-ਵਾਰਡ ਨੰਬਰ-11 ਵਿਚ ਪਾਰਟੀ ਉਮੀਦਵਾਰ ਦੇ ਹੱਕ ਵਿਚ ਕਰਵਾਈ ਗਈ ਜਨ ਸਭਾ
ਮੁਕੇਰੀਆ। ਨਗਰ ਕੌਂਸਲ ਮੁਕੇਰੀਆ ਦੀ ਹੋਣ ਜਾ ਰਹੀ ਚੋਣ ਵਿਚ ਸ਼ਹਿਰ ਵਾਸੀਆਂ ਦੇ ਸਮਰਥਨ ਨਾਲ ਅਕਾਲੀ ਦਲ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਵਿਚ ਨਗਰ ਕੌਂਸਲ ਦੇ ਹਾਊਸ ਦੀ ਅਗਵਾਈ ਕਰਦੇ ਹੋਏ ਅਕਾਲੀ ਦਲ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਗਤੀ ਪ੍ਰਦਾਨ ਕੀਤੀ ਜਾਵੇਗੀ, ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ.ਸਰਬਜੋਤ ਸਿੰਘ ਸਾਬੀ ਵੱਲੋਂ ਇੱਥੇ ਵਾਰਡ ਨੰਬਰ-11 ਤੋਂ ਪਾਰਟੀ ਉਮੀਦਵਾਰ ਪੂਨਮ ਰੱਤੂ ਦੇ ਹੱਕ ਵਿਚ ਕਰਵਾਈ ਗਈ ਇਕ ਜਨਸਭਾ ਨੂੰ ਸੰਬੋਧਨ ਕਰਨ ਸਮੇਂ ਕੀਤਾ ਗਿਆ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਦੌਰਾਨ ਸ਼ਹਿਰ ਵਾਸੀਆਂ ਨੇ ਵਾਰੀ-ਵਾਰੀ ਕਾਂਗਰਸ ਤੇ ਭਾਜਪਾ ਨੂੰ ਵੋਟਾਂ ਪਾ ਕੇ ਮੌਕਾ ਦਿੱਤਾ ਕਿ ਇਹ ਲੋਕ ਸ਼ਹਿਰ ਦਾ ਜਿੱਥੇ ਵਿਕਾਸ ਕਰਨ ਉੱਥੇ ਹੀ ਨਗਰ ਕੌਂਸਲ ਵਿਚ ਫੈਲੇ ਹੋਏ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਲੇਕਿਨ ਦੋਵੇਂ ਪਾਰਟੀਆਂ ਦੇ ਆਗੂ ਸ਼ਹਿਰ ਵਾਸੀਆਂ ਦੀਆਂ ਆਸਾਂ ਤੇ ਉਮੀਦਾਂ ’ਤੇ ਖਰੇ ਨਹੀਂ ਉੱਤਰੇ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਜਿੱਥੇ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਚਾਰੇ ਪਾਸੇ ਗੰਦਗੀ ਹੈ ਤੇ ਨਾਲ ਹੀ ਸੀਵਰੇਜ ਤੇ ਪਾਣੀ ਦੀ ਸਹੂਲਤ ਤੋਂ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅੱਜ ਵੀ ਵਾਂਝੇ ਹਨ ਉੱਥੇ ਹੀ ਨਗਰ ਕੌਂਸਲ ਵਿਚ ਕੰਮ ਕਰਾਉਣ ਜਾਣ ਵਾਲੇ ਲੋਕਾਂ ਨੂੰ ਜਿੱਥੇ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਉੱਥੇ ਹੀ ਮਹੀਨਿਆਂ ਤੱਕ ਲੋਕਾਂ ਦੀਆਂ ਫਾਈਲਾਂ ਇਕ ਟੇਬਲ ਤੋਂ ਦੂਜੇ ਟੇਬਲ ਦੇ ਚੱਕਰ ਹੀ ਕੱਟਦੀਆਂ ਰਹਿ ਜਾਂਦੀਆਂ ਹਨ। ਸਰਬਜੋਤ ਸਾਬੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਬੁਰੇ ਸਿਸਟਮ ਨੂੰ ਜਿੱਥੇ ਜੜ ਤੋਂ ਪੁੱਟਿਆ ਜਾਵੇਗਾ ਉੱਥੇ ਹੀ ਸ਼ਹਿਰ ਵਾਸੀਆਂ ਨੂੰ ਹਰ ਸਹੂਲਤ ਮਿਲੇ ਇਹ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਭਾਵੇਂ ਪਹਿਲੀ ਵਾਰ ਇਕੱਲੇ ਤੌਰ ’ਤੇ ਨਗਰ ਕੌਂਸਲ ਦੀ ਚੋਣ ਲੜੀ ਜਾ ਰਹੀ ਹੈ ਲੇਕਿਨ ਸ਼ਹਿਰ ਸਮੇਤ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਜਦੋਂ ਵੀ ਅਕਾਲੀ ਦਲ ਨੇ ਸੱਤਾ ਸੰਭਾਲੀ ਹੈ ਤਦ ਹਰ ਵਰਗ ਦਾ ਬਰਾਬਰ ਵਿਕਾਸ ਕੀਤਾ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਕੀਤਾ ਜਾਵੇਗਾ। ਇਸ ਮੌਕੇ ਪਾਰਟੀ ਉਮੀਦਵਾਰ ਪੂਨਮ ਰੱਤੂ ਨੇ ਵਾਰਡ ਵਾਸੀਆਂ ਤੇ ਪਾਰਟੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਸਭਾ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰਦੇਵ ਸਿੰਘ, ਮਾਸਟਰ ਬਲਵੀਰ ਸਿੰਘ, ਰਾਜੂ ਡੇਵਿਡ, ਜੋਗਿੰਦਰ ਸਿੰਘ, ਮਨਜੀਤ ਸਿੰਘ, ਖੁਸ਼ਵੰਤ ਸਿੰਘ ਬੌਬੀ, ਮਹਿੰਗਾ ਸਿੰਘ, ਸੂਬਾ ਸਿੰਘ, ਬਲਵਿੰਦਰ ਸਿੰਘ, ਕਮਲ ਰੱਤੂ, ਰੋਹਿਤ ਕਤਨਾ, ਨਰਿੰਦਰ ਸਿੰਘ ਚੀਮਾ, ਗੁਲਜਾਰ ਸਿੰਘ, ਸੁਖਵਿੰਦਰ ਸਿੰਘ, ਨੇਹਾ, ਰਾਜ ਕੁਮਾਰੀ, ਕੁਲਵਿੰਦਰ ਕੌਰ, ਜੋਗਿੰਦਰ ਕੌਰ, ਮਨੀਸ਼ਾ, ਕਿਰਨ ਬਾਲਾ ਆਦਿ ਵੀ ਮੌਜੂਦ ਸਨ।
-ਕਾਂਗਰਸ-ਭਾਜਪਾ ਦਾ ਸਮਾਂ ਲੰਘਿਆ, ਲੋਕ ਹੁਣ ਅਕਾਲੀ ਦਲ ਦੇ ਨਾਲ-ਸਰਬਜੋਤ ਸਾਬੀ