ਦਾ ਐਡੀਟਰ ਨਿਊਜ਼, ਫਰਿਜਨੋ (ਕੈਲੀਫੋਰਨੀਆ) ਸਿੱਧੂ ਮੂਸੇਵਾਲੇ ਮਰਡਰ ਕੇਸ ਦਾ ਮਾਸਟਰ ਮਾਇੰਡ ਗੋਲਡੀ ਬਰਾੜ ਨਹੀਂ ਮਾਰਿਆ ਗਿਆ, ਉਹ ਅਜੇ ਵੀ ਜਿਉਂਦਾ ਹੈ, ਹਾਲਾਂਕਿ ਇਸ ਤੋਂ ਪਹਿਲਾਂ ਪੂਰੇ ਭਾਰਤੀ ਮੀਡੀਆ ਵਿੱਚ ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖਬਰਾਂ ਪ੍ਰਮੁਖਤਾ ਨਾਲ ਚਲਾਈਆਂ ਗਈਆਂ | “ਦਾ ਐਡੀਟਰ ਨਿਊਜ਼” ਨੂੰ ਫਰਿਜਨੋ ਪੁਲਿਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਮਾਰੇ ਜਾਣ ਵਾਲਾ ਅਫਰੀਕਨ (ਕਾਲਾ) ਵਿਅਕਤੀ ਸੀ| ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸ਼ਾਹ ਐਵੀਨਿਊ ਅਤੇ ਮਾਰਕਸ ਐਵੀਨਿਊ ਦੇ ਵਿਚਕਾਰ ਪੈਂਦੇ ਫੇਅਰਮਾਊਂਟ ਦੇ ਇਲਾਕੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ, ਉਥੇ ਅਫਰੀਕਨ ਲੋਕਾਂ ਦੇ ਦੋ ਗਰੁੱਪਾਂ ਦੀ ਪਹਿਲਾਂ ਆਪਸੀ ਲੜਾਈ ਹੋਈ ਅਤੇ ਇਸ ਲੜਾਈ ਦੌਰਾਨ ਜਿਹੜਾ ਵਿਅਕਤੀ ਲੜਾਈ ਵਿੱਚ ਹੇਠਾਂ ਡਿੱਗ ਗਿਆ, ਉਸ ਨੇ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਡੱਬ ਵਿੱਚੋਂ ਕੱਢ ਕੇ ਪਿਸਟਲ ਨਾਲ ਅੰਨੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਰੇ ਜਾਣ ਵਾਲੇ ਵਿਅਕਤੀ ਦੇ ਢਿੱਡ ਅਤੇ ਛਾਤੀ ਵਿੱਚ ਗੋਲੀਆਂ ਲੱਗੀਆਂ, ਜਦ ਕਿ ਜਖਮੀ ਵਿਅਕਤੀ ਦੇ ਲੱਤਾਂ ਤੇ ਗੋਲੀਆਂ ਲੱਗੀਆਂ, ਇਸ ਘਟਨਾ ਦੌਰਾਨ ਜਿਹੜਾ ਵਿਅਕਤੀ ਜਖਮੀ ਹੋਇਆ ਸੀ, ਉਸ ਨੂੰ ਪ੍ਰਾਈਵੇਟ ਗੱਡੀ ਤੇ ਹਸਪਤਾਲ ਪਹੁੰਚਾਇਆ ਗਿਆ, ਜਦ ਕਿ ਮਾਰੇ ਗਏ ਅਫਰੀਕਨ (ਕਾਲੇ) ਨੂੰ ਬਾਅਦ ਵਿੱਚ ਐਂਬੂਲੈਂਸ ਵਿੱਚ ਲਿਜਾਇਆ ਗਿਆ, ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜਿਆਦਾਤਰ ਪੰਜਾਬੀ ਅਤੇ ਹਰਿਆਣਵੀ ਲੋਕ ਵੀ ਰਹਿੰਦੇ ਹਨ | ਦੱਸਿਆ ਜਾ ਰਿਹਾ ਹੈ ਕਿ ਜਿਹੜਾ ਵਿਅਕਤੀ ਇਸ ਘਟਨਾ ਵਿੱਚ ਮਾਰਿਆ ਗਿਆ ਉਸ ਦੀ ਸ਼ਕਲ ਗੋਲਡੀ ਬਰਾੜ ਨਾਲ ਮਿਲਦੀ ਜੁਲਦੀ ਸੀ ਤਾਂ ਉਥੋਂ ਲੰਘ ਰਹੇ ਕਿਸੇ ਪੰਜਾਬੀ ਨੇ ਇਹ ਅਫਵਾਹ ਉੜਾ ਦਿੱਤੀ ਕਿ ਗੋਲਡੀ ਬਰਾੜ ਮਾਰਿਆ ਗਿਆ ਅਤੇ ਸਭ ਤੋਂ ਪਹਿਲਾਂ ਇਸ ਘਟਨਾ ਨੂੰ ਉਥੋਂ ਦੀ ਇੱਕ ਲੋਕਲ ਵੈੱਬਸਾਈਟ ਫੌਕਸ ਨਿਊਜ਼ 26 ਨੇ ਖਬਰ ਚਲਾਈ ਸੀ ਲੇਕਿਨ ਉਸ ਨੇ ਗੋਲਡੀ ਬਰਾੜ ਦਾ ਨਾਮ ਨਹੀਂ ਲਿਖਿਆ ਸੀ, ਪਰ ਇਸ ਨੂੰ ਹੀ ਆਧਾਰ ਬਣਾ ਕੇ ਭਾਰਤੀ ਮੀਡੀਆ ਨੇ ਗੋਲਡੀ ਬਰਾੜ ਨਾਲ ਜੋੜ ਕੇ ਇਹ ਖਬਰ ਚਲਾ ਦਿੱਤੀ ਕਿ ਉਸ ਦੀ ਮੌਤ ਹੋ ਗਈ ਹੈ ਇਥੋਂ ਤੱਕ ਕਿ ਜਿੰਮੇਵਾਰੀ ਵੀ ਤੈਅ ਕਰ ਦਿੱਤੀ ਗਈ ਕਿ ਗੋਲਡੀ ਬਰਾੜ ਨੂੰ ਮਾਰਨ ਦੀ ਜਿੰਮੇਵਾਰੀ ਅਰਸ਼ ਡੱਲਾ, ਲਖਬੀਰ ਲੰਡਾ, ਨੇ ਲਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੈਲੀਫੋਰਨੀਆ ਵਿੱਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੇ ਫਰਿਜਨੋ ਪੁਲਿਸ ਨਾਲ ਸੰਪਰਕ ਵੀ ਕੀਤਾ, ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਪੁਲਿਸ ਨੇ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਕੀ ਜਾਣਕਾਰੀ ਦਿੱਤੀ ਹੈ | ਪੁਲਿਸ ਨੇ ਅਜੇ ਵੀ ਉਹ ਇਲਾਕਾ ਸੀਲ ਕੀਤਾ ਹੋਇਆ ਹੈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਫਰਿਜਨੋ ਪੁਲਿਸ ਨੇ ਅਜੇ ਤੱਕ ਇਸ ਸਬੰਧੀ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ|
ਗੋਲਡੀ ਬਰਾੜ ਜਿਉਂਦਾ ਹੈ, ਮਾਰੇ ਜਾਣ ਵਾਲਾ ਵਿਅਕਤੀ ਅਫਰੀਕਨ ਕਾਲਾ