ਦਾ ਐਡੀਟਰ ਨਿਊਜ. ਹੁਸ਼ਿਆਰਪੁਰ। ਹੁਸ਼ਿਆਰਪੁਰ ਪੁਲਿਸ ਨੇ ਇਕ ਬੇਹੱਦ ਗੁੰਜਾਲਦਾਰ ਕਤਲ ਕੇਸ ਨੂੰ ਸੁਲਝਾ ਲਿਆ ਹੈ ਜਿਸ ਬਾਰੇ ਐਸ.ਐਸ.ਪੀ.ਸਰਤਾਜ ਸਿੰਘ ਚਾਹਲ,ਸਰਬਜੀਤ ਸਿੰਘ ਬਾਹੀਆ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਹੁਸ਼ਿਆਰਪੁਰ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ-ਡਵੀਜਨ ਗੜਸ਼ੰਕਰ ਨੇ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਕ ਅਤੀ ਸੰਵੇਦਨਸ਼ੀਲ ਅੰਨੇ ਕਤਲ, ਜਿਸ ਵਿੱਚ ਲਾਸ਼ ਜੰਗਲ ਏਰੀਆ ਵਿਚੋਂ ਬ੍ਰਾਮਦ ਹੋਈ ਸੀ, ਨੂੰ ਟਰੇਸ ਕਰਕੇ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਹੈ।ਉਹਨਾਂ ਦੱਸਿਆ ਕਿ ਮਿਤੀ 13 ਅਪ੍ਰੈਲ 2023 ਨੂੰ ਪਿੰਡ ਭਾਰਤਪੁਰ ਜੋਗੀਆਂ ਥਾਣਾ ਮਾਹਿਲਪੁਰ ਦੇ ਜੰਗਲ ਵਿੱਚੋ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸਦੇ ਦੋਨੋ ਹੱਥ ਗੁੱਟਾ ਤੋਂ ਕੱਟੇ ਹੋਏ ਸਨ,ਇਸ ਉਪਰੰਤ ਸਰਪੰਚ ਪਿੰਡ ਗੱਜਰ ਥਾਣਾ ਮਾਹਿਲਪੁਰ ਦੇ ਬਿਆਨਾ ਤੇ ਮੁੱਕਦਮਾ ਦਰਜ ਕੀਤਾ ਗਿਆ ਸੀ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਮ੍ਰਿਤਕ ਵਿਅਕਤੀ ਦਾ ਡੀ.ਐਨ.ਏ ਕਰਵਾਇਆ ਵੀ ਕਰਵਾਇਆ ਗਿਆ ਤੇ ਵੱਖ-ਵੱਖ ਥਿਊਰੀਆਂ ਤੇ ਇਸ ਅੰਨੇ ਕਤਲ ਦੀ ਜਾਂਚ ਸ਼ੂਰੂ ਕੀਤੀ ਗਈ ਸੀ’ਤੇ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਵਾਸੀ ਦੁਦਰਾ ਥਾਣਾ ਗੰਗੋ ਜਿਲਾ ਸਹਾਰਨਪੁਰ ਸਟੇਟ .ਯੂ,ਪੀ ਨੇ ਮਿਤੀ 09-05-2023 ਨੂੰ ਇਸਦੀ ਪਛਾਣ ਕੀਤੀ ਕਿ ਮ੍ਰਿਤਕ ਉਸਦਾ ਲੜਕਾ ਅਮਿਤ ਕੁਮਾਰ ਹੀ ਹੈ। ਮ੍ਰਿਤਕ ਦੇ ਪਿਤਾ ਵਲੋ ਦਿਤੇ ਬਿਆਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਜਾਂਚ ਲਈ 12 ਮੈਂਬਰੀ ਟੀਮ ਤਿਆਰ ਕੀਤੀ ਗਈ। ਇਸ ਕਤਲ ਕਾਂਡ ਦੇ ਮੁਲਜਿਮ ਹਰਪਾਲ ਸਿੰਘ ਉਰਫ ਪਾਲਾ ਪੁੱਤਰ ਮਹਿੰਦਰ ਸਿੰਘ ਵਾਸੀ ਗੰਗੋ ਨੇੜੇ ਟੀਚਰ ਕਲੋਨੀ ਸੋਬਿਤ ਯੂਨੀਵਰਸਿਟੀ ਥਾਣਾ ਗੰਗੋ ਜਿਲਾ ਸਹਾਰਨਪੁਰ ਸਟੇਟ ਯੂ.ਪੀ.ਅਤੇ ਕੁੰਦਨ ਲਾਲ ਉਰਫ ਮੰਗਲ ਪੁੱਤਰ ਬਲਵੀਰ ਸਿੰਘ ਵਾਸੀ ਗੁੱਰਛਪੁਰ ਥਾਣਾ ਗੰਗੋ ਜਿਲਾ ਸਹਾਰਨਪੁਰ ਨੂੰ ਗ੍ਰਿਫਤਾਰ ਕੀਤਾ ਗਿਆ। ਇਨਾ ਮੁਲਜਿਮਾਂ ਨੇ ਪੁੱਛਗਿੱਛ ਤੇ ਮੰਨਿਆ ਕਿ ਮ੍ਰਿਤਕ ਅਮਿਤ ਕੁਮਾਰ ਇਹਨਾਂ ਦਾ ਜਾਣੂ ਸੀ ਅਤੇ ਆਪਸ ਵਿੱਚ ਚੰਗੇ ਦੋਸਤ ਸਨ ਅਤੇ ਮ੍ਰਿਤਕ ਇੱਕ ਜਰਾਇਮਪੇਸ਼ਾ ਕਿਸਮ ਦਾ ਵਿਅਕਤੀ ਸੀ, ਜੋ ਕਿ ਹਰਪਾਲ ਸਿੰਘ ਉਰਫ ਪਾਲੇ ਨੂੰ ਡਰਾ ਕੇ ਉਸ ਤੋ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਇੱਕ ਦਿਨ ਖਾਂਧੀ ਪੀਤੀ ਵਿੱਚ ਮ੍ਰਿਤਕ ਅਮਿਤ ਕੁਮਾਰ ਨੇ ਹਰਪਾਲ ਸਿੰਘ ਨੂੰ ਕੁੰਦਨ ਸਿੰਘ ਉਰਫ ਮੰਗਲ ਦੀ ਹਾਜਰੀ ਵਿੱਚ ਕਿਹਾ ਕਿ ਇੱਕ ਮਾਇਆ ਨਾਮ ਦੀ ਔਰਤ ਦੇ ਪਤੀ ਦਾ ਕਰੀਬ 5-6 ਸਾਲ ਪਹਿਲਾ ਹਾਦਸੇ ਵਿੱਚ ਮਾਰਿਆ ਗਿਆ ਸੀ। ਉਸ ਔਰਤ ਨੂੰ ਪੂਰਾ ਸ਼ੱਕ ਸੀ ਕਿ ਉਸਦੇ ਪਤੀ ਨੂੰ ਹਰਪਾਲ ਸਿੰਘ ਉਰਫ ਪਾਲੇ ਨੇ ਹਾਦਸਾ ਕਰਕੇ ਮਰਵਾਇਆ ਹੈ ਅਤੇ ਹੁਣ ਉਸ ਔਰਤ ਨੇ ਮ੍ਰਿਤਕ ਅਮਿਤ ਕੁਮਾਰ ਨੂੰ 70,000/- ਰੁਪਏ ਦੇ ਕੇ ਹਰਪਾਲ ਸਿੰਘ ਉਰਫ ਪਾਲੇ ਨੂੰ ਮਾਰਨ ਵਾਸਤੇ ਕਿਹਾ ਹੈ। ਜਿਸ ਤੇ ਅਮਿਤ ਕੁਮਾਰ ਨੇ ਹਰਪਾਲ ਸਿੰਘ ਨੂੰ ਉਸ ਔਰਤ ਨਾਲੋਂ ਵੱਧ ਪੈਸੇ ਦੇਣ ਲਈ ਕਿਹਾ ਤਾਂ ਜੋ ਉਹ ਉਸ ਔਰਤ ਪਾਸੋਂ ਹਾਸਿਲ ਕੀਤੇ ਪੈਸੇ ਵਾਪਿਸ ਕਰ ਸਕੇ, ਜੋ ਇਹ ਗੱਲ ਨੂੰ ਸੁਣ ਕੇ ਹਰਪਾਲ ਸਿੰਘ ਉਰਫ ਪਾਲਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਉਸਨੂੰ ਪੈਸੇ ਦੇਣ ਦੀ ਹਾਂ ਕਰ ਦਿੱਤੀ ਅਤੇ ਉਸਨੂੰ ਹਰਪਾਲ ਸਿੰਘ ਨੇ ਕਿਹਾ ਕਿ ਉਸਦੀ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਭਾਰਤਪੁਰ ਜੱਟਾਂ ਵਿੱਚ ਕੁਝ ਜਮੀਨ ਹੈ, ਕਿਉਂਕਿ ਹਰਪਾਲ ਸਿੰਘ ਉਰਫ ਪਾਲਾ ਦਾ ਪਿਛੋਕੜ ਪਿੰਡ ਭਾਰਤਪੁਰ ਜੱਟਾਂ ਨਾਲ ਸਬੰਧਤ ਹੈ ਅਤੇ ਉਸ ਜਮੀਨ ਨੂੰ ਵੇਚਣ ਦਾ ਸੌਦਾ ਹੋ ਚੁੱਕਾ ਹੈ ਅਤੇ ਉਸ ਜਮੀਨ ਨੂੰ ਵੇਚ ਕੇ ਉਸ ਮਿਲਣ ਵਾਲੀ ਰਕਮ ਵਿਚੋਂ ਉਸਨੇ ਅਮਿਤ ਕੁਮਾਰ ਨੂੰ ਪੈਸੇ ਦੇਣ ਦਾ ਭਰੋਸਾ ਦਿੱਤਾ ਸੀ। ਜੋ ਅਮਿਤ ਕੁਮਾਰ, ਹਰਪਾਲ ਸਿੰਘ ਅਤੇ ਕੁੰਦਨ ਸਿੰਘ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਪੈਸੇ ਲੈਣ ਦੀ ਖਾਤਿਰ ਇਹਨਾਂ ਨਾਲ ਪੰਜਾਬ ਆਉਣ ਲਈ ਰਾਜੀ ਹੋ ਗਿਆ। ਇਹਨਾਂ ਦੀ ਗਿਣੀ ਮਿੱਥੀ ਸਾਜਿਸ਼ ਮੁਤਾਬਕ ਮਿਤੀ 10/04/2023 ਨੂੰ ਹਰਪਾਲ ਸਿੰਘ ਉਰਫ ਪਾਲਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਹਰਪਾਲ ਸਿੰਘ ਦੀ ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702 ਵਿੱਚ ਅਮਿਤ ਕੁਮਾਰ ਨੂੰ ਬਿਠਾ ਕੇ ਸਹਾਰਨਪੁਰ ਤੋ ਪਿੰਡ ਭਾਰਤਪੁਰ ਜੋਗੀਆਂ ਥਾਣਾ ਮਾਹਿਲਪੁਰ ਦੇ ਜੰਗਲ ਵਿੱਚ ਆ ਗਏ। ਇਸ ਸਮੇ ਹਨੇਰਾ ਹੋ ਚੁੱਕਾ ਸੀ, ਹਰਪਾਲ ਸਿੰਘ ਉਰਫ ਪਾਲੇ ਨੇ ਮ੍ਰਿਤਕ ਅਮਿਤ ਕੁਮਾਰ ਨੂੰ ਕਿਹਾ ਕਿ ਗੱਡੀ ਦੀ ਡਿੱਗੀ ਖੋਲਕੇ ਵੇਖ ਪਿਛਿਓੁ ਕੋਈ ਅਵਾਜ ਆ ਰਹੀ ਹੈ। ਇੰਨੇ ਨੂੰ ਮ੍ਰਿਤਕ ਅਮਿਤ ਕੁਮਾਰ ਗੱਡੀ ਵਿੱਚੋ ਉੱਤਰ ਕੇ ਜਦੋ ਡਿੱਗੀ ਖੋਲਕੇ ਵੇਖਣ ਲੱਗਾ ਤਾ ਹਰਪਾਲ ਸਿੰਘ ਨੇ ਉਸਦੇ ਗੱਲ ਵਿੱਚ ਪਰਨਾ ਪਾ ਕੇ ਉਸਦਾ ਗੱਲ ਘੁੱਟ ਦਿਤਾ ਅਤੇ ਕੁੰਦਨ ਸਿੰਘ ਉਰਫ ਮੰਗਲ ਨੇ ਉਸਦੀਆਂ ਲੱਤਾ ਫੜ ਲਈਆਂ। ਦੋਨਾਂ ਦੋਸ਼ੀਆਂ ਨੇ ਮ੍ਰਿਤਕ ਅਮਿਤ ਕੁਮਾਰ ਦਾ ਕਤਲ ਕਰਕੇ ਉਸਦੀ ਜੇਬ ਵਿੱਚੋ ਉਸਦਾ ਬਟੂਆ ਜਿਸ ਵਿੱਚ 30,000/- ਰੁਪਏ ਸਨ ਕੱਢ ਲਏ ਅਤੇ ਉਸਦਾ ਸੈਮਸੰਗ ਕੰਪਨੀ ਦਾ ਮੋਬਾਇਲ ਫੌਨ ਵੀ ਚੁੱਕ ਲਿਆ ਅਤੇ ਫਿਰ ਇਹ ਸੋਚ ਕੇ ਕਿ ਹੱਥਾਂ ਦੇ ਨਿਸ਼ਾਨਾ ਤੋ ਮ੍ਰਿਤਕ ਦੀ ਪਹਿਚਾਣ ਨਾ ਹੋ ਜਾਵੇ, ਗੱਡੀ ਵਿੱਚੋ ਕਹੀ ਕੱਢ ਕੇ ਕੁੰਦਨ ਸਿੰਘ ਉਰਫ ਮੰਗਲ ਨੇ ਮ੍ਰਿਤਕ ਅਮਿਤ ਕੁਮਾਰ ਦੇ ਦੋਨੋ ਹੱਥ ਕਹੀ ਨਾਲ ਵੱਢ ਕੇ ਮ੍ਰਿਤਕ ਦਾ ਪਜਾਮਾ ਲਾਹ ਕੇ ਉਸ ਵਿੱਚ ਮ੍ਰਿਤਕ ਅਮਿਤ ਕੁਮਾਰ ਦੇ ਕੱਟੇ ਹੋਏ ਹੱਥ ਬੰਨ ਕੇ ਜੰਗਲ ਵਿੱਚ ਸੁੱਟ ਦਿਤੇ ਅਤੇ ਲਾਸ਼ ਨੂੰ ਵੀ ਜੰਗਲ ਵਿੱਚ ਸੁੱਟ ਕੇ ਵਾਪਸ ਸਹਾਰਨਪੁਰ ਜਿਲੇ ਵਿੱਚ ਪੈਦੈਂ ਆਪਣੇ ਪਿੰਡਾ ਨੂ ੰਚੱਲੇ ਗਏ। ਦੋਸ਼ੀਆਂ ਵਲੋ ਦੌਰਾਨੇ ਪੁੱਛਗਿੱਛ ਕੀਤੇ ਇੰਕਸ਼ਾਫ ਮੁਤਾਬਕ ਦੋਸ਼ੀ ਹਰਪਾਲ ਸਿੰਘ ਉਰਫ ਪਾਲੇ ਦੀ ਕਤਲ ਸਮੇ ਵਰਤੀ ਬਲੈਰੋ ਗੱਡੀ ਨੰਬਰੀ ਯੂ.ਪੀ.11.ਸੀ.ਈ-8702 ਦੋਸ਼ੀ ਕੁੰਦਨ ਸਿੰਘ ਉਰਫ ਮੰਗਲ ਦੇ ਘਰੋ ਬ੍ਰਾਮਦ ਕੀਤੀ ਗਈ ਅਤੇ ਮ੍ਰਿਤਕ ਦਾ ਮੋਬਾਇਲ ਫੋਨ ਵੀ ਉਕਤ ਬਲੈਰੋ ਵਿੱਚੋ ਬ੍ਰਾਮਦ ਕੀਤਾ ਗਿਆ। ਇਹਨਾ ਦੋਸ਼ੀਆ ਨੂੰ ਇਲਾਕਾ ਮੈਜਿਸਟਰੇਟ ਸਾਹਮਣੇ
ਪਹਿਲਾ ਗਲ ਵਿੱਚ ਪਰਨਾ ਪਾ ਸਾਹ ਘੁੱਟਿਆ, ਫਿਰ ਹੱਥ ਵੱਢ ਕੇ ਲਾਸ਼ ਖੁਰਦ-ਬੁਰਦ ਕੀਤੀ, ਪੜ੍ਹੋ ਪੂਰੀ ਕਹਾਣੀ