-ਰੇਤ ਦਾ ਓਵਰਲੋਡ ਟਿੱਪਰ 20 ਹਜਾਰ ਦੀ ਵੱਢੀ ਲੈ ਥਾਣੇਦਾਰ ਨੇ ਛੱਡਿਆ
-ਚੱਕ ਸਾਧੂ ਕੋਲ ਦੀ ਘਟਨਾ, ਪੈਸੇ ਲੈਣ ਪਿੱਛੋ ਚਲਾਨ ਵੀ ਕਰ ਦਿੱਤਾ
ਦਾ ਐਡੀਟਰ ਬਿਊਰੋ, ਹੁਸ਼ਿਆਰਪੁਰ। ਹਿਮਾਚਲ ਤੋਂ ਓਵਰਲੋਡ ਰੇਤ ਨਾਲ ਭਰੇ ਆ ਰਹੇ ਟਿੱਪਰ ਚੱਕ ਸਾਧੂ ਨਜਦੀਕ ਤੈਨਾਤ ਪੁਲਿਸ ਨੂੰ ਹੁਣ ਇਸ ਕਰਕੇ ਹੌਲੇ ਲੱਗ ਰਹੇ ਹਨ ਕਿਉਂਕਿ ਟਿੱਪਰ ਮਾਲਿਕਾਂ ਨੇ ਪੁਲਿਸ ਅਫਸਰਾਂ ਦੀ ਜੇਬ ਤੱਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਅਜਿਹਾ ਇਕ ਮਾਮਲਾ ਸਾਹਮਣੇ ਵੀ ਆ ਚੁੱਕਾ ਹੈ, ਜਿਸ ਵਿਚ ਪੰਜਾਬ ਪੁਲਿਸ ਦੇ ਇਕ ਥਾਣੇਦਾਰ ਨੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਉਦੋ ਛੱਡ ਦਿੱਤਾ ਜਦੋਂ ਟਿੱਪਰ ਮਾਲਿਕ ਨੇ ਆਪਣੇ ਬੈਂਕ ਅਕਾਂਊਟ ਵਿਚੋ ਉਸ ਥਾਣੇਦਾਰ ਦੇ ਅਕਾਂਊਟ ਵਿਚ 15 ਹਜਾਰ ਰੁਪਏ ਟ੍ਰਾਂਸਫਰ ਕਰ ਦਿੱਤੇ ਤੇ 5 ਹਜਾਰ ਮੌਕੇ ‘ਤੇ ਕੈਸ਼ ਦੇ ਦਿੱਤੇ। ਦੱਸ ਦਈਏ ਕਿ ਕੁਝ ਮਹੀਨੇ ਪਹਿਲਾ ਪੰਜਾਬ ਵਿਚ ਮਾਈਨਿੰਗ ਦਾ ਕੰਮ ਕਰਨ ਵਾਲੀ ਇਕ ਚੱਢਾ ਨਾਂ ਦੀ ਕੰਪਨੀ ਨੇ ਸਰਕਾਰ ‘ਤੇ ਇਸ ਗੱਲ ਲਈ ਦਬਾਅ ਬਣਾਇਆ ਸੀ ਕਿ ਹਿਮਾਚਲ ਤੋਂ ਪੰਜਾਬ ਵਿਚ ਆ ਰਹੀ ਸਸਤੀ ਰੇਤ ਨੂੰ ਰੋਕਣ ਲਈ ਹੁਸ਼ਿਆਰਪੁਰ ਅੰਦਰ ਪ੍ਰਵੇਸ਼ ਹੋਣ ਵਾਲੇ ਹਿਮਾਚਲ ਦੇ ਰਸਤਿਆਂ ‘ਤੇ ਕੰਡੇ ਲਗਾ ਦਿੱਤੇ ਜਾਣ ਤਾਂ ਜੋ ਓਵਰਲੋਡਿੰਗ ਦੇ ਬਹਾਨੇ ਨਾਲ ਇਸ ਰੇਤ ਨੂੰ ਰੋਕਿਆ ਜਾ ਸਕੇ ਤੇ ਇਸ ਪਿੱਛੋ ਸਰਕਾਰ ਨੇ ਮਾਈਨਿੰਗ ਵਿਭਾਗ ਨੂੰ ਹਦਾਇਤ ਕਰਕੇ ਕੰਡੇ ਲਗਾ ਦਿੱਤੇ ਤੇ ਇਕ ਕੰਡਾ ਪਿੰਡ ਚੱਕ ਸਾਧੂ ਕੋਲ ਲਗਾਇਆ ਗਿਆ, ਜਿਸ ਦਾ ਟਿੱਪਰ ਮਾਲਿਕਾਂ ਨੇ ਵਿਰੋਧ ਵੀ ਕੀਤਾ ਸੀ ਲੇਕਿਨ ਬਾਅਦ ਵਿਚ ਟਿੱਪਰ ਮਾਲਿਕਾਂ ਤੇ ਕੰਡੇ ‘ਤੇ ਤੈਨਾਤ ਰਹਿਣ ਵਾਲੇ ਪੁਲਿਸ ਤੇ ਮਾਈਨਿੰਗ ਵਿਭਾਗ ਦੇ ਮੁਲਾਜਿਮਾਂ ਵਿਚ ਕਥਿਤ ਸੈਟਿੰਗ ਹੋ ਗਈ ਤੇ ਹਿੱਸਾ ਉੱਪਰ ਤੱਕ ਜਾਣ ਲੱਗਾ ਲੇਕਿਨ 16-17 ਅਕਤੂਬਰ ਦੀ ਰਾਤ ਨੂੰ ਇਹ ਸੈਟਿੰਗ ਤਦ ਗੜਬੜਾ ਗਈ ਜਦੋਂ ਚੱਕ ਸਾਧੂ ਚੈਕ ਪੋਸਟ ‘ਤੇ ਤੈਨਾਤ ਥਾਣੇਦਾਰ ਜਗਤਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਨਜਦੀਕ ਹੀ ਪੈਂਦੇ ਇਕ ਢਾਬੇ ‘ਤੇ ਚਾਹ ਪੀ ਰਹੇ ਇਕ ਟਿੱਪਰ ਦੇ ਡਰਾਇਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਟਿੱਪਰ ਦੇ ਮਾਲਿਕ ਜਤਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਡਰਾਇਵਰ ਗੁਰਵਿੰਦਰ ਸਿੰਘ ਹਿਮਾਚਲ ਤੋਂ ਟਿੱਪਰ ਵਿਚ ਰੇਤ ਭਰ ਕੇ ਲਿਆ ਰਿਹਾ ਸੀ ਤੇ ਇਸ ਦੌਰਾਨ ਰਾਤ ਨੂੰ ਉਹ ਚੱਕ ਸਾਧੂ ਦੀ ਚੈਕ ਪੋਸਟ ਨਜਦੀਕ ਇਕ ਢਾਬੇ ‘ਤੇ ਚਾਹ ਪੀਣ ਲਈ ਰੁਕ ਗਿਆ ਤਦ ਇਸੇ ਦੌਰਾਨ ਥਾਣੇਦਾਰ ਜਗਤਾਰ ਸਿੰਘ ਆਪਣੇ 4 ਪੁਲਿਸ ਮੁਲਾਜਿਮਾਂ ਨਾਲ ਉੱਥੇ ਪੁੱਜਿਆ ਤੇ ਡਰਾਇਵਰ ਗੁਰਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਤਿੰਦਰ ਵਿੱਕੀ ਨੇ ਅੱਗੇ ਦੱਸਿਆ ਕਿ ਮੇਰੇ ਡਰਾਇਵਰ ਨੇ ਸਾਰੀ ਘਟਨਾ ਸਬੰਧੀ ਮੈਨੂੰ ਫੋਨ ‘ਤੇ ਜਾਣਕਾਰੀ ਦਿੱਤੀ ਤੇ ਇਸ ਉਪਰੰਤ ਮੈਂ ਥਾਣੇਦਾਰ ਜਗਤਾਰ ਸਿੰਘ ਦਾ ਫੋਨ ਨੰਬਰ ਜੋ ਕਿ 94636-93044 ਹੈ ਕਿਸੇ ਤੋਂ ਲਿਆ ਤੇ ਉਸ ਨੰਬਰ ਉਪਰ ਫੋਨ ਕੀਤਾ ਤੇ ਆਪਣੇ ਪ੍ਰਤੀ ਦੱਸਿਆ ਤਾਂ ਥਾਣੇਦਾਰ ਅੱਗੇ ਤੋਂ ਕਹਿਣ ਲੱਗਾ ਕਿ ਮੈਂ ਤੇਰੇ ਟਿੱਪਰ ਦਾ 1.50 ਲੱਖ ਦਾ ਚਾਲਾਨ ਕੱਟਣਾ ਹੈ, ਜਿਸ ਪਿੱਛੋ ਮੈਂ ਵੀ ਚੱਕ ਸਾਧੂ ਪਹੁੰਚ ਗਿਆ ਤੇ ਥਾਣੇਦਾਰ ਨੂੰ ਕਿਹਾ ਕਿ ਜੇਕਰ ਤੁਸੀਂ ਸਾਡੇ ਟਿੱਪਰ ਦਾ ਚਲਾਨ ਕੱਟਣਾ ਹੈ ਤਾਂ ਸਾਡੇ ਤੋਂ ਪਿੱਛੇ ਆ ਰਹੇ 35 ਹੋਰ ਟਿੱਪਰਾਂ ਦੇ ਵੀ ਚਲਾਨ ਤਹਾਨੂੰ ਕੱਟਣੇ ਪੈਣਗੇ, ਜਿਸ ਪਿੱਛੋ ਸਾਡੇ ਦਰਮਿਆਨ ਬਹਿਸ ਵੀ ਹੋਈ ਤੇ ਇਸੇ ਦਰਮਿਆਨ ਥਾਣੇਦਾਰ ਨੇ ਮੈਨੂੰ ਕਿਹਾ ਕਿ ਜੇਕਰ ਚਲਾਨ ਨਹੀਂ ਕਰਾਉਣਾ ਤਾਂ 20 ਹਜਾਰ ਰੁਪਏ ਦੇਣੇ ਪੈਣਗੇ। ਵਿੱਕੀ ਨੇ ਦੱਸਿਆ ਕਿ ਸੌਦਾ ਤੈਅ ਹੋਣ ਪਿੱਛੋ ਮੈਂ ਥਾਣੇਦਾਰ ਜਗਤਾਰ ਸਿੰਘ ਨੂੰ 5 ਹਜਾਰ ਰੁਪਏ ਕੈਸ਼ ਤੇ 15 ਹਜਾਰ ਰੁਪਏ ਆਪਣੇ ਬੈਂਕ ਅਕਾਂਊਟ ਵਿਚੋ ਥਾਣੇਦਾਰ ਦੇ ਐਚਡੀਐਫਸੀ ਬੈਂਕ ਦੇ ਅਕਾਂਊਟ ਨੰਬਰ-13621050043776 ਵਿਚ ਟ੍ਰਾਂਸਫਰ ਕਰ ਦਿੱਤੇ ਤੇ ਇਹ ਰਕਮ ਟ੍ਰਾਂਸਫਰ ਕਰਨ ਤੋਂ ਪਹਿਲਾ ਮੈਂ ਆਪਣੇ ਅਕਾਂਊਟ ਵਿਚੋ ਥਾਣੇਦਾਰ ਦੇ ਅਕਾਂਊਟ ਵਿਚ 10 ਰੁਪਏ ਟ੍ਰਾਂਸਫਰ ਕਰਕੇ ਚੈਕ ਵੀ ਕੀਤਾ ਕਿ ਅਕਾਂਊਟ ਨੰਬਰ ਠੀਕ ਹੈ ਤੇ ਜਦੋਂ 10 ਰੁਪਏ ਥਾਣੇਦਾਰ ਦੇ ਅਕਾਂਊਟ ਵਿਚ ਗਏ ਉਸ ਪਿੱਛੋ ਬਾਕੀ 15 ਹਜਾਰ ਵੀ ਉਸ ਅਕਾਂਊਟ ਵਿਚ ਟ੍ਰਾਂਸਫਰ ਕਰ ਦਿੱਤੇ।

ਪੈਸੇ ਲੈ ਕੇ ਫਿਰ ਵੀ ਕਰ ਦਿੱਤਾ ਚਲਾਨ
ਵਿੱਕੀ ਨੇ ਦੱਸਿਆ ਕਿ ਜਦੋਂ ਥਾਣੇਦਾਰ ਜਗਤਾਰ ਨੇ ਉਸ ਤੋਂ ਪੈਸੇ ਲੈ ਲਏ ਤਾਂ ਫਿਰ ਕਹਿਣ ਲੱਗ ਪਿਆ ਕਿ ਯਾਰ ਗੱਲ ਸੁਣ ਹੁਣ ਸਾਡੇ ਦਰਮਿਆਨ ਹੋਏ ਬੋਲ-ਕੁਬੋਲ ਦਾ ਰੌਲਾ ਸਾਰੇ ਟਿੱਪਰ ਮਾਲਿਕਾਂ ਵਿਚ ਪੈ ਚੁੱਕਾ ਹੈ ਤੇ ਇਸ ਲਈ ਮੈਨੂੰ ਤੇਰੀ ਗੱਡੀ ਦਾ ਛੋਟਾ ਜਿਹਾ ਚਲਾਨ ਵੀ ਕਰਨਾ ਪਊ ਤਾਂ ਜੋ ਕਿਸੇ ਨੂੰ ਸਾਡੀ ਸੈਟਿੰਗ ਦਾ ਪਤਾ ਨਾ ਲੱਗੇ, ਇਸ ਪਿੱਛੋ ਥਾਣੇਦਾਰ ਨੇ ਗੱਡੀ ਦੀ ਆਰ.ਸੀ. ਤੇ ਸੀਟ ਬੈਲਟ ਨਾ ਪਹਿਨਣ ਦਾ ਚਲਾਨ ਵੀ ਕਰ ਦਿੱਤਾ।
ਮੇਰਾ ਅਕਾਂਊਟ ਨੰਬਰ ਫੋਨ ‘ਚੋ ਲੈ ਲਿਆ-ਥਾਣੇਦਾਰ
ਇਸ ਸਬੰਧ ਵਿਚ ਜਦੋਂ ਥਾਣੇਦਾਰ ਜਗਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੋਸ਼ਾਂ ਨੂੰ ਨਕਾਰਿਆ ਤੇ ਕਿਹਾ ਕਿ ਵਿੱਕੀ ਹੁਰਾ ਨੇ ਮੇਰਾ ਮੋਬਾਇਲ ਫੋਨ ਲਿਆ ਸੀ ਤੇ ਉਸ ਵਿਚੋ ਮੇਰੀ ਬੈਂਕ ਦਾ ਅਕਾਂਊਟ ਨੰਬਰ ਲੈ ਲਿਆ ਸੀ, ਮੈਂ ਕਿਸੇ ਤੋਂ ਰਿਸ਼ਵਤ ਨਹੀਂ ਲਈ।

ਡੀ.ਐਸ.ਪੀ. ਕੋਲ ਵੀ ਜਵਾਬ ਨਹੀਂ
ਡੀ.ਐਸ.ਪੀ. ਸੁਖਵਿੰਦਰ ਸਿੰਘ (ਮਾਈਨਿੰਗ ਵਿਭਾਗ) ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਚੱਕ ਸਾਧੂ ਚੈਕ ਪੋਸਟ ‘ਤੇ ਮਾਈਨਿੰਗ ਵਿਭਾਗ ਤੋਂ ਇਲਾਵਾ ਪੁਲਿਸ ਤੇ ਇਰੀਗੇਸ਼ਨ ਦੇ ਮੁਲਾਜਿਮ ਹਰ ਸਮੇਂ ਤੈਨਾਤ ਰਹਿੰਦੇ ਹਨ ਤੇ ਇਸ ਤਰਾਂ ਉੱਥੇ ਪੈਸੇ ਲੈਣ ਦਾ ਸਵਾਲ ਹੀ ਨਹੀਂ ਲੇਕਿਨ ਜਦੋਂ ਉਨਾਂ ਨੂੰ ਥਾਣੇਦਾਰ ਜਗਤਾਰ ਸਿੰਘ ਦੇ ਬੈਂਕ ਅਕਾਂਊਟ ਵਿਚ ਪੈਸੇ ਟ੍ਰਾਂਸਫਰ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨਾਂ ਕੋਲ ਕੋਈ ਜਵਾਬ ਨਹੀਂ ਸੀ।
ਅਗਲੇ ਦਿਨ ਵਿੱਕੀ ਤੇ ਥਾਣੇਦਾਰ ‘ਚ ਹੋਈ ਗੱਲਬਾਤ ਵਾਇਰਲ
ਵਿੱਕੀ-ਹੈਲੋ-ਹੈਲੋ ਸਰ ਮੈਂ ਵਿੱਕੀ ਬੋਲ ਰਿਹਾ ਹਾਂ।
ਥਾਣੇਦਾਰ-ਵਿੱਕੀ ਕੌਣ, ਰਾਤ ਵਾਲਾ ਵਿੱਕੀ।
ਵਿੱਕੀ-ਹਾਂ
ਥਾਣੇਦਾਰ-ਬੋਲ ਬੇਟਾ
ਵਿੱਕੀ-ਮੇਰੀਆਂ ਦੋ ਗੱਡੀਆਂ ਹੋਰ ਖੜੀਆਂ ਨੇ ਉਨਾਂ ਨੂੰ ਵੀ ਕਢਵਾਓ
ਥਾਣੇਦਾਰ-ਤੇਰੀਆਂ ਹੋਰ ਗੱਡੀਆਂ!
ਵਿੱਕੀ-ਆਹੋ ਹੋਰ ਗੱਡੀਆਂ
ਥਾਣੇਦਾਰ-ਤੇ ਤੂੰ ਉਸ ਵੇਲੇ ਨਈ ਦੱਸਿਆ ਬਾਂਦਰ
ਵਿੱਕੀ-ਮੈਨੂੰ ਲੱਗਾ ਸੀ ਤੁਸੀਂ ਕੱਢਣੀਆਂ ਨਹੀਂ
ਥਾਣੇਦਾਰ-ਲੈ ਯਾਰ ਆਹ ਕੋਈ ਗੱਲ ਹੁੰਦੀ, ਜਦੋਂ ਤੂੰ ਸਾਡੀ ਸੇਵਾ ਪਾਣੀ ਕਰਦਾ ਤਾਂ ਗੱਡੀ ਕੱਢਣ ਵਾਲੀ ਕਿਹੜੀ ਗੱਲ ਹੋ ਗਈ
ਵਿੱਕੀ-ਦੇਖੋ ਜੇਕਰ ਕੱਢ ਸਕਦੇ ਹੋ ਤਾਂ
ਥਾਣੇਦਾਰ-ਮਗਰ ਦੀ ਕੱਢ ਲੈ
ਵਿੱਕੀ-ਮਗਰ ਦੀ ਨਹੀਂ ਨਿੱਕਲਣੀਆਂ ਗੱਡੀਆਂ
ਥਾਣੇਦਾਰ-ਹੈ
ਵਿੱਕੀ-ਮਗਰ ਦੀ ਨਹੀਂ ਨਿਕਲਣੀਆਂ ਗੱਡੀਆਂ, ਇਹ ਮਲਕੀਤ ਥਾਣੇਦਾਰ ਦੀਆਂ ਹਨ ਉਹ ਸਿੱਧੀਆਂ ਹੀ ਕੱਢਦਾ
ਥਾਣੇਦਾਰ-ਸਿੱਧੀਆਂ ਕੱਢਦੇ ਨੇ ਪਰ ਮੈਂ ਤਾਂ ਹੁਣ ਆ ਗਿਆ ਉੱਥੋ
ਵਿੱਕੀ-ਅੱਛਾ
ਥਾਣੇਦਾਰ-ਮੈਂ ਰਾਤ ਨੂੰ ਤੇਰੀਆਂ ਗੱਡੀਆਂ ਕੱਢੂਗਾ, ਤੂੰ ਦੱਸ ਦਈ ਕਿੰਨੀਆਂ ਭਰ ਕੇ ਆਉਣੀਆਂ
ਵਿੱਕੀ-ਠੀਕ ਹੈ ਜੀ
ਥਾਣੇਦਾਰ-ਬਸ ਤੂੰ ਅਕਸ਼ੇ ਨੂੰ ਮਿਲ ਲੈਣਾ ਹੈ
ਵਿੱਕੀ-ਠੀਕ ਹੈ ਜੀ
ਥਾਣੇਦਾਰ-ਦੇਖ ਯਾਰ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ, ਰਾਤ ਤੇਰੇ ਬੰਦੇ ਦੀ ਗਲਤੀ ਸੀ ਹੋਰ ਕੋਈ ਗੱਲ ਨਹੀਂ
ਵਿੱਕੀ-ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ
ਥਾਣੇਦਾਰ-ਤੇਰਾ ਪਰਚਾ ਬਣਦਾ ਸੀ ਪਰ ਭਜਨ ਤੇ ਮੁੰਡੇ ਐਕਸੀਅਨ ਨੇ ਕਿਹਾ ਕਿ ਨਹੀਂ ਦੇਣਾ
ਵਿੱਕੀ-ਠੀਕ ਹੈ ਭਰਾ
ਥਾਣੇਦਾਰ-ਇਹ ਚਲਾਨ ਦੀ ਕੋਈ ਗੱਲ ਨਹੀਂ ਹੁੰਦੀ,ਚਲਾਨ-ਚਲੂਨ ਨਿੱਕਲ ਜਾਂਦੇ ਨੇ, ਰਾਤ ਨੂੰ ਜਦੋਂ ਆਉਣਾ ਮੈਨੂੰ ਰਿੰਗ ਮਾਰ ਦੇਵੀ
ਵਿੱਕੀ-ਅੋਕੇ ਜੀ-ਅੋਕੇ ਜੀ।