ਹੁਸ਼ਿਆਰਪੁਰ, 19 ਸਤੰਬਰ 2023 : ਹੁਸ਼ਿਆਰਪੁਰ ‘ਚ ਭਾਰੀ ਮੀਂਹ ਕਾਰਨ ਪਹਾੜੀ ਖਿਸਕਣ ਕਾਰਨ ਦਰੱਖਤ ਸੜਕ ਦੇ ਵਿਚਕਾਰ ਆ ਡਿੱਗਣ ਕਾਰਨ ਹੁਸ਼ਿਆਰਪੁਰ ਚਿੰਤਪੂਰਨੀ ਨੈਸ਼ਨਲ ਮੁੱਖ ਮਾਰਗ ਬੰਦ ਹੋ ਗਿਆ ਹੈ। ਜਿਸ ਕਾਰਨ ਸੜਕ ਦੇ ਦੋਹਾਂ ਪਾਸਿਆਂ ‘ਤੇ ਲੰਮਾ ਜਾਮ ਲੱਗ ਗਿਆ।
ਜਿਸ ਤੋਂ ਬਾਅਦ ਲੋਕਾਂ ਵਲੋਂ ਖੁਦ ਹੀ ਆਪਣੇ ਪੱਧਰ ਤੇ ਸੜਕ ਨੂੰ ਸਾਫ ਕਰਨ ਲਈ ਯਤਨ ਆਰੰਭਣੇ ਸ਼ੁਰੂ ਕਰ ਦਿੱਤੇ ਗਏ। ਅੱਜ ਮੰਗਲਵਾਰ ਦਾ ਦਿਨ ਹੋਣ ਕਾਰਨ ਵੱਡੀ ਗਿਣਤੀ ‘ਚ ਸ਼ਰਧਾਲੂ ਮਾਤਾ ਚਿੰਤਪੂਰਨੀ ਦੇ ਦਰਬਾਰ ਤੇ ਨਤਮਸਤਕ ਹੋਣ ਲਈ ਜਾਂਦੇ ਹਨ ਤੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਹੋਣ ਕਾਰਨ ਸੜਕ ਦੇ ਦੋਹਾਂ ਪਾਸਿਆਂ ਤੇ ਇਕ ਵੱਡਾ ਜਾਮ ਲੱਗ ਗਿਆ।