ਹਾਂ ਕਾਲਜਾਂ ਦੇ ਤਿੰਨ ਪ੍ਰਧਾਨ ਵੀ ਥਾਪ ਦਿੱਤੇ ਗਏ ਲੇਕਿਨ ਦੂਜੇ ਪਾਸੇ ਹੁਸ਼ਿਆਰਪੁਰ ਦੀ ਪੁਲਿਸ ਇਸ ਸਾਰੀ ਕਾਰਵਾਈ ’ਤੇ ਨਜ਼ਰ ਰੱਖ ਰਹੀ ਸੀ ਤੇ ਜਿਵੇਂ ਹੀ ਅੱਜ ਰਾਤ ਪ੍ਰਧਾਨ ਵਾਲੀ ਫੀਲਿੰਗ ਲੈ ਕੇ ਸਵੇਰੇ ਨੂੰ ਇਹ ਨੌਜਵਾਨ ਮੰਜਿਆਂ ਤੋਂ ਉੱਠੇ ਤਾਂ ਉੱਠਦੇ ਸਾਰ ਹੀ ਵੱਖ-ਵੱਖ ਪੁਲਿਸ ਪਾਰਟੀਆਂ ਨੇ ਇਹ ਪ੍ਰਧਾਨ ਹੱਥੋ-ਹੱਥੀ ਚੱਕ ਲਏ, ਦੱਸਿਆ ਜਾ ਰਿਹਾ ਕਿ ਜਿਨ੍ਹਾਂ ਨੂੰ ਚੱਕਿਆ ਗਿਆ ਉਨ੍ਹਾਂ ਦਾ ਪੁਲਸੀਆ ਰਿਕਾਰਡ ਵੀ ਠੀਕ ਨਹੀਂ ਸੀ, ਚੁੱਕਣ ਉਪਰੰਤ ਪੁਲਿਸ ਵੱਲੋਂ ਇਨ੍ਹਾਂ ਪ੍ਰਧਾਨਾਂ ਦੀ ਸੇਵਾ ਭਗਤ ਵਿੱਚ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਜਿਸ ਪਿੱਛੋ ਇਨ੍ਹਾਂ ਨੇ ਪ੍ਰਧਾਨਗੀ ਵਾਲੀ ਫੀਲਿੰਗ ਤੋਂ ਤੌਬਾ ਕਰਕੇ ਆਪਣੀ-ਆਪਣੀ ਜਾਨ ਛੁਡਾਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਹੁਣ ਉਨ੍ਹਾਂ ਲੀਡਰਾਂ ਦੀ ਭਾਲ ਕਰ ਰਹੀ ਹੈ ਜਿਹੜੇ ਇਨ੍ਹਾਂ ਨੂੰ ਪ੍ਰਧਾਨਗੀ ਵਾਲੀ ਫੀਲਿੰਗ ਦਿਵਾ ਕੇ ਗਏ ਸਨ।
ਕਾਲਜ ਪ੍ਰਧਾਨਗੀ ਦੀ ਫੀਲਿੰਗ ਚੁੱਕਣ ਵਾਲੇ ਪੁਲਿਸ ਨੇ ਚੁੱਕ ਲਏ !