ਦਾ ਐਡੀਟਰ ਨਿਊਜ਼, ਮਾਲੇਰਕੋਟਲਾ —— ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਤਾਮੇ ਲਈ ਜੋ ਮੁਹਿੰਮ ਛੇੜੀ ਹੈ, ਉਸ ਤਹਿਤ ਸੂਬੇ ਭਰ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਅਸਰ ਹੁਣ ਪਿੰਡਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਮਾਲੇਰਕੋਟਲਾ ਦੇ ਬਲਾਕ ਅਮਰਗੜ੍ਹ ਦੇ ਪਿੰਡ ਤੋਲੇਵਾਲ ਦੀ ਗ੍ਰਾਮ ਪੰਚਾਇਤ ਨੇ ਸਰਪੰਚ ਜਗਵੀਰ ਸਿੰਘ ਰੋਸ਼ੀ ਦੀ ਅਗਵਾਈ ‘ਚ ਨਸ਼ੇ ਖਿਲਾਫ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਨਸ਼ਾ ਵੇਚਣ ਵਾਲਿਆਂ ਦੀ ਮਦੱਦ ਕਰੇਗਾ ਤਾਂ ਉਸਦਾ ਪਿੰਡ ਵਿੱਚੋਂ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇਗਾ।


ਨਸ਼ੇ ਖਿਲਾਫ ਪਿੰਡ ਦੀ ਪੰਚਾਇਤ ਵੱਲੋਂ ਪਾਇਆ ਇਹ ਮਤਾ ਜਿੱਥੇ ਸਰਕਾਰ ਦੀ ਨਸ਼ੇ ਖਿਲਾਫ ਸ਼ੁਰੁ ਕੀਤੀ ਮੁਹਿੰਮ ਦੀ ਉਪਜ ਹੈ, ਪਰ ਉਹਨਾਂ ਲੋਕਾਂ ਲਈ ਵੀ ਸੇਧ ਹੈ, ਜੋ ਨਸ਼ੇ ਦੀ ਦਲਦਲ ਵਿੱਚ ਲੱਗੇ ਹੋਏ ਹਨ।