ਹੁਸ਼ਿਆਰਪੁਰ। ਅਕਾਲੀ ਦਲ ਵੱਲੋਂ ਹਮੇਸ਼ਾ ਸਭ ਦਾ ਸਾਥ ਤੇ ਸਭ ਦਾ ਵਿਕਾਸ ਨੀਤੀ ’ਤੇ ਕੰਮ ਕੀਤਾ ਗਿਆ ਹੈ ਤੇ ਹਿੰਦੂ-ਸਿੱਖ ਭਾਈਚਾਰੇ ਨੂੰ ਮਜਬੂਤ ਕਰਨ ਲਈ ਪਾਰਟੀ ਨੇ ਹਰ ਸਮੇਂ ਵਚਨਬੱਧਤਾ ਪ੍ਰਗਟਾਉਦੇ ਹੋਏ ਕਦਮ ਅੱਗੇ ਵਧਾਏ ਹਨ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਵਾਰਡ ਨੰਬਰ-34 ਤੋਂ ਪਾਰਟੀ ਦੇ ਉਮੀਦਵਾਰ ਰੋਹਿਤ ਅਗਰਵਾਲ ਦੇ ਵਕੀਲਾ ਬਜਾਰ ਸਥਿਤ ਚੋਣ ਦਫਤਰ ਦਾ ਉਦਘਾਟਨ ਕਰਨ ਸਮੇਂ ਕੀਤਾ, ਇਸ ਸਮੇਂ ਐਸ.ਜੀ.ਪੀ.ਸੀ.ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਵੀ ਵਿਸ਼ੇਸ਼ ਰੂਪ ਨਾਲ ਹਾਜਰ ਰਹੇ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਭਾਵੇਂ ਅਕਾਲੀ ਦਲ ਪਹਿਲੀ ਵਾਰ ਇਕੱਲੇ ਤੌਰ ’ਤੇ ਨਗਰ ਨਿਗਮ ਚੋਣਾਂ ਲੜ ਰਿਹਾ ਹੈ ਲੇਕਿਨ ਸ਼ਹਿਰ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਸਤਿਕਾਰ ਨੇ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਅਕਾਲੀ ਦਲ ਹੀ ਹਰ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ। ਉਨਾਂ ਕਿਹਾ ਕਿ ਰੋਹਿਤ ਅਗਰਵਾਲ ਪਾਰਟੀ ਦੇ ਮੇਹਨਤੀ ਆਗੂ ਹਨ ਤੇ ਵਾਰਡ ਸਮੇਤ ਸ਼ਹਿਰ ਵਿਚ ਉਨਾਂ ਨੂੰ ਪਿਆਰ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ ਕਿਉਕਿ ਲੋਕ ਜਾਣਦੇ ਹਨ ਕਿ ਅਜਿਹੇ ਇਮਾਨਦਾਰ ਆਗੂ ਹੀ ਸ਼ਹਿਰ ਦਾ ਸਹੀ ਅਰਥਾਂ ਵਿਚ ਵਿਕਾਸ ਕਰਵਾ ਸਕਦੇ ਹਨ। ਇਸ ਮੌਕੇ ਰੋਹਿਤ ਅਗਰਵਾਲ ਵੱਲੋਂ ਪਾਰਟੀ ਦੇ ਆਗੂਆਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਮੇਰਾ ਵਾਰਡ ਮੇਰੇ ਪਰਿਵਾਰ ਦੀ ਤਰਾਂ ਹੈ ਜਿਸ ਦੇ ਵਿਕਾਸ ਲਈ ਅਸੀਂ ਹਮੇਸ਼ਾ ਵਚਨਬੱਧ ਹਾਂ। ਇਸ ਸਮੇਂ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ, ਅਤੁਲ ਅਬਰੋਲ, ਰੋਹਿਤ ਕੁਮਾਰ, ਸੰਜੀਵ ਬਹਿਲ, ਸੰਜੀਵ ਅਗਨੀਹੋਤਰੀ, ਰਾਜੀਵ ਗੁਪਤਾ, ਮਨੀ ਸ਼ਰਮਾ, ਮਨਿਕ ਅਗਰਵਾਲ,ਸੁਮਨ ਮਹਿਤਾ, ਅਤੁੱਲ ਸ਼ਰਮਾ, ਦਵਿੰਦਰ ਸਿੰਘ ਬੈਂਸ, ਵਰਿੰਦਰ ਸਿੰਘ ਪਰਮਾਰ, ਪ੍ਰਭਪਾਲ ਬਾਜਵਾ, ਸਤਨਾਮ ਸਿੰਘ ਬੰਟੀ ਚੱਗਰਾ, ਜਪਿੰਦਰ ਅਟਵਾਲ, ਗੁਰਪ੍ਰੀਤ ਸਿੰਘ ਕੋਹਲੀ ਆਦਿ ਵੀ ਹਾਜਰ ਸਨ।
-ਅਕਾਲੀ ਦਲ ਹਿੰਦੂ-ਸਿੱਖ ਭਾਈਚਾਰੇ ਨੂੰ ਮਜਬੂਤ ਕਰਨ ਲਈ ਹਮੇਸ਼ਾ ਵਚਨਬੱਧ-ਲਾਲੀ ਬਾਜਵਾ