ਸਿੱਖਿਆ ਮੰਤਰੀ ਦਾ ਐਲਾਨ, ਕੋਰੋਨਾ ਖਤਮ ਹੋਣ ਪਿੱਛੋ ਹੀ ਖੁੱਲਣਗੇ ਸਕੂਲ
ਚੰਡੀਗੜ। ਜਦੋਂ ਤੱਕ ਕੋਰੋਨਾ ਮਹਾਂਮਾਰੀ ਦਾ ਜੜੋਂ ਖਾਤਮਾ ਨਹੀਂ ਹੋ ਜਾਂਦਾ ਤਦ ਤੱਕ ਸੂਬੇ ਵਿਚ ਸਕੂਲ ਖੋਲਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ, ਉਕਤ ਪ੍ਰਗਟਾਵਾ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਵੱਲੋਂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬੱਚੇ ਸਾਡੇ ਸੂਬੇ ਤੇ ਦੇਸ਼ ਦਾ ਭਵਿੱਖ ਹਨ ਤੇ ਕਾਂਗਰਸ ਸਰਕਾਰ ਬੱਚਿਆਂ ਦੇ ਜੀਵਨ ਨੂੰ ਕਿਸੇ ਵੀ ਤਰਾਂ ਦੇ ਖਤਰੇ ਵਿਚ ਨਹੀਂ ਪਾਵੇਗੀ। ਸਿੰਗਲਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਵਿੱਦਿਅਕ ਸੈਸ਼ਨ ਲਈ ਵਿਦਿਆਰਥੀਆਂ ਤੋਂ ਦਾਖਿਲਾ ਫੀਸ ਨਹੀਂ ਲਈ ਜਾਵੇਗੀ ਤੇ ਨਾ ਹੀ ਸਕੂਲ ਫੀਸ ਬੱਚਿਆਂ ਤੋਂ ਲਈ ਜਾਵੇਗੀ। ਉਨਾਂ ਕਿਹਾ ਕਿ ਇਸ ਮਹਾਂਮਾਰੀ ਦੌਰਾਨ ਵੀ ਸਰਕਾਰੀ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ ਹੈ ਤੇ ਇਸ ਲਈ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ, ਜਿਨਾਂ ਨੇ ਬੱਚਿਆਂ ਨੂੰ ਸਖਤ ਮੇਹਨਤ ਕਰਵਾਈ। ਉਨਾਂ ਕਿਹਾ ਕਿ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਫੀਸ ਲੈਣ ਦੀ ਕੀਤੀ ਜਾ ਰਹੀ ਮੰਗ ਸਬੰਧੀ ਪੰਜਾਬ ਸਰਕਾਰ ਪਹਿਲਾ ਹੀ ਅਦਾਲਤ ਵਿਚ ਜਾ ਚੁੱਕੀ ਹੈ।