ਦਾ ਐਡੀਟਰ ਨਿਊਜ਼ , ਚੰਡੀਗੜ੍ਹ | ਆਮ ਆਦਮੀ ਪਾਰਟੀ ਵਾਸਤੇ ਆਉਣ ਵਾਲੇ ਕੁਝ ਦਿਨ ਭਾਰੀ ਆਫ਼ਤ ਹੋ ਸਕਦੇ ਹਨ,ਕਿਉਂਕਿ ਪਾਰਟੀ ਦੇ ਇਕ ਮੰਤਰੀ ਦੀ ਅਸ਼ਲੀਲ ਵੀਡੀਓ ਸਾਹਮਣੇ ਆਉਣ ਵਾਲੀ ਹੈ ਅਤੇ ਇਹ ਸਾਰਾ ਕੁਝ ਉਸ ਸਮੇਂ ਵਾਪਰ ਰਿਹਾ ਹੈ,ਜਦੋਂ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਦੀ ਉਪ ਚੋਣ ਵਿੱਚ ਪੰਜਾਬ ਵਿਚ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਦੀ ਲੜਾਈ ਲੜ ਰਹੀ ਹੈ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਦੋ ਸੈਕਸ ਵੀਡੀਓ ਸੌਂਪਈਆਂ ਹਨ ਅਤੇ ਗਵਰਨਰ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ ਦੀਆਂ ਦੋ ਸੈਕਸ ਵੀਡੀਓ ਦਿੱਤੀਆਂ ਹਨ ਅਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਉਹ ਇਹਨਾ ਵੀਡੀਓ ਵੀ ਫੌਰੈਂਸਿਕ ਜਾਂਚ ਕਰਵਾਈ ਜਾਵੇ ਅਤੇ ਉਹ ਜਾਂਚ ਭਾਵੇਂ ਉਹ ਚੰਡੀਗੜ੍ਹ ਪੁਲਿਸ ਪਾਸੋਂ ਜਾਂ ਫਿਰ ਕਿਸੇ ਹੋਰ ਲੈਬ ਤੋਂ ਕਰਵਾਈ ਜਾਵੇ ਤਾ ਜੋ ਇਹਨਾਂ ਵੀਡੀਓ ਦੀ ਪ੍ਰਮਾਣਿਕਤਾ ਸਾਬਿਤ ਹੋ ਸਕੇ| ਉਨ੍ਹਾਂ ਦੱਸਿਆ ਕਿ ਇਸ ਵੀਡੀਓ ਵਿਚ ਇਕ ਵੀਡੀਓ ਚਾਰ ਮਿੰਟ ਅਤੇ ਦੂਸਰੀ ਅੱਠ ਮਿੰਟ ਦੀ ਹੈ| ਉਨ੍ਹਾਂ ਇਹ ਵੀ ਦੱਸਿਆ ਕਿ ਇਹਨਾਂ ਵੀਡੀਉ ਦੇਖ ਕੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਕਿਉਂਕਿ ਇਹ ਵੀਡੀਓ ਪੂਰੀ ਦੇਖੀਂ ਨਹੀਂ ਜਾਂਦੀ ਕਿਓਂਕਿ ਇਸ ਵਿਚ ਬਹੁਤ ਘਿਨੋਓਣਾ ਕਾਰਨਾਮਾ ਕੀਤਾ ਗਿਆ ਹੈ | ਉਹਨਾਂ ਕਿਹਾ ਹੈ ਕਿ ਇਹ ਵੀਡੀਓ ਪੰਜਾਬ ਪੁਲਿਸ ਨੂੰ ਵੀ ਸੌਂਪੀ ਜਾ ਸਕਦੀ ਸੀ, ਪਰ ਪੰਜਾਬ ਪੁਲਿਸ ਨੇ ਇਹ ਸਾਰਾ ਮਾਮਲਾ ਹੀ ਦਬਾਅ ਦੇਣਾ ਸੀ ਕਿਓਂਕਿ ਪੰਜਾਬ ਪੁਲਿਸ ਪਹਿਲਾਂ ਵੀ ਆਮ ਆਦਮੀ ਪਾਰਟੀ ਕਈ ਮਾਮਲੇ ਕਥਿੱਤ ਦਬਾ ਚੁੱਕੀ ਦਿੱਤੇ ਹਨ | ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਜੇਕਰ ਇਹ ਵੀਡੀਓ ਜਨਤਕ ਹੁੰਦੀਆਂ ਹਨ ਤਾਂ ਇਸ ਵਿਚ ਇਕ ਸ਼ਰਮਨਾਕ ਸੱਚ ਸਾਹਮਣੇ ਆ ਸਕਦਾ ਹੈ | ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਆਮ ਸੈਕਸ ਵੀਡੀਓ ਤੂੰ ਪੂਰੀ ਤਰਾਂ ਅਲੱਗ ਹੈ
ਆਮ ਆਦਮੀ ਪਾਰਟੀ ਚ ਮਚਿਆ ਹੜਕੰਪ
ਇਹ ਗੱਲ ਸਾਹਮਣੇ ਆਉਂਦਿਆਂ ਹੀ ਆਮ ਆਦਮੀ ਪਾਰਟੀ ਵਿੱਚ ਹੜਕੰਪ ਮਚ ਗਿਆ ਹੈ ਕਿਉਂਕਿ ਮਾਮਲਾ ਗਵਰਨਰ ਦੇ ਪਾਸ ਜਾਣ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਹੈ ਕਿ ਇਹਨਾਂ ਵੀਡੀਓ ਵਿਚ ਪੰਜਾਬ ਸਰਕਾਰ ਦਾ ਮੰਤਰੀ ਜ਼ਰੂਰ ਸ਼ਾਮਲ ਹੈ ਅਤੇ ਚਰਚਾਂ ਇਹ ਵੀ ਸ਼ੁਰੂ ਹੋ ਗਈ ਹੈ ਕਿ ਆਖਰਕਾਰ ਇਸ ਵੀਡੀਓ ਵਿੱਚ ਕਿਹੜਾ ਮੰਤਰੀ ਸ਼ਾਮਲ ਹੈ ਕਿਓੰਕੇ ਸੁਖਪਾਲ ਸਿੰਘ ਖਹਿਰਾ ਨੇ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਵੀਡੀਓ ਵਿਚ ਸ਼ਾਮਿਲ ਮੰਤਰੀ ਕੌਣ ਹੈ | ਪਤਾ ਲੱਗਾ ਹੈ ਕਿ ਇਹ ਦੋਵੇਂ ਵੀਡੀਓ ਨੂੰ ਚੰਡੀਗੜ੍ਹ ਦੀ ਸੀ.ਐਫ.ਐਲ (ਫੌਰੈਂਸਿਕ ਲੈਬ) ਨੂੰ ਵਿੱਚ ਭੇਜਿਆ ਜਾ ਰਿਹਾ ਹੈ, ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਵੀਡੀਓ ਨੂੰ ਲੈਬ ਵਿਚ ਇਸ ਕਰਕੇ ਭੇਜਿਆ ਜਾ ਰਿਹਾ ਹੈ ਤਾਂ ਜੋ ਇਸ ਗੱਲ ਦੀ ਜਾਂਚ ਹੋ ਸਕੇ ਕੇ ਵੀਡੀਓ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ ਅਤੇ ਇਸ ਗਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਵੀਡੀਓ ਵਿਚ ਕੌਣ ਵਿਅਕਤੀ ਪੱਕੇ ਤੌਰ ਤੇ ਸ਼ਾਮਲ ਹੈ|ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕੋਈ ਵੀ ਬਿਆਨ ਅਜੇ ਤੱਕ ਸਾਹਮਣੇ ਨਹੀਂ ਆਇਆ
ਇਸ ਤਰਾਂ ਦੇ ਬਦਲਾਅ ਤੋਂ ਤਾਂ ਰੱਬ ਹੀ ਬਚਾਵੇ : ਮਜੀਠੀਆ
ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਦੀ ਜਾਣਕਾਰੀ ਮਿਲੀ ਹੈ ਅਤੇ ਉਹਨਾਂ ਨੇ ਕਿਹਾ ਕਿ ਹੈ ਜੇਕਰ ਇਹ ਗੱਲ ਸੱਚ ਹੈ ਤਾਂ ਪੰਜਾਬ ਨੂੰ ਅਜਿਹੇ ਬਦਲਾਅ ਤੋਂ ਰੱਬ ਹੀ ਬਚਾਏ
ਕਟਾਰੂਚੱਕ ਦਾ ਖਹਿਰਾ ਨਾਲ ਵਿਵਾਦ
ਅਜੇ ਕੁਝ ਦਿਨ ਪਹਿਲਾਂ ਤੋਂ ਸੁਖਪਾਲ ਸਿੰਘ ਖਹਿਰਾ ਦਾ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਵਿਵਾਦ ਚੱਲ ਰਿਹਾ ਹੈ ਅਤੇ ਖਹਿਰਾ ਨੇ ਦੋਸ਼ ਲਗਾਇਆ ਸੀ ਕਿ ਕਟਾਰੂਚੱਕ ਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਨਿੱਜੀ ਸਟਾਫ ਵਿੱਚ ਨੌਕਰੀਆਂ ਵੰਡੀਆਂ ਹਨ , ਇਸ ਨੂੰ ਲੈ ਕੇ ਦੋਵੇਂ ਨੇਤਾਵਾਂ ਦੀ ਪਹਿਲੀ ਜੰਗ ਅਜੇ ਚੱਲ ਹੀ ਰਹੀ ਹੈ |