6⁷ਦਾ ਐਡੀਟਰ ਨਿਊਜ.ਚੰਡੀਗੜ੍ਹ। ਕਾਂਗਰਸ ਦੇ ਸੀਨੀਅਰ ਆਗੂ ਤੇ
ਨਜਾਇਜ ਮਾਈਨਿੰਗ ਮਾਮਲੇ ’ਤੇ ਸੁਖਪਾਲ ਖਹਿਰਾ ਦਾ ਆਪ ’ਤੇ ਤਿੱਖਾ ਨਿਸ਼ਾਨਾ, ਇੰਟੈਲੀਜਦਾ ਮਾਈਨਿੰਗ ਮਾਫੀਆ ਨਾਲ ਜੁੜਿਆ ਪੱਤਰ ਕੀਤਾ ਨਸ਼ਰ, ਵਿਧਾਨ ਸਭਾ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲਨਜਾਇਜ ਮਾਈਨਿੰਗ ਮਾਮਲੇ ’ਤੇ ਸੁਖਪਾਲ ਖਹਿਰਾ ਦਾ ਆਪ ’ਤੇ ਤਿੱਖਾ ਨਿਸ਼ਾਨਾ, ਇੰਟੈਲੀਜਦਾ ਮਾਈਨਿੰਗ ਮਾਫੀਆ ਨਾਲ ਜੁੜਿਆ ਪੱਤਰ ਕੀਤਾ ਨਸ਼ਰ, ਸਿੰਘ ਖਹਿਰਾ ਵੱਲੋਂ ਸੂਬੇ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਤਿੱਖਾ ਨਿਸ਼ਾਨਾ ਲਗਾਉਦੇ ਹੋਏ ਇੰਟੈਲੀਜੈਂਸ ਦੇ ਵਧੀਕ ਡਾਇਰੈਕਟਰ ਜਨਰਲ ਦਾ ਉਹ ਪੱਤਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਪਰ ਸਾਂਝਾ ਕੀਤਾ ਹੈ ਜਿਸ ਵਿੱਚ ਉਕਤ ਅਧਿਕਾਰੀ ਨੇ ਮਾਈਨਿੰਗ ਤੇ ਜੀਵ ਵਿਗਿਆਨ ਪੰਜਾਨਜਾਇਜ ਮਾਈਨਿੰਗ ਮਾਮਲੇ ’ਤੇ ਸੁਖਪਾਲ ਖਹਿਰਾ ਦਾ ਆਪ ’ਤੇ ਤਿੱਖਾ ਨਿਸ਼ਾਨਾ, ਇੰਟੈਲੀਜਦਾ ਮਾਈਨਿੰਗ ਮਾਫੀਆ ਨਾਲ ਜੁੜਿਆ ਪੱਤਰ ਕੀਤਾ ਨਸ਼ਰ, ਬ ਦੇ ਸੈਕਟਰੀ ਨੂੰ ਲਿਖਿਆ ਸੀ ਕਿ ਸੂਬੇ ਵਿੱਚ ਵੱਖ-ਵੱਖ ਥਾਵਾਂ ਉੱਪਰ ਕਿਹੜੇ ਲੋਕ ਨਜਾਇਜ ਮਾਈਨਿੰਗ ਦੇ ਕਾਲੇ ਕਾਰੋਬਾਰ ਵਿੱਚ ਸ਼ਾਮਿਲ ਹਨ। ਸੁਖਪਾਲ ਸਿੰਘ ਖਹਿਰਾ ਨੇ ਆਪ ਦੀ ਲੀਡਰਸ਼ਿਪ ’ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਇਸ ਪਾਰਟੀ ਦੇ ਆਗੂ ਰੇਤ ਦੀਆਂ ਖੱਡਾਂ ਦੀ ਨਿਲਾਮੀ ਨਾਲ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਦਾਅਵੇ ਕਰਦੇ ਰਹੇ ਹਨ ਲੇਕਿਨ ਪਿਛਲੇ 2 ਸਾਲ ਦੌਰਾਨ ਅਜਿਹਾ ਕੁਝ ਵੀ ਨਹੀਂ ਹੋਇਆ ਤੇ ਸੂਬੇ ਵਿੱਚ ਥਾਂ-ਥਾਂ ਨਜਾਇਜ ਮਾਈਨਿੰਗ ਜਾਰੀ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜਾ ਪੱਤਰ ਸਾਂਝਾ ਕੀਤਾ ਗਿਆ ਹੈ ਉਸ ਵਿੱਚ ਜਿਲ੍ਹਾ ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਜਲੰਧਰ ਤੇ ਹੁਸ਼ਿਆਰਪੁਰ ਦੀਆਂ ਉਨ੍ਹਾਂ ਥਾਵਾਂ ਤੇ ਇਨ੍ਹਾਂ ਥਾਵਾਂ ਉੱਪਰ ਨਜਾਇਜ ਮਾਈਨਿੰਗ ਕਰਨ ਵਾਲੇ ਲੋਕਾਂ ਦੇ ਨਾਮ ਦਰਸਾਏ ਗਏ ਹਨ ਤੇ ਇਹ ਵੀ ਦੱਸਿਆ ਗਿਆ ਹੈ ਕਿ ਮਾਈਨਿੰਗ ਵਿਭਾਗ ਦਾ ਕਿਹੜਾ ਅਧਿਕਾਰੀ ਮਾਈਨਿੰਗ ਮਾਫੀਆ ਨਾਲ ਰਲਿਆ ਹੋਇਆ ਹੈ। ਇਸ ਪੱਤਰ ਵਿੱਚ ਹੁਸ਼ਿਆਰਪੁਰ ਜਿਲ੍ਹੇ ਅੰਦਰ ਪਿੰਡ ਹੰਦਵਾਲ ਥਾਣਾ ਹਾਜੀਪੁਰ, ਉਲਾਹਾ, ਚੱਕਮੀਰਪੁਰ, ਚੰਗੜਵਾ, ਸੱਥਵਾ ਥਾਣਾ ਤਲਵਾੜਾ, ਪਿੰਡ ਪੱਟੀ ਥਾਣਾ ਚੱਬੇਵਾਲ, ਪਿੰਡ ਜੰਡੋਰ ਵਿੱਚ ਨਜਾਇਜ ਮਾਈਨਿੰਗ ਪ੍ਰਤੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਹ ਮਾਈਨਿੰਗ ਸ਼ਾਹੀ ਸਟੋਨ ਕਰੈਸ਼ਰ ਜਿਸਦਾ ਮਾਲਕ ਅਜੇਪਾਲ ਸਿੰਘ ਹੈ ਉਸ ਵੱਲੋਂ, ਵਸ਼ਿਸ਼ਟ ਸਟੋਨ ਕਰੈਸ਼ਰ ਜਿਸਦਾ ਮਾਲਕ ਜਤਿੰਦਰ ਕੁਮਾਰ ਵਾਸੀ ਸੰਧਵਾਲ ਹੈ, ਨਿਊ ਗੋਲਡਨ ਕਰਮਜੋਤ ਸਟੋਨ ਕਰੈਸ਼ਰ, ਬਾਲਾ ਜੀ ਸਟੋਨ ਕਰੈਸ਼ਰ, ਭਾਰਤ ਸਟੋਨ ਕਰੈਸ਼ਰ, ਲਖਵਿੰਦਰ ਸਿੰਘ ਉਰਫ ਲੱਕੀ ਪਿੰਡ ਪੱਟੀ ਥਾਣਾ ਚੱਬੇਵਾਲ, ਲਾਲ ਹੁਸੈਨ ਪੁੱਤਰ ਕਾਸਮਦੀਨ ਪਿੰਡ ਬੋਦਲ ਛਾਉਣੀ ਵੱਲੋਂ ਕੀਤੀ ਜਾ ਰਹੀ ਦਰਸਾਈ ਗਈ ਹੈ। ਵਧੀਕ ਡਾਇਰੈਕਟਰ ਜਨਰਲ ਵੱਲੋਂ ਮਾਈਨਿੰਗ ਵਿਭਾਗ ਦੇ ਸੈਕਟਰੀ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਉਪਰ ਤਾਰੀਖ 22 ਫਰਵਰੀ 2024 ਲਿਖੀ ਹੋਈ ਹੈ ਤੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਕੁਝ ਲੋਕਲ ਵਿਅਕਤੀਆਂ ਵੱਲੋਂ ਆਪਣੀਆਂ ਨਿੱਜੀ ਜਮੀਨਾਂ ਤੇ ਕੁਝ ਸਟੋਨ ਕਰੈਸ਼ਰਾਂ ਦੇ ਮਾਲਕਾਂ ਵੱਲੋਂ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਹੈ ਤੇ ਇਸ ਪੱਤਰ ਦੇ ਨਾਲ ਉਨ੍ਹਾਂ ਲੋਕਾਂ ਤੇ ਸਟੋਨ ਕਰੈਸ਼ਰ ਮਾਲਿਕਾਂ ਦੇ ਨਾਵਾਂ ਵਾਲਾ ਚਾਰਟ ਵੀ ਨੱਥੀ ਕੀਤਾ ਗਿਆ ਹੈ।