ਸ਼ਰਾਬ ਮਾਫੀਏ ਖਿਲਾਫ ਫੈਸਲਾਕੁੰਨ ਕਾਰਵਾਈ ਕਰੇ ਸਰਕਾਰ- ਪੀਰ ਮੁਹੰਮਦ
ਚੰਡੀਗੜ। ਪੰਜਾਬ ਅੰਦਰ ਜਹਿਰੀਲੀ ਸ਼ਰਾਬ ਪੀਣ ਨਾਲ ਮਰੇ 46 ਵਿਅਕਤੀਆਂ ਦੇ ਮਾਮਲੇ ਨੇ ਸਾਬਤ ਕਰ ਦਿੱਤਾ ਹੈ ਕਿ ਡਰੱਗ ਮਾਫੀਆ ਸਰਕਾਰ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ, ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਹੁਣ ਮੈਜਿਸਟਰੇਟ ਜਾਂਚ ਦੀ ਜਗਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਆਪਣੇ ਪੱਧਰ ‘ਤੇ ਸੂ ਮੋਟੋ ਐਕਸ਼ਨ ਲੈਣਾ ਚਾਹੀਦਾ ਹੈ ।ਉਨਾਂ ਕਿਹਾ ਸਰਕਾਰ ਦੇ ਨੱਕ ਹੇਠ ਸ਼ਰੇਆਮ ਜ਼ਹਿਰੀਲੀ ਸ਼ਰਾਬ ਦੀਆਂ ਭੱਠੀਆਂ ਹਰੇਕ ਜਿਲੇ ਦੇ ਕਈ ਪਿੰਡਾਂ ਅੰਦਰ ਸਿਆਸੀ ਅਤੇ ਲੋਕਲ ਪੁਲਿਸ ਦੀ ਪੁਸ਼ਤਪਨਾਹੀ ਹੇਠ ਉਸੇ ਤਰਾਂ ਹੀ ਚੱਲ ਰਹੀਆਂ ਹਨ ਜਿਵੇ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ । ਉਨਾਂ ਕਿਹਾ ਕਿ ਸ਼ਰਾਬੀਆਂ ਨੂੰ ਜਹਿਰੀਲੀ ਸ਼ਰਾਬ ਦੇਣ ਵਾਲੇ ਸਰਗਣੇ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ ਪਰ ਪਹਿਲਾ ਦੀ ਤਰਾਂ ਅਖਬਾਰਾਂ ਦੀਆ ਸੁੱਰਖੀਆਂ ਕੁੱਝ ਦਿਨ ਲੱਗਣ ਤੋਂ ਬਾਅਦ ਫਿਰ ਇਹ ਭਿਆਨਕ ਕਾਂਡ ਦੀ ਲੰਮਾ ਸਮਾਂ ਜਾਂਚ ਚੱਲੇਗੀ ਪਰ ਡਰੱਗ ਮਾਫੀਆ ਪਹਿਲਾ ਦੀ ਤਰਾਂ ਆਪਣਾ ਧੰਦਾ ਚਲਾਉਂਦਾ ਨਜਰ ਆਵੇਗਾ । ਉਨਾਂ ਸਰਕਾਰ ਨੂੰ ਇਸ ਕਾਂਡ ਵਿਰੁੱਧ ਇੱਛਾ ਸ਼ਕਤੀ ਦਿਖਾਉਣ ਦੀ ਜੋਰਦਾਰ ਅਪੀਲ ਕੀਤੀ ।