ਜਲੰਧਰ, 3 ਸਤੰਬਰ 2023 – ਬਿਆਸ ਦਰਿਆ ‘ਚ ਛਾਲ ਮਾਰਨ ਵਾਲੇ ਦੋ ਸਕੇ ਭਰਾਵਾਂ ‘ਚੋਂ ਇੱਕ ਛੋਟੇ ਭਰਾ ਜਸ਼ਨਦੀਪ ਦੀ ਲਾਸ਼ ਬੀਤੇ ਦਿਨ ਬਰਾਮਦ ਕਰ ਲਈ ਗਈ ਹੈ। ਜਿਸ ਤੋਂ ਬਾਅਦ ਐਸ ਐਚ ਓ ਨਵਦੀਪ ਸਿੰਘ ਸਮੇਤ ਕੁੱਲ 3 ਮੁਲਾਜ਼ਮਾਂ ‘ਤੇ ਪਰਚਾ ਵੀ ਦਰਜ ਹੋ ਗਿਆ ਹੈ।
ਦੋ ਸਕੇ ਭਰਾਵਾਂ ਵੱਲੋਂ ਬਿਆਸ ਦਰਿਆ ਛਾਲ ਮਾਰ ਕੇ ਆਤਮ ਹੱਤਿਆ ਕਰਨ ਅਤੇ ਉਨ੍ਹਾਂ ਦੋ ਭਰਾਵਾਂ ਵਿੱਚੋਂ ਇੱਕ ਭਰਾ ਜਸ਼ਨਪ੍ਰੀਤ ਸਿੰਘ ਢਿੱਲੋਂ ਦੀ ਲਾਸ਼ ਮਿਲਣ ਤੋ ਬਾਅਦ ਦੇਰ ਰਾਤ ਥਾਣਾ ਨੰਬਰ ਇੱਕ ਡਿਵੀਜ਼ਨ ਜਲੰਧਰ ਦੇ ਸਾਬਕਾ ਐਸਐਚਓ ਨਵਦੀਪ ਸਿੰਘ, ਇੱਕ ਮਹਿਲਾ ਪੁਲਿਸ ਅਧਿਕਾਰੀ ਜਗਜੀਤ ਕੌਰ ਅਤੇ ਥਾਣੇ ਦੇ ਮੁਨਸ਼ੀ ਬਲਵਿੰਦਰ ਦੇ ਖਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਰਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਇਹ ਐਫਆਈਆਰ ਕਪੂਰਥਲਾ ਦੇ ਥਾਣਾ ਤਲਵੰਡੀ ਚੌਧਰੀਆਂ ਵਿਖੇ ਦਰਜ ਕੀਤੀ ਗਈ ਹੈ,ਕਿਉਂਕਿ ਜਿਸ ਬਿਆਸ ਦਰਿਆ ਦੇ ਪੁੱਲ ਤੇ ਇਹਨਾਂ ਦੋਵਾਂ ਭਰਾਵਾਂ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਪ੍ਰੀਤ ਸਿੰਘ ਢਿੱਲੋਂ ਨੇ ਛਲਾਂਗ ਲਗਾਈ ਸੀ, ਉਹ ਇਸੇ ਥਾਣੇ ਦੇ ਅਧੀਨ ਪੈਂਦਾ ਹੈ।
ਐਫ ਆਈ ਆਰ ਮਾਨਵਜੀਤ ਸਿੰਘ ਢਿੱਲੋਂ ਦੇ ਦੋਸਤ ਮਾਨਵਜੀਤ ਸਿੰਘ ਉੱਪਲ ਦੇ ਬਿਆਨਾਂ ਤੇ ਦਰਜ ਕੀਤੀ ਗਈ ਹੈ, ਕਿਉਂਕਿ ਮਾਨਵਜੀਤ ਸਿੰਘ ਉੱਪਲ ਉਸ ਵਕਤ ਉੱਥੇ ਮੌਜੂਦ ਸੀ ਜਦੋਂ ਇਹਨਾਂ ਦੋਵਾਂ ਭਰਾਵਾਂ ਨੇ ਬਿਆਸ ਦਰਿਆ ਵਿੱਚ ਛਾਲ ਮਾਰੀ ਸੀ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਐਸਐਚਓ ਨਵਦੀਪ ਸਿੰਘ ਅਤੇ ਉਸਦੇ ਸਾਥੀ ਪੁਲਿਸ ਵਾਲਿਆਂ ਨੇ ਜਸ਼ਨਪ੍ਰੀਤ ਦੇ ਵੱਡੇ ਭਰਾ ਮਾਨਵਜੀਤ ਸਿੰਘ ਢਿੱਲੋਂ ਨੂੰ ਜਲੰਧਰ ਦੇ ਥਾਣਾ ਡਵੀਜਨ ਨੰਬਰ ਇੱਕ ਵਿੱਚ ਪਹਿਲਾਂ ਉਸਨੂੰ ਜ਼ਲੀਲ ਕੀਤਾ ਗਿਆ ਬਾਅਦ ਵਿੱਚ ਉਸਦੀ ਕੁੱਟ ਮਾਰ ਅਤੇ ਪੱਗ ਉਤਾਰ ਕੇ ਉਸ ਨੂੰ ਹਵਾਲਾਤ ਵਿੱਚ ਦੇ ਦਿੱਤਾ ਗਿਆ, ਜਦ ਉਹ ਆਪਣੇ ਦੋਸਤ ਦੀ ਭੈਣ ਦੇ ਝਗੜੇ ਸੰਬੰਧੀ ਥਾਣੇ ਗਿਆ ਹੋਇਆ ਸੀ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਬੀਤੀ ਕੱਲ੍ਹ ਜਦ ਜਸ਼ਨਪ੍ਰੀਤ ਸਿੰਘ ਦੀ ਲਾਸ਼ ਦਰਿਆ ਦੇ ਕੰਡੇ ਤੋਂ ਮਿਲੀ ਸੀ ਤਾਂ ਉਸ ਤੋਂ ਬਾਅਦ ਹੀ ਨਵਦੀਪ ਸਿੰਘ ਫਰਾਰ ਹੋ ਗਿਆ ਸੀ।
ਐਫ ਆਈ ਆਰ ਬਾਰੇ ਪੜ੍ਹੋ ਵੇਰਵਾ……….
‘