– ਫੁੱਟਬਾਲ , ਰੱਸਾਕਸ਼ੀ ਅਤੇ ਸ਼ੰਤਰਜ ਵਿੱਚ ਬੋਹਣ ਦੇ ਵਿਦਿਆਰਥੀ ਛਾਏ
ਹੁਸ਼ਿਆਰਪੁਰ, 30 ਅਗਸਤ 2023 – ਸ਼ੇਰਗੜ੍ਹ ਜੋਨ ਦੀਆਂ ਸਕੂਲੀ ਖੇਡਾਂ ਦਾ ਆਯੋਜਨ ਵੱਖ ਵੱਖ ਸਥਾਨਾਂ ਤੇ ਕੀਤਾ ਗਿਆ। ਇਸੇ ਲੜੀ ਵਿੱਚ ਫੁੱਟਬਾਲ, ਰੱਸਾਕਸ਼ੀ ਅਤੇ ਕਬੱਡੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਹਣ ਵਿਖੇ ਜੋਨਲ ਪ੍ਰਧਾਨ ਪ੍ਰਿੰਸੀਪਲ ਰਾਜਨ ਅਰੋੜਾ, ਪ੍ਰਿੰਸੀਪਲ ਮਲਕੀਤ ਕੌਰ ਅਤੇ ਸਕੱਤਰ ਪ੍ਰਭਜੋਤ ਸਿੰਘ ਦੀ ਦੇਖ ਰੇਖ ਅਧੀਨ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਜਗਜੀਤ ਸਿੰਘ, ਲੈਕਚਰਾਰ ਮੁਨੀਸ਼ ਮੋਦਗਿਲ, ਲੈਕਚਰਾਰ ਸੁਰਜੀਤ ਸਿੰਘ, ਲੈਕਚਰਾਰ ਰੀਨਾ ਰਾਣੀ, ਲੈਕਚਰਾਰ ਸੰਦੀਪ ਕੁਮਾਰ, ਲੈਕਚਰਾਰ ਨਰੇਸ਼ ਕੁਮਾਰ, ਮਾਸਟਰ ਰਾਜਾ ਸਿੰਘ ਪੱਟੀ, ਵਿੱਤ ਸਕੱਤਰ ਹੇਮ ਰਾਜ, ਪੀਟੀਆਈ ਅਮਰਜੀਤ ਰਾਏ ਅਤੇ ਦਫ਼ਤਰੀ ਸਹਾਇਕ ਹਰਦੀਪ ਸਿੰਘ ਨੇ ਵਿਸ਼ੇਸ਼ ਸ਼ਾਮੂਲੀਅਤ ਕੀਤੀ।
ਫਾਈਨਲ ਨਤੀਜੇ ਇਸ ਪ੍ਰਕਾਰ ਰਹੇ :
ਫੁੱਟਬਾਲ ਅੰਡਰ 19 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਸਕੂਲ ਨੇ ਪਹਿਲਾ ਅਤੇ ਸਸਸਸ ਬੋਹਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ਉਮਰ ਵਰਗ ਵਿੱਚ ਸਸਸਸ ਬੋਹਣ ਨੇ ਪਹਿਲਾ ਅਤੇ ਸਸਸਸ ਫਲਾਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 14 ਸਾਲ ਉਮਰ ਵਰਗ ਵਿੱਚ ਸਸਸਸ ਰਾਜਪੁਰ ਭਾਈਆਂ ਨੇ ਪਹਿਲਾ ਅਤੇ ਜੈਮਜ ਕੈਬਰਿਜ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਸ਼ਤਰੰਜ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਸਸਸਸ ਬੋਹਣ ਨੇ ਪਹਿਲਾ ਅਤੇ ਸਸਸਸ ਸ਼ੇਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 17 ਸਾਲ ਉਮਰ ਵਰਗ ਵਿੱਚ ਸਸਸਸ ਖੁਆਸਪੁਰ ਹੀਰਾਂ ਨੇ ਪਹਿਲਾ ਅਤੇ ਸਸਸਸ ਸ਼ੇਰਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਪ੍ਰਕਾਰ ਲੜਕੀਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਨੇ ਪਹਿਲਾ ਅਤੇ ਸਮਿਸ ਹਰਖੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਲੜਕੀਆਂ ਦੇ ਅੰਡਰ 17 ਸਾਲ ਉਮਰ ਵਰਗ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਜੈਮਜ ਕੈਬਰਿਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਸਾਲ ਉਮਰ ਵਰਗ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਸਸਸਸ ਫਲਾਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬੈਡਮਿੰਟਨ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਨੇ ਪਹਿਲਾ ਅਤੇ ਸਸਸਸ ਅੱਤੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 17 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਨੇ ਪਹਿਲਾ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 19 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਨੇ ਪਹਿਲਾ ਅਤੇ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ । ਇਸੇ ਪ੍ਰਕਾਰ ਲੜਕੀਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਜੈਮਜ ਕੈਬਰਿਜ ਨੇ ਪਹਿਲਾ ਅਤੇ ਸਮਿਸ ਹਰਖੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ 17 ਸਾਲ ਉਮਰ ਵਰਗ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਜੈਮਜ ਕੈਬਰਿਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ 19 ਸਾਲ ਉਮਰ ਵਰਗ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਨੇ ਪਹਿਲਾ ਅਤੇ ਸਸਸਸ ਫਲਾਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਰੱਸਾਕਸ਼ੀ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 19 ਸਾਲ ਉਮਰ ਵਰਗ ਵਿੱਚ ਸਸਸਸ ਬੋਹਣ ਨੇ ਪਹਿਲਾ ਅਤੇ ਸਸਸਸ ਰਾਜਪੁਰ ਭਾਈਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆਂ ਤੇ ਅੰਡਰ 19 ਸਾਲ ਉਮਰ ਵਰਗ ਵਿੱਚ ਸਸਸਸ ਜੱਲੋਵਾਲ ਖਨੂਰ ਨੇ ਪਹਿਲਾ ਅਤੇ ਸਸਸਸ ਬੋਹਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ (ਨੈਸ਼ਨਲ) ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਸਹਸ ਬਹਾਦਰਪੁਰ ਬਾਹੀਆਂ ਨੇ ਪਹਿਲਾ ਅਤੇ ਸਹਸ ਨੰਗਲ ਸ਼ਹੀਦਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਦੇ ਅੰਡਰ 17 ਸਾਲ ੳਮਰ ਵਰਗ ਵਿੱਚ ਸਹਸ ਨੰਗਲ ਸ਼ਹੀਦਾਂ ਨੇ ਪਹਿਲਾ ਅਤੇ ਸਹਸ ਪੱਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਬੱਡੀ (ਸਰਕਲ ਸਟਾਇਲ) ਲੜਕਿਆਂ ਦੇ ਅੰਡਰ 19 ਸਾਲ ਉਮਰ ਵਰਗ ਵਿੱਚ ਸਸਸਸ ਰਾਜਪੁਰ ਭਾਈਆ ਨੇ ਪਹਿਲਾ ਅਤੇ ਸਸਸਸ ਫਲਾਹੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਵਾਲੀਵਾਲ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਸਸਸਸ ਅੱਤੋਵਾਲ ਨੇ ਪਹਿਲਾ ਅਤੇ ਸਮਿਸ ਹਰਖੋਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ੳਮਰ ਵਰਗ ਵਿੱਚ ਸਸਸਸ ਅੱਤੋਵਾਲ ਨੇ ਪਹਿਲਾ ਅਤੇ ਸਹਸ ਫਤਿਹਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਸਾਲ ਉਮਰ ਵਰਗ ਵਿੱਚ ਸਸਸਸ ਅੱਤੋਵਾਲ ਨੇ ਪਹਿਲਾ ਅਤੇ ਜੈਮਜ ਕੈਬਰਿਜ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗਤਕਾ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ 14 ਸਾਲ ਉਮਰ ਵਰਗ ਵਿੱਚ ਸਸਸਸ ਬੋਹਣ ਨੇ ਪਹਿਲਾ ਅਤੇ ਸਹਸ ਪੱਟੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲ ੳਮਰ ਵਰਗ ਵਿੱਚ ਸਸਸਸ ਖੁਆਸਪੁਰ ਹੀਰਾਂ ਨੇ ਪਹਿਲਾ ਅਤੇ ਸਸਸਸ ਬੋਹਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਨ੍ਹਾਂ ਮੁਕਾਬਲਿਆਂ ਦੇ ਆਯੋਜਨ ਵਿੱਚ ਹਰਦਿਆਲ ਸਿੰਘ ਨੰਗਲ ਸ਼ਹੀਦਾਂ, ਰੇਖਾ ਪੱਟੀ, ਰਵਨੀਤ ਕੌਰ ਫਤਿਹਗੜ੍ਹ, ਗੁਰਕਿਰਨਜੀਤ ਸਿੰਘ ਫਲਾਹੀ, ਸੁਖਦੀਪ ਸਿੰਘ ਫੁਗਲਾਣਾ, ਰੁਪਾਲੀ ਹਰਖੋਵਾਲ, ਜਸਵੰਤ ਸਿੰਘ ਬਸੀ ਦੌਲਤ ਖਾਂ, ਸਤਿੰਦਰ ਕੁਮਾਰ ਖੁਆਸਪੁਰ ਹੀਰਾਂ, ਗੁਰਵਿੰਦਰ ਕੌਰ ਅੱਤੋਵਾਲ, ਅਮਿੰ੍ਰਤਪਾਲ ਜਹਾਨ ਖੇਲਾਂ, ਜਸਵਿੰਦਰ ਕੌਰ ਬਜਵਾੜਾ, ਨਵਦੀਪ ਕੌਰ ਡਗਾਣਾ, ਗੁਰਮੀਤ ਸਿੰਘ ਅਤੇ ਧੰਨੰਜੈ ਜੈਮਜ ਕੈਬਰਿਜ, ਕਮਲਜੀਤ ਸਿੰਘ ਰਾਇਤ ਬਾਹਰਾ ਇੰਟਰਨੈਸ਼ਨਲ ਸਕੂਲ, ਬਲਦੇਵ ਸਿੰਘ ਜੱਲੋਵਾਲ, ਗੁਲਸ਼ਨ ਅਤੇ ਨਰੇਸ਼ ਕੁਮਾਰ ਬਜਰਾਵਰ, ਗੁਰਪ੍ਰੀਤ ਕੌਰ, ਹਰਵਿੰਦਰ ਕੌਰ, ਕੁਲਵਿੰਦਰਾ ਦੇਵੀ, ਹਰਮੇਸ਼ ਕੁਮਾਰੀ, ਹਰਕਮਲ ਕੌਰ, ਅਮਨਪ੍ਰੀਤ ਕੌਰ, ਰਜਨੀ ਰਾਣੀ, ਮੋਨਿਕਾ ਲਾਂਬਾ, ਸੀਮਾ ਰਾਣੀ, ਬਲਜਿੰਦਰ ਕੌਰ, ਸ਼ਬਨਮ, ਸੁਨੀਤਾ ਰਾਣੀ, ਬਲਵੀਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਵਿਸ਼ੇਸ਼ ਭੂਮਿਕਾ ਨਿਭਾਈ।