-ਕ੍ਰਿਸ਼ਨ ਕੁਮਾਰ ਦੀ ਜਿਦ ਨੇ 30 ਲੱਖ ਬੱਚਿਆਂ ਦੀ ਜਾਨ ਖਤਰੇ ਵਿਚ ਪਾਈ
-ਜੀ.ਟੀ.ਯੂ.ਨੇ ਕਿਹਾ ਕਿ ਇਹ ਜਲਦਬਾਜੀ ‘ਚ ਲਿਆ ਫੈਸਲਾ
ਦਾ ਐਡੀਟਰ ਬਿਊਰੋ, ਚੰਡੀਗੜ। ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਚ ਆਪਸੀ ਖਹਿਬਾਜੀ ਦੇ ਚੱਲਦੇ ਹੋਏ ਪੰਜਾਬ ਦੇ ਕਰੀਬ 30 ਲੱਖ ਬੱਚਿਆਂ ਦੀ ਜਿੰਦਗੀ ਨੂੰ ਖਤਰੇ ਵਿਚ ਪਾ ਦਿੱਤਾ ਹੈ, ਆਖਿਰਕਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਸਕੂਲ ਖੋਲਣ ਦੀ ਆਪਣੀ ਜਿਦ ਪੁਗਾ ਗਏ ਹਨ ਹਾਲਾਂਕਿ ਵਿਜੇ ਇੰਦਰ ਸਿੰਗਲਾ ਪੰਜਾਬ ਵਿਚ ਸਕੂਲ ਖੋਲਣ ਦੇ ਹੱਕ ਵਿਚ ਨਹੀਂ ਸਨ ਤੇ ਹੁਣ ਸਕੂਲ ਖੋਲਣ ਲਈ ਜਿਹੜੀਆਂ ਗਾਈਡ ਲਾਈਨਜ ਜਾਰੀ ਕੀਤੀਆਂ ਗਈਆਂ ਹਨ ਉਨਾਂ ਗਾਈਡਲਾਈਨਜ ਨੂੰ ਪੂਰਾ ਕਰਨਾ ਬੇਹੱਦ ਕਠਿਨ ਹੈ, ਖਾਸਕਰ ਸਰਕਾਰੀ ਸਕੂਲਾਂ ਲਈ ਇਹ ਬਿਲਕੁਲ ਅਸੰਭਵ ਹੈ ਕਿਉਂਕਿ ਸਰਕਾਰੀ ਸਕੂਲ ਪਹਿਲਾ ਹੀ ਬੁਨਿਆਦੀ ਢਾਂਚੇ ਲਈ ਜੂਝ ਰਹੇ ਹਨ ਤੇ ਕਰੋਨਾ ਮਹਾਂਮਾਰੀ ਕਾਰਨ ਪੈਦਾ ਮੌਜੂਦਾ ਹਾਲਾਤਾਂ ਵਿਚ ਸਰਕਾਰੀ ਸਕੂਲਾਂ ਕੋਲ ਜਾਰੀ ਕੀਤੀਆਂ ਗਾਈਡਲਾਈਨਜ ਮੁਤਾਬਿਕ ਬੁਨਿਆਦੀ ਢਾਂਚਾ ਮੌਜੂਦ ਹੀ ਨਹੀਂ ਹੈ, ਤੇ ਨਾਲ ਹੀ ਸਿੱਖਿਆ ਵਿਭਾਗ ਨੇ ਜਿਹੜਾ ਸਵੈ-ਘੋਸ਼ਣਾ ਪੱਤਰ ਦਾ-ਪ੍ਰਫਾਰਮਾ ਸਕੂਲਾਂ ਨੂੰ ਭੇਜਿਆ ਹੈ ਤੇ ਉਸ ਵਿਚ ਲਿਖੀ ਹੋਈ ਇਹ ਗੱਲ ਕਿ ਕਿਸੇ ਬੱਚੇ ਨਾਲ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਜਿੰਮੇਵਾਰ ਬੱਚਿਆਂ ਦੇ ਮਾਪਿਆਂ ਦੀ ਹੀ ਹੋਵੇਗੀ, ਇਸ ਲਾਈਨ ਨੇ ਬੱਚਿਆਂ ਦੇ ਮਾਪਿਆਂ ਦੇ ਸਿਰ ਚਕਰਾ ਦਿੱਤੇ ਹਨ ਤੇ ਅਜਿਹੇ ਹਾਲਾਤਾਂ ਵਿਚ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸਰਕਾਰ ਨੇ ਸਕੂਲ ਖੋਲਣ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ ਪਰ ਪ੍ਰਬੰਧਾਂ ਲਈ ਸਕੂਲਾਂ ਨੂੰ ਧੇਲਾ ਤੱਕ ਨਹੀਂ ਭੇਜਿਆ ਤੇ ਪ੍ਰਬੰਧਾਂ ‘ਤੇ ਆਉਣ ਵਾਲਾ ਪੂਰਾ ਖਰਚਾ ਅੰਦਰਖਾਤੇ ਅਧਿਆਪਕਾਂ ‘ਤੇ ਹੀ ਪਾ ਦਿੱਤਾ ਗਿਆ ਹੈ। ਸਕੂਲ ਖੋਲਣ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿਚ ਇਕ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਕੂਲ ਸਾਰੇ ਪ੍ਰਬੰਧ ਮੁਕੰਮਲ ਕਰ ਲੈਣ ਲੇਕਿਨ ਉਨਾਂ ਪ੍ਰਬੰਧਾਂ ‘ਤੇ ਖਰਚ ਹੋਣ ਵਾਲੇ ਪੈਸੇ ‘ਤੇ ਵਿਭਾਗ ਖਾਮੋਸ਼ ਹੈ ਤੇ ਕ੍ਰਿਸ਼ਨ ਕੁਮਾਰ ਦੇ ਡਰ ਕਾਰਨ ਅੱਧੇ ਸਕੂਲ ਤਾਂ ਆਪਣੀ ਜੇਬ ਵਿਚੋ ਖਰਚਾ ਕਰਨ ਲਈ ਤੁਰ ਵੀ ਪਏ ਹਨ। ਜੇਕਰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀਆਂ ਗਾਈਡ ਲਾਈਨਜ ‘ਤੇ ਝਾਤ ਮਾਰੀ ਜਾਵੇ ਤਾਂ ਹਰ ਵਿਦਿਆਰਥੀ ਵਿਚਲਾ ਕਲਾਸ ਵਿਚ ਬੈਂਚ ‘ਤੇ ਬੈਠਣ ਵਾਲਾ ਫਾਸਲਾ 6 ਫੁੱਟ ਦਾ ਹੋਵੇਗਾ ਤੇ ਬਹੁਤੇ ਸਕੂਲਾਂ ਕੋਲ ਇੰਨੇ ਵੱਡੇ ਕਮਰੇ ਨਹੀਂ ਹਨ ਕਿ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ 6-6 ਫੁੱਟ ਦੇ ਵਕਫੇ ‘ਤੇ ਬਿਠਾ ਕੇ ਪੜਾਇਆ ਜਾ ਸਕੇ , ਸਾਰੇ ਸਕੂਲਾਂ ਨੂੰ ਥਰਮਲ ਮੀਟਰ ਲੈਣ ਦਾ ਆਦੇਸ਼ ਦਿੱਤਾ ਗਿਆ ਹੈ ਤੇ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਹਾਲਾਤ ਵਿਚ ਬੱਚੇ ਸਕੂਲ ਅੰਦਰ ਇਕੱਠੇ ਨਹੀਂ ਹੋਣੇ ਚਾਹੀਦੇ। ਕਰੋਨਾ ਵਰਗੇ ਹਾਲਾਤ ਪੈਦਾ ਹੋਣ ‘ਤੇ ਮੈਡੀਕਲ ਸਹਾਇਤਾ ਦਾ ਐਮਰਜੈਂਸੀ ਪ੍ਰਬੰਧ ਵੀ ਜਰੂਰੀ ਕਿਹਾ ਗਿਆ ਹੈ ਲੇਕਿਨ ਜੇਕਰ ਕਿਸੇ ਬੱਚੇ ਜਾਂ ਕਿਸੇ ਅਧਿਆਪਕ ਨੂੰ ਕਰੋਨਾ ਦੀ ਸ਼ਿਕਾਇਤ ਹੈ ਤਾਂ ਅਜਿਹੇ ਹਾਲਾਤ ਵਿਚ ਪੀ.ਪੀ.ਈ. ਕਿੱਟਾਂ ਦਾ ਹੋਣਾ ਬਹੁਤ ਜਰੂਰੀ ਹੈ ਲੇਕਿਨ ਅਜਿਹੇ ਪ੍ਰਬੰਧ ਕਰਨ ਬਾਰੇ ਵਿਭਾਗ ਖਾਮੋਸ਼ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਵੀ ਆਦੇਸ਼ ਜਾਰੀ ਕਰ ਦਿੱਤਾ ਗਿਆ ਕਿ ਸਕੂਲਾਂ ਦੇ ਪਾਣੀ ਦਾ ਪ੍ਰਬੰਧ ਪੈਰ ਨਾਲ ਚੱਲਣ ਵਾਲੀਆਂ ਟੂਟੀਆਂ ਵਾਲਾ ਹੋਣਾ ਚਾਹੀਦਾ ਹੈ ਲੇਕਿਨ ਇੰਨੇ ਘੱਟ ਸਮੇਂ ਵਿਚ ਇੰਨਾ ਖਰਚੀਲਾ ਪ੍ਰਬੰਧ ਕਰਨਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਵੱਸ ਦੀ ਗੱਲ ਨਹੀਂ ਹੈ।

ਪੁਗਾ ਗਏ ਕ੍ਰਿਸ਼ਨ ਕੁਮਾਰ ਆਪਣੀ ਜਿਦ
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਚਕਾਰ 36 ਦਾ ਅੰਕੜਾ ਹੁਣ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ, ਹਾਲਾਂਕਿ ਵਿਜੇ ਇੰਦਰ ਸਿੰਗਲਾ ਅਜਿਹੇ ਹਾਲਾਤਾਂ ਵਿਚ ਸਕੂਲ ਖੋਲਣ ਦੇ ਹੱਕ ਵਿਚ ਨਹੀਂ ਸਨ, ਜਦੋਂ ਕਿ ਪੰਜਾਬ ਵਿਚ ਇਸ ਸਮੇਂ ਕਰੋਨਾ ਪੂਰੇ ਸਿਖਰਾਂ ‘ਤੇ ਹੈ ਤੇ ਮੌਤਾਂ ਦੀ ਦਰ ਵੀ ਲਗਾਤਾਰ ਵੱਧ ਰਹੀ ਹੈ, ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਤਾਰਾ ਬਣ ਚੁੱਕੇ ਹਨ, ਜਿਹੜੇ ਵੀ ਅੰਕੜੇ ਕ੍ਰਿਸ਼ਨ ਕੁਮਾਰ ਪੰਜਾਬ ਦੇ ਸਕੂਲਾਂ ਸਬੰਧੀ ਸੀ.ਐਮ. ਸਾਹਮਣੇ ਪੇਸ਼ ਕਰਦੇ ਹਨ, ਉਨਾਂ ‘ਤੇ ਉਹ ਅੱਖ ਮੀਟ ਕੇ ਹੀ ਯਕੀਨ ਕਰ ਲੈਂਦੇ ਹਨ। ਵਿਭਾਗ ਦਾ ਪੱਤਾ-ਪੱਤਾ ਇਸ ਗੱਲ ਤੋਂ ਜਾਣੂ ਹੈ ਕਿ ਕ੍ਰਿਸ਼ਨ ਕੁਮਾਰ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਅੰਕੜਿਆਂ ਦੀ ਇਕ ਵੱਡੀ ਖੇਡ ਖੇਡ ਰਹੇ ਹਨ, ਜਿਸ ਦੀ ਹਵਾ ਆਉਣ ਵਾਲੇ ਸਮੇਂ ਵਿਚ ਨਿਕਲਣ ਵਾਲੀ ਹੈ ਤੇ ਉਹ ਸਕੂਲਾਂ ਨੂੰ ਖੋਲਣ ਸਬੰਧੀ ਸੀ.ਐਮ. ਨੂੰ ਪੂਰੀ ਤਰਾਂ ਭਰੇਸੇ ਵਿਚ ਲੈਣ ਪ੍ਰਤੀ ਕਾਮਯਾਬ ਹੋ ਗਏ ਹਨ ਤੇ ਇੱਥੇ ਵੀ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਜੇ ਇੰਦਰ ਸਿੰਗਲਾ ਵਿਚਕਾਰ ਬਣਦੀ ਨਹੀਂ ਹੈ ਤੇ ਉਹ ਮੰਤਰੀ ਵੀ ਰਾਹੁਲ ਗਾਂਧੀ ਦੇ ਖਾਤੇ ਵਿਚੋ ਹੀ ਬਣੇ ਸਨ।

ਖੌਫਨਾਕ ਹਾਲਾਤ ਵਿਚ ਹਨ ਪੰਜਾਬ ਦੇ ਕਰੋਨਾ ਅੰਕੜੇ
ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ ਮੌਤਾਂ ਦੀ ਗਿਣਤੀ 4000 ਹਜਾਰ ਤੱਕ ਪਹੁੰਚਣ ਤੋਂ ਮਹਿਜ 15 ਅੰਕ ਪਿੱਛੇ ਹੈ ਜਦੋਂ ਕਿ 1 ਲੱਖ 26 ਹਜਾਰ 919 ਮਾਮਲੇ ਕਰੋਨਾ ਦੇ ਪੰਜਾਬ ਵਿਚ ਸਾਹਮਣੇ ਆ ਚੁੱਕੇ ਹਨ। ਇੱਥੇ ਇਹ ਦੱਸਣਾ ਵੀ ਵਾਜਿਬ ਹੋਵੇਗਾ ਕਿ ਪੰਜਾਬ ਵਿਚ ਅਜਿਹੇ ਕਰੋਨਾ ਦੇ ਮਾਮਲੇ ਵੀ ਹਜਾਰਾਂ ਵਿਚ ਹਨ ਜਿਨਾਂ ਦੀ ਹਾਲੇ ਤੱਕ ਟੈਸਟਿੰਗ ਨਹੀਂ ਹੋ ਸਕੀ ਤੇ ਬਹੁਤ ਸਾਰੇ ਮਾਮਲੇ ਅਜਿਹੇ ਵੀ ਹਨ ਜਿਨਾਂ ਦੀ ਮੌਤ ਕਰੋਨਾ ਦੀ ਵਜਾਂ ਕਰਕੇ ਹੋਈ ਹੈ ਲੇਕਿਨ ਉਹ ਸਰਕਾਰੀ ਅੰਕੜਿਆਂ ਵਿਚ ਦਰਜ ਨਹੀਂ ਹਨ।

ਜਲਦਬਾਜੀ ਵਿਚ ਲਿਆ ਗਿਆ ਫੈਸਲਾ-ਜੀ.ਟੀ.ਯੂ.
ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦਾ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਜਲਦਬਾਜੀ ਵਿਚ ਲਿਆ ਹੈ ਕਿਉਂਕਿ ਅਜਿਹੇ ਹਾਲਾਤਾਂ ਵਿਚ ਸਕੂਲ ਖੋਲਣੇ ਬੇਹੱਦ ਕਠਿਨ ਹੈ ਤੇ ਕਰੋਨਾ ਮਹਾਂਮਾਰੀ ਪੂਰੀ ਤਰਾਂ ਫੈਲੀ ਹੋਈ ਹੈ ਤੇ ਕਈ ਦੇਸ਼ਾਂ ਵਿਚ ਸਕੂਲਾਂ ਨੂੰ ਖੋਲ ਕੇ ਦੁਬਾਰਾ ਬੰਦ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਕੋਈ ਵੀ ਬੱਚਾ ਕਰੋਨਾ ਦੀ ਮਾਰ ਹੇਠ ਆ ਗਿਆ ਤਾਂ ਉਹ ਬੜੇ ਪੱਧਰ ‘ਤੇ ਕਰੋਨਾ ਨੂੰ ਫੈਲਾ ਦੇਵੇਗਾ ਕਿਉਂਕਿ ਅੱਜ ਕੱਲ ਅਜਿਹੇ ਕੇਸ ਵੀ ਸਾਹਮਣੇ ਆ ਰਹੇ ਹਨ ਜਿਨਾਂ ਵਿਚ ਨਾ ਤਾਂ ਬੁਖਾਰ, ਖਾਸੀ ਆਦਿ ਹੋਰ ਲੱਛਣ ਨਹੀਂ ਹੁੰਦੇ ਹਨ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿਚ ਮਾਪਿਆਂ ਦੇ ਸਕੂਲ ਅਧਿਆਪਕਾਂ ਨੂੰ ਲਗਾਤਾਰ ਇਹ ਫੋਨ ਆ ਰਹੇ ਹਨ ਕਿ ਉਹ ਬੱਚੇ ਸਕੂਲ ਵਿਚ ਨਹੀਂ ਭੇਜ ਰਹੇ ਹਨ।