ਦਾ ਐਡੀਟਰ ਨਿਊਜ਼, ਜਲੰਧਰ, ——— ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਲੰਧਰ ਪੱਛਮੀ (ਰਾਖਵੇਂ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਮਰਹੂਮ ਜਥੇਦਾਰ ਪ੍ਰੀਤਮ ਸਿੰਘ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਉਹ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੀਬੀ ਸੁਰਜੀਤ ਕੌਰ ਪੰਥਕ ਪਿਛੋਕੜ ਤੋਂ ਹਨ ਅਤੇ ਉਨ੍ਹਾਂ ਦੇ ਮਰਹੂਮ ਪਤੀ-ਜਥੇਦਾਰ ਪ੍ਰੀਤਮ ਸਿੰਘ ਇੱਕ ਵਾਰ ਕੌਂਸਲਰ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸੁਰਜੀਤ ਕੌਰ ਖੁਦ ਆਪਣੇ ਸਮਾਜਿਕ ਕੰਮਾਂ ਅਤੇ ਸਮਾਜ ਦੀ ਸੇਵਾ ਲਈ ਜਾਣੀ ਜਾਂਦੀ ਹੈ। “ਮੈਨੂੰ ਭਰੋਸਾ ਹੈ ਕਿ ਲੋਕ ਜਲੰਧਰ ਪੱਛਮੀ ਤੋਂ ਇੱਕ ਮਿਹਨਤੀ ਪਾਰਟੀ ਆਗੂ ਦਾ ਸਮਰਥਨ ਕਰਨਗੇ।”