ਦਾ ਐਡੀਟਰ ਨਿਊਜ਼, ਚੰਡੀਗੜ੍ਹ ——- ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵਿੱਕੀ ਗੌਂਡਰ-ਪ੍ਰੇਮਾ ਲਹੌਰੀਆ ਗੈਂਗ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ ਕਰੀਬ 6 ਨਾਜਾਇਜ਼ ਪਿਸਤੌਲ, 22 ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਕੀਤੇ ਹਨ। ਇਸ ਦੀ ਜਾਣਕਾਰੀ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਐਕਸ ‘ਤੇ ਟਵੀਟ ਕਰਕੇ ਦਿੱਤੀ ਗਈ ਹੈ।
In a major breakthrough, Jalandhar Commissionerate Police averts planned target killings with the arrest of 4 operatives of Prema Lahoria -Vicky Gounder Gang after an exchange of fire
Recovery of six pistols.@PunjabPoliceInd is fully committed to eradicate organised crime in… pic.twitter.com/vbjDy1FeLZ
— DGP Punjab Police (@DGPPunjabPolice) March 30, 2024
ਫੜੇ ਗਏ ਮੁਲਜ਼ਮਾਂ ਨੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣਾ ਸੀ, ਇਸ ਦੇ ਲਈ ਮੁਲਜ਼ਮ ਝਾਰਖੰਡ ਅਤੇ ਯੂਪੀ ਤੋਂ ਹਥਿਆਰ ਲੈ ਕੇ ਆਏ ਸਨ। ਫੜੇ ਗਏ ਗੈਂਗਸਟਰਾਂ ਦੀ ਪਛਾਣ ਚਿੰਟੂ ਸੈਣੀ, ਨੀਰਜ, ਸਾਜਨ ਜੋਸ਼ੀ ਅਤੇ ਕਿਸ਼ਨ ਉਰਫ ਗੰਜਾ ਵਜੋਂ ਹੋਈ ਹੈ। ਪੁਲਿਸ ਨੇ ਸਾਰਿਆਂ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਹੈ।