-ਕਾਂਗਰਸੀ ਵਿਧਾਇਕ ਦੇ ਨਜਦੀਕੀ ਆਸ਼ਿਕ ਮਿਜਾਜ ਡਾਕਟਰ ਦੀ ਛਿੱਤਰਕੁੱਟ
-ਇਲਾਜ ਕਰਾਉਣ ਆਈ ਔਰਤ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਲੋਕਾਂ ਨੇ ਕੀਤਾ ਮੂੰਹ ਕਾਲਾ
-ਕਾਂਗਰਸੀ ਸਰਪੰਚ ਨੇ ਵਿਧਾਇਕ ਦੀ ਬਦਨਾਮੀ ਦੇ ਡਰੋ ਮਾਮਲਾ ਰਫਾ-ਦਫਾ ਕਰਵਾਇਆ
ਹੁਸ਼ਿਆਰਪੁਰ-ਵਿਧਾਨ ਸਭਾ ਹਲਕਾ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਦੇ ਨਜਦੀਕੀ ਇਕ ਆਸ਼ਿਕ ਮਿਜਾਜ ਡਾਕਟਰ ਦੇ ਲੋਕਾਂ ਵੱਲੋਂ ਜੁੱਤੀਆਂ ਮਾਰ ਕੇ ਉਸਦੀ ਆਸ਼ਿਕੀ ਵਾਲੀ ਬਿਮਾਰੀ ਦਾ ਪੱਕਾ ਇਲਾਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਇਸ ਜੁੱਤੀ ਕਾਂਡ ਨੂੰ ਲੋਕਾਂ ਨੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਵੀ ਕਰ ਦਿੱਤਾ ਹੈ।
ਹੋਇਆ ਇੰਝ ਕਿ ਕਸਬਾ ਚੱਬੇਵਾਲ ਦੇ ਨਜਦੀਕ ਪੈਂਦੇ ਪਿੰਡ ਤਾਜੇਵਾਲ ਵਿਚ ਡਾਕਟਰੀ ਦੀ ਦੁਕਾਨ ਕਰਨ ਵਾਲਾ ਡਾਕਟਰ ਦਵਿੰਦਰ ਸਰੋਆ ਜੋ ਕਿ ਕਾਂਗਰਸ ਦਾ ਹਲਕੇ ਦਾ ਜਨਰਲ ਸੈਕਟਰੀ ਵੀ ਰਹਿ ਚੁੱਕਾ ਹੈ ਦੇ ਕੋਲ ਵੀਰਵਾਰ ਬਾਅਦ ਦੁਪਹਿਰ ਕਿਸੇ ਬਿਮਾਰੀ ਦਾ ਇਲਾਜ ਕਰਵਾਉਣ ਪੁੱਜੀ ਇਕ ਔਰਤ ਨਾਲ ਜਦੋਂ ਉਕਤ ਡਾਕਟਰ ਨੇ ਕਥਿਤ ਤੌਰ ‘ਤੇ ਅਸ਼ਲੀਲ ਹਰਕਤਾਂ ਕੀਤੀਆਂ ਤਾਂ ਉਸ ਔਰਤ ਨੇ ਇਸਦੀ ਜਾਣਕਾਰੀ ਕੁਝ ਪਿੰਡ ਵਾਸੀਆਂ ਤੇ ਆਪਣੇ ਰਿਸ਼ਤੇਦਾਰਾਂ ਨੂੰ ਦੇ ਦਿੱਤੀ, ਜਿਸ ਪਿੱਛੋ ਮੌਕੇ ‘ਤੇ ਪਹੁੰਚ ਲੋਕਾਂ ਨੇ ਉਕਤ ਡਾਕਟਰ ਦੀ ਛਿੱਤਰਕੁੱਟ ਕੀਤੀ ਤੇ ਬਾਅਦ ਵਿਚ ਉਸਦਾ ਮੂੰਹ ਵੀ ਕਾਲਾ ਕਰ ਦਿੱਤਾ ਤੇ ਪੂਰੀ ਘਟਨਾ ਦੀ ਵੀਡੀਓਗ੍ਰਾਫੀ ਵੀ ਕਰ ਲਈ। ਬਾਅਦ ਵਿਚ ਉਕਤ ਡਾਕਟਰ ਨੇ ਲੋਕਾਂ ਤੋਂ ਮੁਆਫੀ ਮੰਗ ਕੇ ਆਪਣੀ ਜਾਨ ਛੁਡਾਈ। ਜਿਕਰਯੋਗ ਹੈ ਕਿ ਦਵਿੰਦਰ ਸਰੋਆ ਪਿਛਲੇ ਕੁਝ ਸਾਲਾਂ ਤੋਂ ਪਿੰਡ ਜੰਡੋਲੀ ਵਿਚ ਆਪਣੀ ਪਤਨੀ ਤੇ ਬੱਚੀ ਨਾਲ ਰਹਿ ਰਿਹਾ ਹੈ ਜਦੋਂ ਕਿ ਉਸਦਾ ਆਪਣਾ ਪਿੰਡ ਥਾਂਦੀ ਹੈ।
ਇਸ ਘਟਨਾ ਪਿੱਛੋ ਕੁਝ ਪਿੰਡ ਵਾਸੀ ਤੇ ਔਰਤ ਦੇ ਰਿਸ਼ਤੇਦਾਰ ਡਾਕਟਰ ਨੂੰ ਪੁਲਿਸ ਹਵਾਲੇ ਕਰਨਾ ਚਾਹੁੰਦੇ ਸਨ ਲੇਕਿਨ ਪਿੰਡ ਦੇ ਕਾਂਗਰਸੀ ਸਰਪੰਚ ਪਵਨ ਕੁਮਾਰ ਨੇ ਕਾਂਗਰਸ ਤੇ ਹਲਕਾ ਵਿਧਾਇਕ ਦੀ ਬਦਨਾਮੀ ਹੋਣ ਤੋਂ ਬਚਾਉਣ ਲਈ ਮਾਮਲਾ ਪਿੰਡ ਵਿਚ ਹੀ ਰਫਾ ਦਫਾ ਕਰਵਾ ਦਿੱਤਾ ਤੇ ਖੁਦ ਇਸ ਘਟਨਾ ਦੀ ਪੁਸ਼ਟੀ ਵੀ ਕੀਤੀ। ਜਿਕਰਯੋਗ ਹੈ ਕਿ ਡਾਕਟਰ ਦਵਿੰਦਰ ਸਰੋਆ ਦੀਆਂ ਕਾਂਗਰਸੀ ਵਿਧਾਇਕ ਡਾ.ਰਾਜ ਕੁਮਾਰ ਚੱਬੇਵਾਲ ਨਾਲ ਨਜਦੀਕੀਆਂ ਤੋਂ ਹਲਕੇ ਦੇ ਲੋਕ ਚੰਗੀ ਤਰਾਂ ਜਾਣੂ ਹਨ ਕਿਉਂਕਿ ਉਕਤ ਡਾਕਟਰ ਦਵਿੰਦਰ ਸਰੋਆ ਅਕਸਰ ਹੀ ਆਪਣੀਆਂ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਨਾਲ ਖਿੱਚੀਆਂ ਫੋਟੋਆਂ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਲੋਕਾਂ ਵਿਚ ਆਪਣੀ ਸਿਆਸੀ ਪੈਂਠ ਬਣਾਉਦਾ ਅਕਸਰ ਦੇਖਿਆ ਜਾਂਦਾ ਰਿਹਾ ਹੈ ਤੇ ਇਹੀ ਕਾਰਨ ਰਿਹਾ ਕਿ ਡਾ. ਰਾਜਕੁਮਾਰ ਚੱਬੇਵਾਲ ਨੇ ਸਰਪੰਚ ਪਵਨ ਕੁਮਾਰ ਨੂੰ ਕਹਿ ਕਿ ਪਿੰਡ ਵਿਚ ਹੀ ਮਾਮਲਾ ਨਿਬੇੜ ਦਿੱਤਾ ਤਾਂ ਜੋ ਬਦਨਾਮੀ ਤੋਂ ਬਚਿਆ ਜਾ ਸਕੇ।
ਕੈਪਸ਼ਨ-ਡਾਕਟਰ ਦਵਿੰਦਰ ਸਰੋਆ ਦੀ ਕੀਤੀ ਜਾ ਰਹੀ ਮਾਰਕੁੱਟ ਤੇ ਕੀਤਾ ਗਿਆ ਮੂੰਹ ਕਾਲਾ।
ਕੈਪਸ਼ਨ-ਖੁਸ਼ੀ ਦੇ ਪਲਾਂ ਵਿਚ ਵਿਧਾਇਕ ਰਾਜਕੁਮਾਰ ਨਾਲ ਜੱਫੀ ਪਾਉਦਾ ਹੋਇਆ ਡਾਕਟਰ ਦਵਿੰਦਰ ਸਰੋਆ।